ਮੌਤਾ ਦੇ ਨਾਲ ਨਾਲ ਨਵੇ ਮਰੀਜ਼ਾਂ ਦੀ ਗਿਣਤੀ ਘਟੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ‘ਚ ਕੋਰੋਨਾ ਦਾ ਕਹਿਰ ਕੁਝ ਘਟਦਾ ਨਜ਼ਰ ਆ ਰਿਹਾ ਹੈ ਮੋਤਾ ਦੀ ਗਿਣਤੀ ਹੇਠਾ ਆਉਣ ਦੇ ਨਾਲ ਨਵੇਂ ਮਰੀਜਾਂ ਦੀ ਗਿਣਤੀ ਦਾ ਗ੍ਰਾਫ ਵੀ ਥੱਲੇ ਡਿੱਗ ਰਿਹਾ ਹੈ ਸੋਮਵਾਰ ਨੂੰ 1271 ਨਵੇਂ ਮਾਮਲੇ ਆਏ ਹਨ ਤਾਂ 46 ਦੀ ਮੌਤ ਵੀ ਹੋ ਗਈ ਹੈ। ਪਿਛਲੇ 24 ਘੰਟੇ ਦੌਰਾਨ 2033 ਮਰੀਜ਼ ਠੀਕ ਵੀ ਹੋਏ ਹਨ।
ਸੋਮਵਾਰ ਨੂੰ ਆਏ ਨਵੇਂ 1271 ਮਾਮਲੇ ਵਿੱਚ ਲੁਧਿਆਣਾ ਤੋਂ 138, ਜਲੰਧਰ ਤੋਂ 101, ਪਟਿਆਲਾ ਤੋਂ 76, ਮੁਹਾਲੀ ਤੋਂ 127, ਅੰਮ੍ਰਿਤਸਰ ਤੋਂ 180, ਬਠਿੰਡਾ ਤੋਂ 62, ਗੁਰਦਾਸਪੁਰ ਤੋਂ 88, ਹੁਸ਼ਿਆਰਪੁਰ ਤੋਂ 72, ਫਿਰੋਜ਼ਪੁਰ ਤੋਂ 19, ਪਠਾਨਕੋਟ ਤੋਂ 79, ਸੰਗਰੂਰ ਤੋਂ 27, ਕਪੂਰਥਲਾ ਤੋਂ 49, ਫਰੀਦਕੋਟ ਤੋਂ 37, ਮੁਕਤਸਰ ਤੋਂ 18, ਫਾਜਿਲਕਾ ਤੋਂ 18, ਮੋਗਾ 30, ਰੋਪੜ ਤੋਂ 36, ਫਤਿਹਗੜ ਸਾਹਿਬ ਤੋਂ 23, ਬਰਨਾਲਾ ਤੋਂ 18, ਤਰਨਤਾਰਨ ਤੋਂ 18, ਐਸਬੀਅਸ ਨਗਰ ਤੋਂ 33 ਅਤੇ ਮਾਨਸਾ ਤੋਂ 22 ਸ਼ਾਮਲ ਹਨ।
ਮੌਤ ਦਾ ਸ਼ਿਕਾਰ ਹੋਣ ਵਾਲੇ 46 ਮਰੀਜ਼ਾ ਵਿੱਚ ਜਲੰਧਰ ਤੋਂ 8, ਮੁਹਾਲੀ ਤੋਂ 7, ਹੁਸ਼ਿਆਰਪੁਰ ਤੋਂ 6, ਲੁਧਿਆਣਾ ਤੋਂ 6, ਗੁਰਦਾਸਪੁਰ ਤੋਂ 5, ਅੰਮ੍ਰਿਤਸਰ ਤੋਂ 4, ਕਪੂਰਥਲਾ ਤੋਂ 2, ਪਠਾਨਕੋਟ ਤੋਂ 2, ਤਰਨਤਾਰਨ ਤੋਂ 2, ਬਠਿੰਡਾ ਤੋਂ 1, ਫਤਿਹਗੜ ਸਾਹਿਬ ਤੋਂ 1, ਮਾਨਸਾ ਤੋਂ 1 ਅਤੇ ਸੰਗਰੂਰ ਤੋਂ 1 ਸ਼ਾਮਲ ਹਨ।
ਠੀਕ ਹੋਣ ਵਾਲੇ 2033 ਮਰੀਜ਼ਾ ਵਿੱਚ ਲੁਧਿਆਣਾ ਤੋਂ 213, ਜਲੰਧਰ ਤੋਂ 160, ਪਟਿਆਲਾ ਤੋਂ 154, ਮੁਹਾਲੀ ਤੋਂ 273, ਅੰਮ੍ਰਿਤਸਰ ਤੋਂ 229, ਬਠਿੰਡਾ ਤੋਂ 75, ਹੁਸ਼ਿਆਰਪੁਰ ਤੋਂ 120, ਫਿਰੋਜ਼ਪੁਰ ਤੋਂ 211, ਸੰਗਰੂਰ ਤੋਂ 42, ਪਠਾਨਕੋਟ ਤੋਂ 120, ਕਪੂਰਥਲਾ ਤੋਂ 52, ਫਰੀਦਕੋਟ ਤੋਂ 60, ਮੁਕਤਸਰ ਤੋਂ 39, ਮੋਗਾ ਤੋਂ 26, ਫਾਜਿਲਕਾ ਤੋਂ 44, ਰੋਪੜ ਤੋਂ 50, ਫਤਿਹਗੜ ਸਾਹਿਬ ਤੋਂ 29, ਬਰਨਾਲਾ ਤੋਂ 13, ਤਰਨਤਾਰਨ ਤੋਂ 1, ਮਾਨਸਾ ਤੋਂ 67 ਅਤੇ ਐਸਬੀਐਸ ਨਗਰ ਤੋਂ 55 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 111375 ਹੋ ਗਈ ਹੈ, ਜਿਸ ਵਿੱਚੋਂ 90345 ਠੀਕ ਹੋ ਗਏ ਹਨ ਅਤੇ 3284 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 17746 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.