ਚੀਮਾ ਮੰਡੀ, (ਹਰਪਾਲ)। ਇਲਾਕੇ ਦੀ ਨਾਮਵਰ ਸੰਸਥਾ ਐਮਐਲਜੀ ਕਾਨਵੈਂਟ ਸਕੂਲ (ਸੀ ਬੀ ਐਸ ਸੀ ਨਵੀ ਦਿੱਲੀ ਤੋਂ ਮਾਨਤਾ ਪ੍ਹਾਪਤ) ਦੇ ਕੈਂਪਸ ਵਿੱਚ ਆਜ਼ਾਦੀ ਦਿਵਸ ਦੀ 78ਵੀਂ ਵਰ੍ਹੇਗੰਢ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ। Independence Day
ਇਸ ਮੌਕੇ ਐਮ ਐਲ ਜੀ ਕਾਨਵੈਂਟ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਬੱਚਿਆਂ ਨੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗਾਣ ਗਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ। ਬੱਚਿਆਂ ਨੇ ਆਜ਼ਾਦੀ ਘੁਲਾਟੀਆ ਦੀਆਂ ਡਰੈਸਾ ਪਾਈਆਂ ਹੋਈਆ ਸਨ। ਬੱਚਿਆਂ ਨੇ “ਹਿੰਦੂ, ਸਿੱਖ ਮੁਸਲਿਮ, ਈਸਾਈ, ਆਪਸ ਦੇ ਵਿੱਚ ਭਾਈ-ਭਾਈ” ਦਾ ਸੁਨੇਹਾ ਦਿੱਤਾ। ਬੱਚਿਆਂ ਨੇ ਆਜ਼ਾਦੀ ਦਿਵਸ ਮੌਕੇ ਥੰਮ-ਪੇਂਟਿੰਗ ਨਾਲ ਤਿਰੰਗਾ ਬਣਾਇਆ। Independence Day
ਇਹ ਵੀ ਪੜ੍ਹੋ: Rohit Sharma ਇੱਕ ਰੋਜ਼ਾ ਆਈਸੀਸੀ ਰੈਂਕਿੰਗ ’ਚ ਦੂਜੇ ਸਥਾਨ ’ਤੇ
ਕਿੰਡਰਗਾਰਟਨ ਕਲਾਸਾ ਦੇ ਬੱਚਿਆਂ ਨੇ ਅਜ਼ਾਦੀ ਦਿਵਸ ਮੌਕੇ ’ਤੇ ਦੇਸ਼ ਭਗਤੀ ਦੇ ਗਾਣਿਆਂ ਉੱਪਰ ਨ੍ਹਿਤ-ਗਾਨ, ਕਵਿਤਾਵਾਂ ਅਤੇ ਭਾਸ਼ਣ ਦਿੱਤੇ, ਜਿਸ ਤੋਂ ਬਾਅਦ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਮੈਡਲ ਅਤੇ ਸਰਟੀਫੀਕੇਟ ਦਿੱਤੇ ਗਏ। ਪ੍ਰਿੰਸੀਪਲ ਵਿਕਾਸ ਸੂਦ ਨੇ ਦੱਸਿਆ ਕਿ 15 ਅਗਸਤ 1947 ਤੋਂ ਲੈ ਕੇ ਅੱਜ ਤੱਕ ਭਾਰਤ ਅਨੇਕਾਂ ਮਾਮਲਿਆਂ ਵਿੱਚ ਆਤਮ ਨਿਰਭਰ ਬਣ ਗਿਆ ਹੈ। ਵਿਗਿਆਣ ਦੇ ਖੇਤਰ ਵਿੱਚ ਚੰਦਰਯਾਨ-3 ਭੇਜਣ ’ਤੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਗੁਣਗਾਨ ਹੋ ਰਿਹਾ ਹੈ। ਰੱਖਿਆ ਦੇ ਖੇਤਰ ਵਿੱਚ ਬਚਾਏ ਗਏ ਯੁੱਧਪੋਤ, ਮਿਸਾਈਲਾਂ, ਪਣਡੁੱਬੀਆ, ਫਾਇਟਰ ਜੈਟ ਅਤੇ ਆਧੁਨਿਕ ਰਡਾਰ ਪ੍ਰਣਾਲੀਆਂ ਜੋ ਕਿ ਭਾਰਤ ਵਿੱਚ ਹੀ ਵਿਕਸਤ ਕੀਤੀਆਂ। ਮੈਡੀਕਲ ਖੇਤਰ ਵਿੱਚ ਵੀ ਦਵਾਈਆਂ ਵਿਕਸਤ ਕਰਕੇ ਪੂਰੇ ਵਿਸ਼ਵ ਵਿੱਚ ਰਾਹਤ ਦਿੱਤੀ। Independence Day
ਇੰਜਨੀਅਰਿੰਗ ਦੇ ਖੇਤਰ ਵਿੱਚ ਵੀ ਕਈ ਉਚਾਈਆੰ ਨੂੰ ਛੂਹਿਆ। ਭਾਰਤ ਅੱਜ ਪੂਰੇ ਵਿੱਸ਼ਵ ਲਈ ਮਿਸਾਲ ਬਣ ਚੁੱਕਿਆ ਹੈ। ਇਸ ਮੌਕੇ ਉੱਪਰ ਸਭ ਬੱਚਿਆਂ ਅਤੇ ਸਟਾਫ ਨੂੰ ਦੇਸ਼ ਦੀ ਰੱਖਿਆ, ਉੱਨਤੀ ਲਈ ਇੱਕ-ਜੁਟ ਹੋ ਕੇ ਪੂਰੀ ਇਮਾਨਦਾਰੀ ਨਾਲ ਕਰਤੱਵ ਨਿਭਾਉਣ ਦੀ ਸਹੁੰ ਚੁਕਾਈ। ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ, ਰਜਿੰਦਰ ਕੁਮਾਰ, ਹੈਪੀ ਕੁਮਾਰ, ਪ੍ਰਿੰਸੀਪਲ ਵਿਕਾਸ ਸੂਦ ਅਤੇ ਸਮੂਹ ਸਟਾਫ ਮੌਜੂਦ ਸਨ।