ਇਜ਼ਰਾਈਲ ਤੋਂ ਪਰਤੇ 212 ਭਾਰਤੀ ਨਾਗਰਿਕਾਂ ਦੇ ਚਿਹਰਿਆਂ ’ਤੇ ਆਈ ਮੁਸਕਾਨ

Operation Ajay

ਨਵੀਂ ਦਿੱਲੀ (ਏਜੰਸੀ)। ਫਲਸਤੀਨੀ ਅੱਤਵਾਦੀ ਸਮੂਹ ਹਮਾਸ ਅਤੇ ਇਜਰਾਈਲ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜਰਾਈਲ ਛੱਡਣ ਦੇ ਚਾਹਵਾਨ 212 ਭਾਰਤੀਆਂ ਨੂੰ ਲੈ ਕੇ ਪਹਿਲੀ ਚਾਰਟਰ ਉਡਾਣ ਵੀਰਵਾਰ ਨੂੰ ਇਜਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਉਤਰੀ। 212 ਭਾਰਤੀ ਨਾਗਰਿਕਾਂ ਨੂੰ ਅੱਜ ਸਵੇਰੇ 5.50 ਵਜੇ ਕੇਂਦਰ ਸਰਕਾਰ ਵੱਲੋਂ ਆਪ੍ਰੇਸ਼ਨ ਅਜੈ ਤਹਿਤ ਵਿਸ਼ੇਸ਼ ਜਹਾਜ ਰਾਹੀਂ ਇਜਰਾਈਲ ਤੋਂ ਦਿੱਲੀ ਲਿਆਂਦਾ ਗਿਆ। ਇਸ ਸਮੇਂ ਇਜਰਾਈਲ ’ਚ ਲਗਭਗ 20,000 ਭਾਰਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਅਤੇ ਭਾਰਤ ਸਰਕਾਰ ਨੇ ਆਪ੍ਰੇਸ਼ਨ ਅਜੈ ਤਹਿਤ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। (Operation Ajay)

ਇਹ ਵੀ ਪੜ੍ਹੋ : ਮੋਹਾਲੀ ’ਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ

ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫਤਾਵਾਰੀ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ ਭਾਰਤ ਸਰਕਾਰ ਦਾ ਪੂਰਾ ਧਿਆਨ ਇਜਰਾਈਲ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ’ਤੇ ਹੈ। ਉਨ੍ਹਾਂ ਕਿਹਾ ਕਿ ਉੱਥੇ ਮੌਜ਼ੂਦ ਭਾਰਤੀ ਜੋ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰਤੀ ਦੂਤਾਵਾਸ ’ਚ ਰਜਿਸ਼ਟਰ ਕਰਨ ਲਈ ਕਿਹਾ ਗਿਆ ਹੈ। ਇਜਰਾਈਲ ’ਚ ਲਗਭਗ 20 ਹਜਾਰ ਭਾਰਤੀ ਫਸੇ ਹੋਏ ਹਨ। ਬਾਗਚੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਆਪ੍ਰੇਸ਼ਨ ਅਜੇ ਆਉਣ ਦੇ ਚਾਹਵਾਨ ਭਾਰਤੀਆਂ ਦੀ ਮੰਗ ’ਤੇ ਆਧਾਰਿਤ ਹੋਵੇਗਾ। ਫਿਲਹਾਲ ਚਾਰਟਰ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਪਰ ਜੇਕਰ ਭਵਿੱਖ ’ਚ ਲੋੜ ਮਹਿਸੂਸ ਹੋਈ ਤਾਂ ਸਾਡੇ ਕੋਲ ਸਾਰੇ ਵਿਕਲਪ ਹਨ। ਆਪ੍ਰੇਸ਼ਨ ’ਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (Operation Ajay)

LEAVE A REPLY

Please enter your comment!
Please enter your name here