ਲੋਕ ਸਭਾ ਚੋਣਾਂ ਜਿੱਤਣ ਲਈ ਵਿਰੋਧੀ ਏਕਤਾ ਮਹੱਤਵਪੂਰਨ : ਨਿਤਿਸ਼ 

Opposition, Unity, Win Lok Sabha Elections, Important, Nitish Kumar

ਏਜੰਸੀ, ਪਟਨਾ:ਪਟਨਾ ਦੇ ਮੁੱਖ ਮੰਤਰੀ ਤੇ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਕੌਮੀ ਪ੍ਰਧਾਨ ਨਿਤਿਸ਼ ਕੁਮਾਰ ਨੇ ਸਾਲ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਖੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਦੌਰ ਤੋਂ ਬਾਹਰ ਦੱਸਦਿਆਂ ਕਿਹਾ ਕਿ ਚਿਹਰੇ ਦੀ ਬਜਾਇ ਚੋਣਾਂ ਜਿੱਤਣ ਲਈ ਸਾਂਝਾ ਪ੍ਰੋਗਰਾਮ ‘ਤੇ ਆਧਾਰਿਤ ਵਿਰੋਧੀ ਏਕਤਾ ਜ਼ਿਆਦਾ ਮਹੱਤਵਪੂਰਨ ਹੈ

ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ

ਕੁਮਾਰ ਨੇ ਸੋਮਵਾਰ ਨੂੰ ਇੱਥੇ ਲੋਕ  ਗੱਲਬਾਤ ਪ੍ਰੋਗਰਾਮ ਤੋਂ ਬਾਅਦ ਪ੍ਰੈੱਸ ਸੰਮੇਲਨ ‘ਚ ਕਿਹਾ ਕਿ ਉਹ ਸਾਲ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਅਹੁਦੇ ਦੇ ਦਾਅੇਵਦਾਰ ਨਹੀਂ ਹਨ ਤੇ ਇਸ ਨੂੰ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਪਹਿਲਾਂ ਤੋਂ ਪ੍ਰਧਾਨ ਮੰਤਰੀ ਬਣਨ ਲਈ ਜਿਨ੍ਹਾਂ ਦੇ ਨਾਵਾਂ ਦੀ ਚਰਚਾ ਹੁੰਦੀ ਹੈ  ਉਹ ਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕੇ

ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਦੀ ਏਕਤਾ ਲਈ ਚਿਹਰੇ ਦੀ ਬਜਾਇ ਸਾਂਝਾ ਪ੍ਰੋਗਰਾਮ ਬਣਾਏ ਜਾਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾਂ ਨੇ ਇਸਦੇ ਲਈ ਅਪੀਲ ਕੀਤੀ ਸੀ

LEAVE A REPLY

Please enter your comment!
Please enter your name here