ਦਿੱਲੀ ’ਚ ਕੋਰੋਨਾ ਤੇ ਡੇਂਗੂ ਤੋਂ ਬਾਅਦ ਸਵਾਈਨ ਫੂਲ ਦਾ ਕਹਿਰ

ਸਵਾਈਨ ਫਲੂ ਦੇ 88 ਕੇਸ ਮਿਲੇ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਡੇਂਗੂ ਦਾ ਕਹਿਰ ਜਾਰੀ ਹੈ। ਦਿੱਲੀ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦਰਮਿਆਨ ਦਿੱਲੀ ’ਚ ਸਵਾਈਨ ਫਲੂ ਵੀ ਹੌਲੀ-ਹੌਲੀ ਪੈਰ ਪਸਾਰ ਰਿਹਾ ਹੈ। ਦਿੱਲੀ ’ਚ ਸਵਾਈਨ ਫਲੂ ਦੇ 88 ਮਾਮਲੇ ਮਿਲੇ ਹਨ ਜੋ ਦੇਸ਼ ’ਚ ਦੂਜੀ ਸਭ ਤੋਂ ਵੱਡੀ ਗਿਣਤੀ ਹੈ ਨੈਸ਼ਨਲ ਸੈਂਟਰ ਫਾਰ ਡਿਜੀਜ (ਐਨਸੀਡੀਸੀ) ਨੇ ਸਵਾਈਨ ਫਲੂ ਦੇ ਮਾਮਲਿਆਂ ਦੀ 30 ਸਤੰਬਰ ਤੱਕ ਦੀ ਰਿਪੋਰਟ ਜਾਰੀ ਕੀਤੀ ਹੈ। ਹਾਲਾਂਕਿ ਸਵਾਈਨ ਫਲੂ ਨਾਲ ਹਾਲੇ ਤੱਕ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ ਦਿੱਲੀ ’ਚ ਜਿਸ ਤਰ੍ਹਾਂ ਸਵਾਈਨ ਫਲੂ ਦੇ ਮਾਮਲੇ ਵਧ ਰਹੇ ਹਨ ਉਸ ਨੂੰ ਲੈ ਕੇ ਸਰਕਾਰ ਚਿੰਤਤ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ’ਚ ਅਜਿਹਾ ਟਰੇਡ ਵੇਖਿਆ ਗਿਆ ਹੈ ਕਿ ਹਰ ਇੱਕ ਦੋ ਸਾਲ ਬਾਅਦ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਧ ਜਾਂਦੀ ਹੇ ਤੇ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਵੀ ਹੁੰਦੀ ਹੈ ਇਸ ਵਾਰ ਦਿੱਲੀ ’ਚ ਠੰਢ ਵੀ ਵਧੇਰੇ ਪੈਣ ਦੀ ਸੰਭਾਵਨਾ ਹੈ, ਜਿਵੇਂ-ਜਿਵੇਂ ਠੰਢ ਵਧਦੀ ਹੈ ਸਵਾਈਨ ਫਲੂ ਦੇ ਮਾਮਲੇ ਵੀ ਵਧਣੇ ਸ਼ੁਰੂ ਹੋ ਜਾਂਦੇ ਹਨ। ਦਿੱਲੀ ’ਚ ਡੇਂਗੂ ਦੇ ਮਰੀਜ਼ਾਂ ਨਾਲ ਹਸਪਤਾਲ ਭਰੇ ਪਏ ਹਨ ਤੇ ਮਰੀਜ਼ਾਂ ਨੂੰ ਬੈੱਡ ਤੱਕ ਨਹੀਂ ਮਿਲ ਰਹੇ ਤੇ ਉੱਤੋਂ ਸਵਾਈਨ ਫਲੂ ਦੇ ਵਧਦੇ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ