ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ ਕੀਤੀ ਜਾਵੇਗੀ ਪੰਜਾਬ ‘ਚ ਸਥਾਪਤ

Organ, Tissue, Transplant, Established, Punjab

 ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਸਥਾਪਤ ਕੀਤੇ ਜਾਣਗੇ ਆਰਗਨ ਰੀਟ੍ਰਾਇਵਲ ਸੈਂਟਰ : ਓ.ਪੀ. ਸੋਨੀ

ਚੰਡੀਗੜ (ਅਸ਼ਵਨੀ ਚਾਵਲਾ)। ਸੂਬੇ ਵਿਚ ਅੰਗ ਟ੍ਰਾਂਸਪਲਾਂਟ ਨੂੰ ਉਤਸ਼ਾਹਤ ਅਤੇ ਨਿਯਮਤ ਕਰਨ ਦੀ ਲੋੜ ਮਹਿਸੂਸ ਕਰਦਿਆਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਸੂਬੇ ਵਿਚ ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ ਸਥਾਪਤ ਕਰਨ ਦੇ ਨਾਲ ਨਾਲ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਇਕ-ਇਕ ਆਰਗਨ ਰੀਟ੍ਰਾਇਵਲ ਸੈਂਟਰ ਸਥਾਪਤ ਕੀਤਾ ਜਾਵੇਗਾ ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ.  ਸੋਨੀ ਨੇ ਦਿੱਤੀ Punjab

       ਸ੍ਰੀ ਸੋਨੀ ਨੇ ਕਿਹਾ ਕਿ ਜੀਵਨ ਦੇ ਅੰਤਮ ਪੜਾਅ ‘ਤੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਅੰਗ ਟਰਾਂਸਪਲਾਂਟ ਸਬੰਧੀ ਮਨੁੱਖੀ ਅੰਗਾਂ ਦੀ ਉਪਲਬਧਾਂਤਾਂ ਲੋੜ ਤੋਂ ਬਹੁਤ ਘੱਟ ਹੈ ਇਸ ਲਈ, ਮ੍ਰਿਤਕ ਦੇਹ ਦੇ ਅੰਗ ਦਾਨ ਨੂੰ ਉਤਸ਼ਾਹਤ ਕਰਨ ਲਈ, ਸੂਬੇ ਵਿਚ ਆਰਗਨ ਰੀਟ੍ਰਾਇਵਲ ਅਤੇ ਟ੍ਰਾਂਸਪਲਾਂਟੇਸ਼ਨ ਸਬੰਧੀ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ Punjab

ਉਨਾਂ ਦੱਸਿਆ ਕਿ ਰਾਜ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਸਥਾ (ਸੋਟੋ) ਨੈਸ਼ਨਲ ਆਰਗਨ ਟਰਾਂਸਪਲਾਂਟ ਪ੍ਰੋਗਰਾਮ ਤਹਿਤ ਸਥਾਪਤ ਕੀਤੀ ਜਾ ਰਹੀ ਹੈ ਇਸ ਪ੍ਰੋਜੈਕਟ ਦਾ ਖਰਚਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਵੇਗਾ ਜਿਸ ਤਹਿਤ ਇਸ ਦੀ ਇਮਾਰਤ ਬਣਾਉਣ ‘ਤੇ 35 ਲੱਖ ਰੁਪਏ ਦੀ ਲਾਗਤ ਆਵੇਗੀ ਇਸ ਤੋਂ ਇਲਾਵਾ ਮੈਨਪਾਵਰ ‘ਤੇ 38 ਲੱਖ ਰੁਪਏ ਸਲਾਨਾ ਅਤੇ ਅੰਮ੍ਰਿਤਸਰ ਤੇ ਪਟਿਆਲਾ ਵਿਖੇ ਆਰਗੇਨ ਰਿਟ੍ਰੀਵਲ ਸੈਂਟਰ ਸਥਾਪਤ ਕਰਨ ਲਈ 25-25 ਲੱਖ ਰੁਪਏ ਖਰਚਾ ਆਵੇਗਾ ਸੋਨੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਸਰਕਾਰ ਨੇ 1.2 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸ਼ੁਰੂਆਤੀ ਖਰਚਿਆਂ ਲਈ ਲੋੜੀਂਦੀ ਰਕਮ ਜਾਰੀ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।