ਓਸਾਕਾ ਆਪਣੀ ਆਦਰਸ਼ ਸੇਰੇਨਾ ਨਾਲ ਭਿੜੇਗਾ ਓਪਨ ਖਿ਼ਤਾਬ ਲਈ

ਪਿਛਲੀ ਜੇਤੂ ਮੇਡਿਸਨ ਹਾਰੀ

 

20 ਸਾਲਾ ਓਸਾਕਾ ਆਪਣੀ ਪ੍ਰੇਰਣਾਸ੍ਰੋਤ 36 ਸਾਲਾ ਸੇਰੇਨਾ ਵਿਰੁੱਧ ਖੇਡੇਗੀ ਫਾਈਨਲ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਜਾਪਾਨੀ ਖਿਡਾਰੀ ਬਣੀ ਓਸਾਕਾ

ਨਿਉਯਾਰਕ, 7 ਸਤੰਬਰ ਜਾਪਾਨ ਦੀ ਨਾਓਮੀ ਓਸਾਕਾ ਨੇ ਪਿਛਲੀ ਜੇਤੂ ਅਤੇ ਮਹਿਲਾਵਾਂ ਦੇ ਡਰਾਅ ‘ਚ ਬਚੀ ਅੱਵਲ ਦਰਜਾ ਅਮਰੀਕਾ ਦੀ ਮੈਡਿਸਨ ਕੀਜ਼ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਯੂ.ਐਸ.ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪਹਿਲੀ ਵਾਰ ਪ੍ਰਵੇਸ਼ ਕਰ ਲਿਆ ਜਿੱਥੇ ਉਹ ਹੁਣ ਖ਼ਿਤਾਬ ਲਈ ਆਪਣੀ ਆਦਰਸ਼ ਅਤੇ ਸਾਬਕਾ ਨੰਬਰ ਇੱਕ ਸੇਰੇਨਾ ਵਿਲਿਅਮਸਜ਼ ਨਾਲ ਭਿੜੇਗੀ
20 ਸਾਲ ਦੀ ਓਸਾਕਾ ਨੇ ਮੇਡਿਸਨ ਨੂੰ ਮਹਿਲਾ ਸਿੰਗਲ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾਉਂਦਿਆਂ ਫਾਈਨਲ ‘ਚ ਜਗ੍ਹਾ ਬਣਾਈ ਉਸ ਇਸ ਦੇ ਨਾਲ ਪਹਿਲੀ ਜਾਪਾਨੀ ਖਿਡਾਰੀ ਵੀ ਬਣ ਗਈ ਹੈ ਜਿਸਨੇ ਗਰੈਂਡ ਸਲੈਮ ਦੇ ਸਿੰਗਲ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ

ਮਹਿਲਾ ਸਿੰਗਲ ‘ਚ ਸਾਰੀਆਂ ਉੱਚ ਦਰਜਾ ਖਿਡਾਰੀਆਂ ਦੇ ਸ਼ੁਰੂਆਤੀ ਗੇੜ ‘ਚ ਹਾਰ ਕੇ ਬਾਹਰ ਹੋਣ ਤੋਂ ਬਾਅਦ 14ਵਾਂ ਦਰਜਾ ਮੇਡਿਸਨ ਹੀ ਸਭ ਤੋਂ ਉੱਚ ਦਰਜਾ ਖਿਡਾਰੀ ਬਚੀ ਸੀ ਪਰ ਪਿਛਲੇ ਸਾਲ ਦੀ ਉਪ ਜੇਤੂ ਨੌਜਵਾਨ ਓਸਾਕਾ ਵਿਰੁੱਧ ਕਮਾਲ ਨਾ ਦਿਖਾ ਸਕੀ ਜਿਸ ਨੇ ਮੇਡਿਸਨ ਦੇ ਸਾਰੇ 13 ਸਰਵਿਸ ਬ੍ਰੇਕ ਕਰਨ ਦੇ ਮੌਕਿਆਂ ਨੂੰ ਬੇਕਾਰ ਕੀਤਾ ਜਦੋਂਕਿ ਆਪਣੇ ਹੱਥ ਆਏ ਚਾਰ ਚੋਂ ਤਿੰਨ ਬ੍ਰੇਕ ਅੰਕ ਜਿੱਤਦਿਆਂ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ

ਇੱਕ ਹੋਰ ਸੈਮੀਫਾਈਨਲ ‘ਚ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸੇਰੇਨਾ ਨੇ ਅਨਾਸਤਾਸੀਆ ਸੇਵਾਸੋਵਾ ਨੂੰ ਇੱਕਤਰਫ਼ਾ ਮੁਕਾਬਲੇ ‘ਚ 6-3, 6-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਅਮਰੀਕੀ ਖਿਡਾਰੀ ਕਰੀਅਰ ਦੇ ਰਿਕਾਰਡ 24 ਗਰੈਂਡ ਸਲੈਮ ਤੋਂ ਹੁਣ ਇੱਕ ਕਦਮ ਦੂਰ ਹੈ

ਬਚਪਨ ਦਾ ਸੁਪਨਾ ਸੀ ਸੇਰੇਨਾ ਨਾਲ ਖੇਡਣਾ

ਓਸਾਕਾ ਹੁਣ ਆਪਣੇ ਬਚਪਨ ਦੀ ਆਦਰਸ਼ ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੇਰੇਨਾ ਨਾਲ ਭਿੜੇਗੀ
ਓਸਾਕਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਹ ਕਹਿਣਾ ਚੰਗਾ ਨਹੀਂ ਪਰ ਮੈਂ ਸੱਚ ‘ਚ ਸੇਰੇਨਾ ਨਾਲ ਖੇਡਣਾ ਚਾਹੁੰਦੀ ਸੀ ਮੈਂ ਸੇਰੇਨਾ ਨੂੰ ਬਚਪਨ ਤੋਂ ਦੇਖਿਆ ਹੈ ਜਦੋਂ ਮੈਂ ਬੱਚੀ ਸੀ ਅਤੇ ਓਦੋਂ ਤੋਂ ਹੀ ਉਸ ਨਾਲ ਗਰੈਂਡ ਸਲੈਮ ਦੇ ਫਾਈਨਲ ‘ਚ ਖੇਡਣ ਦਾ ਸੁਪਨਾ ਦੇਖਿਆ ਕਰਦੀ ਸੀ ਹਾਲਾਂਕਿ ਮੈਂ ਫਾਈਨਲ ‘ਚ ਇਹ ਸੋਚ ਕੇ ਨਹੀਂ ਖੇਡਾਂਗੀ ਕਿ ਉਹ ਮੇਰੀ ਆਦਰਸ਼ ਹੈ

36 ਸਾਲਾ ਸੇਰੇਨਾ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਇਸ ਗਰੈਂਡ ਸਲੈਮ ‘ਚ ਖੇਡ ਰਹੀ ਹੈ ਜੇਕਰ ਉਹ ਓਸਾਕਾ ਵਿਰੁੱਧ ਜਿੱਤਦੀ ਹੈ ਤਾਂ ਉਹ ਇਸ ਯੂਐਸ ਓਪਨ ਦੀ ਸੱਤਵੀਂ ਖ਼ਿਤਾਬੀ ਜਿੱਤ ਨਾਲ ਕ੍ਰਿਸ ਏਵਰਟ ਦੇ ਸਭ ਤੋਂ ਜ਼ਿਆਦਾ ਯੂਐਸ ਓਪਨ ਖ਼ਿਤਾਬ ਜਿੱਤਣ ਦੇ ਰਿਕਾਰਡ ਨੂੰ ਤੋੜ ਦੇਵੇਗੀ

ਜ਼ਿੰਦਗੀ ਨਾਲ ਸੰਘਰਸ਼ ਤੋਂ ਬਾਅਦ ਸਫ਼ਲਤਾ ਜ਼ਜਬਾਤੀ ਪਲ: ਸੇਰੇਨਾ

ਅਮਰੀਕੀ ਖਿਡਾਰੀ ਨੇ ਕਿਹਾ ਕਿ ਕ੍ਰਿਸ ਏਵਰਟ ਦੀ ਬਰਾਬਰੀ ਕਰਨਾ ਵੱਡੀ ਪ੍ਰਾਪਤੀ ਹੋਵੇਗੀ ਮੈਂ ਇਹ ਸੋਚ ਕੇ ਜ਼ਜ਼ਬਾਤੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਪਿਛਲੇ ਸਾਲ ਇਸ ਸਮੇਂ ਮੈਂ ਹਸਪਤਾਲ ‘ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਸੀ ਓਦੋਂ ਮੇਰੀ ਤੀਸਰੀ ਸਰਜ਼ਰੀ ਹੋਈ ਸੀ ਅਤੇ ਹੁਣ ਮੈਂ ਇੱਕ ਹੋਰ ਸਰਜਰੀ ਕਰਾਉਣੀ ਹੈ ਇਸ ਸਭ ਤੋਂ ਬਾਅਦ ਮੈਂ ਇੱਥੇ ਫਾਈਨਲ ਖੇਡ ਰਹੀ ਹਾਂ ਇਹ ਵੱਡੀ ਗੱਲ ਹੈ ਅਤੇ ਮੇਰੇ ਲਈ ਤਾਂ ਫਿਰ ਸ਼ੁਰੂਆਤ ਕਰਨ ਜਿਹਾ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।