ਆਨਲਾਈਨ ਖਾਣਾ ਹੋ ਸਕਦਾ ਹੈ ਮਹਿੰਗਾ?
(ਏਜੰਸੀ) ਨਵੀਂ ਦਿੱਲੀ । ਸ਼ੁੱਕਰਵਾਰ ਨੂੰ ਜੀਐਸਟੀ ਕੌਂਸਿਲ ਕਮੇਟੀ ਦੀ ਬੈਠਕ ਹੋਣ ਵਾਲੀ ਹੈ ਮੀਡੀਆ ਰਿਪੋਰਟਾਂ ਅਨੁਸਾਰ ਆਨਲਾਈਨ ਫੂਡ ਡਿਲੀਵਰੀ ਆਉਣ ਵਾਲੇ ਦਿਨਾਂ ’ਚ ਮਹਿੰਗਾ ਹੋ ਸਕਦੀ ਹੈ ਸੂਤਰਾਂ ਅਨੁਸਾਰ ਡਿਲੀਵਰੀ ਐਪਸ ਦਾ ਘੱਟ ਤੋਂ ਘੱਟ 5 ਫੀਸਦੀ ਜੀਐਸਟੀ ਦੇ ਦਾਇੇਰੇ ’ਚ ਲਿਆਉਣੀ ਦੀ ਸਿਫਾਰਿਸ਼ ਕੀਤੀ ਹੈ, ਜਿਸ ਨਾਲ ਆਨਲਾਈਨ ਖਾਣਾ ਮੰਗਵਾਉਣਾ ਮਹਿੰਗਾ ਪੈ ਸਕਦਾ ਹੈ ਸ਼ੁੱਕਰਵਾਰ ਨੂੰ ਹੋਣ ਵਾਲੀ ਜੀਐੱਸਟੀ ਕੌਂਸਿਲ ਦੀ ਬੈਠਕ ’ਤੇ ਇਸ ਮੁੱਦੇ ’ਤੇ ਚਰਚਾ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।
ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਜੀਐੱਸਟੀ ਕੌਂਸਿਲ ਦੀ ਬੈਠਕ ਲਖਨਊ ’ਚ ਹੋਣੀ ਹੈ ਫਿਲਹਾਲ ਜੋ ਵਿਵਸਥਾ ਹੈ ਉਸ ਨਾਲ ਸਰਕਾਰ ਨੂੰ ਟੈਕਸ ’ਚ ਦੋ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ