ਪੂਜਨੀਕ ਗੁਰੂ ਜੀ ਰੋਜ਼ਾਨਾ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਕਰ ਰਹੇ ਹਨ ਨਿਹਾਲ
ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dr. MSG) ਆਪਣੇ YouTube ਤੇ ਇੰਸਟਾਗ੍ਰਾਮ ਚੈੱਨਲ ਰਾਹੀਂ ਸਾਧ-ਸੰਗਤ ਨੂੰ ਲਾਈਵ ਦਰਸ਼ਨ ਦੇ ਕੇ ਲਗਾਤਾਰ ਨਿਹਾਲ ਕਰ ਰਹੇ ਹਨ। ਪੂਜਨੀਕ ਗੁਰੂ ਜੀ ਰੋਜ਼ਾਨਾ ਸਾਧ-ਸੰਗਤ ਨੂੰ ਆਪਣੇ ਪਵਿੱਤਰ ਬਚਨਾਂ ਨਾਲ ਨਿਹਾਲ ਕਰ ਰਹੇ ਹਨ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਾਂ-ਬਾਪ ਦੀ ਗੱਲ ਕਰੀਏ ਤਾਂ ਅੱਜ ਦੇ ਯੁੱਗ ’ਚ ਮਾਂ-ਬਾਪ ਨੂੰ ਤਾਂ ਲੋਕ ਬਿਰਧ ਆਸ਼ਰਮ ’ਚ ਛੱਡ ਆਉਂਦੇ ਹਨ ਪਰ ਸਾਡੀ ਨਿਗ੍ਹਾ ’ਚ ਉੱਥੇ ਬੋਰਡ ਲੱਗਾ ਹੋਣਾ ਚਾਹੀਦੈ, ਅਨਾਥ ਬਿਰਧ ਆਸ਼ਰਮ ਦਾ ਘੱਟੋ-ਘੱਟ ਉਨ੍ਹਾਂ ਨੂੰ ਸ਼ਰਮ ਤਾਂ ਆਵੇ ਕਿ ਅਸੀਂ ਮਰ ਚੁੱਕੇ ਹਾਂ, ਇਸ ਲਈ ਵਿਚਾਰੇ ਅਨਾਥ ਬਜ਼ੁਰਗ ਉੱਥੇ ਜਾ ਰਹੇ ਹਨ ਜਿਨ੍ਹਾਂ ਨੇ ਵੀ ਇਹ ਬਿਰਧ ਆਸ਼ਰਮ ਬਣਾਏ ਹਨ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਸ ’ਤੇ ਲਿਖੋ ਅਨਾਥ ਬਿਰਧ ਆਸ਼ਰਮ ਘੱਟੋ-ਘੱਟੋ ਇਹ ਤਾਂ ਪਤਾ ਲੱਗੇ ਕਿ ਮਾਂ-ਬਾਪ ਲਈ ਉਹ ਬੱਚੇ ਮਰ ਗਏ ਹਨ ਜਾਂ ਬੱਚਿਆਂ ਲਈ ਮਾਂ-ਬਾਪ ਮਰ ਚੁੱਕੇ ਹਨ ਤੁਹਾਨੂੰ ਸ਼ਰਮ ਨਹੀਂ ਆਉਂਦੀ, ਲਾਹਨਤ ਹੈ ਇਹੋ-ਜਿਹੇ ਲੋਕਾਂ ’ਤੇ ਜਿਉਂਦੇ ਜੀਅ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦੇ ਹਨ ਅਤੇ ਮਾਂ-ਬਾਪ ਨੂੰ ਵੀ ਚਾਹੀਦਾ ਹੈ ਉਹ ਬਿਨਾ ਕਾਰਨ ਤੋਂ ਬੱਚਿਆਂ ਦੇ ਮੋਹ-ਪਿਆਰ ’ਚ ਫਸ ਕੇ ਉਨ੍ਹਾਂ ਦੀ ਹਰ ਗੱਲ ’ਤੇ ਰੋਕ ਨਾ ਲਾਉਣ ਤੁਸੀਂ ਜਦੋਂ ਹਰ ਗੱਲ ’ਤੇ ਟੋਕਦੇ ਹੋ, ਗਲਤੀਆਂ ਤੁਹਾਡੀਆਂ ਵੀ ਹਨ ਸਿਰਫ ਬੱਚਿਆਂ ਦੀਆਂ ਹੀ ਗਲਤੀਆਂ ਨਹੀਂ ।
ਆਪਣੇ ਮਾਂ-ਬਾਪ ਨੂੰ ਘਰੋਂ ਕੱਢਣਾ, ਸਾਡੀ ਸੰਸਕ੍ਰਿਤੀ ਨਹੀਂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਅਕਸਰ ਦੇਖਿਆ ਹੈ ਕਿ ਚੰਗੇ-ਚੰਗੇ ਅਫ਼ਸਰ, ਆਮ ਆਦਮੀ ਜਦੋਂ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ’ਚ ਛੱਡ ਕੇ ਜਾਂਦੇ ਹਨ ਤਾਂ ਵਿਚਾਰੇ ਉਹ ਦਰਦ ਨਾਲ ਤੜਫ਼ਦੇ ਹਨ ਕਿਉਂਕਿ ਜੋ ਬਜ਼ੁਰਗ ਹੁੰਦੇ ਹਨ ਉਹ ਬੱਚਿਆਂ ਵਰਗੇ ਹੋ ਜਾਂਦੇ ਹਨ ਸਾਡਾ ਇਹ ਕਲਚਰ ਰਿਹਾ ਹੈ, ਸੰਸਕ੍ਰਿਤੀ ਰਹੀ ਹੈ ਕਿ ਸਾਡੇ ਜੋ ਅੱਗੇ ਬੱਚੇ ਹੁੰਦੇ ਹਨ ਉਹ ਉਨ੍ਹਾਂ ਬਜ਼ੁਰਗਾਂ ਨੂੰ ਖਿਡੌਣਿਆਂ ਵਾਂਗ ਲੱਗਦੇ ਹਨ, ਭਾਵ ਉਨ੍ਹਾਂ ਦੇ ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਜਿੰਨੇ ਵੀ ਹੁੰਦੇ ਹਨ ਉਹ ਸਾਰੇ ਦੇ ਸਾਰੇ ਉਨ੍ਹਾਂ ਨਾਲ ਖੇਡਦੇ ਹਨ, ਬੜੀ ਖੁਸ਼ੀ ਹੁੰਦੀ ਹੈ ਉਨ੍ਹਾਂ ਨੂੰ ਪਰ ਤੁਸੀਂ ਉਨ੍ਹਾਂ ਨੂੰ ਏਦਾਂ ਕੱਢ ਸੁੱਟਦੇ ਹੋ ਜਿਵੇਂ ਦੁੱਧ ’ਚੋਂ ਮੱਖੀ ਕੱਢ ਕੇ ਸੁੱਟਦੇ ਹੋ ਤਾਂ ਇਹ ਸਾਡੀ ਸੰਸਕ੍ਰਿਤੀ ਨਹੀਂ ਕਹਿੰਦੀ ਜਿੰਨੇ ਵੀ ਬਜ਼ੁਰਗ ਸੁਣ ਰਹੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਇੱਕ ਸਮਾਂ ਆ ਗਿਆ ਤੁਸੀਂ ਆਪਣੇ ਬੱਚਿਆਂ ਨੂੰ ਕੰਮ ਸੰਭਲਾ ਦਿਓ ਉਨ੍ਹਾਂ ਨੂੰ ਕਹੋ ਮੇਰੇ ਤੋਂ ਜ਼ਿੰਦਗੀ ਦਾ ਤਜ਼ਰਬਾ ਲੈਣਾ ਚਾਹੁੰਦੇ ਹੋ, ਮੇਰੇ ਤੋਂ ਕੁਝ ਅਨੁਭਵ ਲੈਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਪੁੱਛ ਸਕਦੇ ਹੋ, ਹੁਣ ਤੁਸੀਂ ਆਪਣਾ ਕੰਮ ਸੰਭਾਲੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ