76 ਲੋੜਵੰਦ ਬੱਚਿਆਂ ਨੂੰ ਗਰਮੀ ਦੇ ਕੱਪਡ਼ੇ ਵੰਡੇ (MSG Bhandara)
ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਰੰਗ-ਰੰਗੀਲੇ ਰਾਜਸਥਾਨ ਦੀ ਧਰਤੀ ਐਤਵਾਰ ਨੂੰ ਰਾਮ-ਨਾਮ ਦੀ ਖੁਸ਼ਬੋਂ ਨਾਲ ਮਹਿਕ ਗਈ। ਮੌਕਾ ਸੀ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦਾ। ਇਸ ਸ਼ੁੱਭ ਮੌਕੇ ’ਤੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਦੌਰਾਨ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਤਹਿਤ 76 ਲੋਡ਼ਵੰਦ ਬੱਚਿਆਂ ਨੂੰ ਗਰਮੀ ਦੇ ਕੱਪਡ਼ੇ ਵੰਡੇ ਗਏ। (MSG Bhandara)
ਸਵੇਰੇ 11 ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦੇ ਨਾਲ ਨਾਮ ਚਰਚਾ ਸਤਿਸੰਗ ਦੀ ਸ਼ੁਰੂਆਤ ਹੋਈ। ਪੰਡਾਲ ’ਚ ਜਿੱਥੇ ਤੱਕ ਨਜ਼ਰ ਦੌਡ਼ ਰਹੀ ਸੀ ਸਾਧ-ਸੰਗਤ ਹੀ ਦਿਖਾਈ ਦੇ ਰਹੀ ਸੀ। ਪੂਰਾ ਪੰਡਾਲ ਖਚਾਖਚ ਭਰਿਆ ਹੋਇਆ ਸੀ ਅਤੇ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਕਵੀਰਾਜਾਂ ਨੇ ਭਗਤਮਈ ਭਜਨਾਂ ਰਾਹੀਂ ਸੱਚੇ ਰੂਹਾਨੀ ਰਹਿਬਰ ਐਮਐਸਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨਾਂ ਨੂੰ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸਰਵਣ ਕੀਤਾ।
ਇਹ ਵੀ ਪੜ੍ਹੋ: ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ
ਇਸ ਦੌਰਾਨ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਿਸ਼ਾ-ਨਿਰਦੇਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਖੂਨਦਾਨ ਦੇ ਖੇਤਰ ’ਚ ਕੀਤੇ ਗਏ ਬੇਮਿਸਾਲ ਕਾਰਜਾਂ ਨੂੰ ਦਰਸਾਉਂਦੀ ਡਾਕਿਊਮੈਂਟਰੀ ਦਿਖਾਈ ਗਈ। ਇਸ ਤੋਂ ਬਾਅਦ ਪੂਜਨੀਕ ਗੁਰੂ ਜੀ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਸੌਂਗ ‘ਮੇਰੇ ਦੇਸ਼ ਦੀ ਜਵਾਨੀ’ ਅਤੇ ’ਆਸ਼ਰੀਵਾਦ ਮਾਓ ਕਾ’ ਚਲਾਇਆ ਗਿਆ ਜਿਨ੍ਹਾਂ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਪਵਿੱਤਰ ਭੰਡਾਰੇ ਦੀ ਸਮਾਪਤੀ ਤੱਕ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਪ੍ਰਸ਼ਾਦ ਅਤੇ ਲੰਗਰ ਭੋਜਨ ਛਕਾਇਆ ਗਿਆ।
ਵਿਸ਼ਵਾਸ ਦੇ ਲਾਇਕ ਸਿਰਫ ਰਾਮ, ਅੱਲ੍ਹਾ, ਵਾਹਿਗੁਰੂ, ਸਤਿਗੁਰੂ : ਪੂਜਨੀਕ ਗੁਰੂ ਜੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਿਕਾਰਡਿਡ ਬਚਨਾਂ ’ਚ ਫਰਮਾਇਆ ਕਿ ਇਨਸਾਨ ਅੱਜ ਦੇ ਦੌਰ ’ਚ ਹਦ ਤੋਂ ਵੱਧ ਐਨਾ ਡਿੱਗ ਗਿਆ ਹੈ ਕਿ ਤੁਸੀ ਕਿਸੇ ’ਤੇ ਯਕੀਨ ਨਹੀਂ ਕਰ ਸਕਦੇ। ਸਮਾਂ ਐਨੀ ਤੇਜ਼ੀ ਨਾਲ ਬਦਲ ਰਿਹਾ ਹੈ, ਸਮਾਂ ਬਹੁਤ ਤੇਜ਼ ਗਤੀ ਨਾਲ ਬਦਲਾਅ ਵੱਲ ਜਾ ਰਿਹਾ ਹੈ। ਬਦਲਾਅ ਕਿਵੇਂ ਹੋਵੇਗਾ? ਕੀ ਹੋਵੇਗਾ? ਇਹ ਤਾਂ ਉਹ ਰਾਮ ਜੀ, ਓਮ, ਹਰੀ, ਪਰਮਾਤਮਾ ਜਾਣੇ। ਪਰ ਸਾਡੇ ਪਵਿੱਤਰ ਵੇਦਾਂ ’ਚ ਜੋ ਉਸ ਦੀਆਂ ਨਿਸ਼ਾਨੀਆਂ ਹਨ, ਜੋ ਹਜ਼ਾਰਾਂ, ਲੱਖਾਂ, ਕਰੋਡ਼ਾਂ ਸਾਲ ਪਹਿਲਾਂ ਇਸ ਧਰਤੀ ’ਤੇ ਆਏ, ਲਿਖੇ ਗਏ। ਤਾਂ ਉਹ ਨਿਸ਼ਾਨੀਆਂ ਸਾਰੀਆਂ ਵੈਸੇ ਹੀ ਹੁੰਦੀਆਂ ਜਾ ਰਹੀਆਂ ਹਨ, ਜੋ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ। ਕਿੰਨੀ ਵਾਰ ਹੋਇਆ ਹੋਵੇਗਾ? ਇਹ ਵਿਗਿਆਨ ’ਚ ਕੋਈ ਸਮਝ ਨਹੀਂ ਹੈ, ਪਰ ਧਰਮ ਮਹਾਂ ਵਿਗਿਆਨ ਹਨ। MSG Bhandara