ਹੁਣ ਤੱਕ ਦੋਵੇਂ ਟੀਮਾਂ ਆਪਣੇ ਸਾਰੇ ਮੁਕਾਬਲੇ ਹਾਰ ਚੁੱਕੀਆਂ ਹਨ
ਜੈਪੁਰ | ਆਈਪੀਅੇੱਲ 12 ‘ਚ ਆਪਣੇ ਪਹਿਲੇ ਤਿੰਨ ਮੈਚ ਗੁਆ ਚੁੱਕੀ ਰਾਜਸਥਾਨ ਰਾਇਲਸ ਤੇ ਰਾਇਲ ਚੈਲੰਜਰਸ ਬੰਗਲੌਰ ਦੀਆਂ ਟੀਮਾਂ ਮੰਗਲਵਾਰ ਨੂੰ ਜਦੋਂ ਆਹਮੋ-ਸਾਹਮਣੇ ਹੋਣਗੀਆਂ ਤਾਂ ਇੱਕ ਟੀਮ ਦਾ ਖਾਤਾ ਖੁੱਲ੍ਹਣਾ ਤੈਅ ਹੈ ਰਾਜਸਥਾਨ ਅਤੇ ਬੰਗਲੌਰ ਇਸ ਸਮੇਂ ਆਈਪੀਅੇੱਲ 12 ਦੀ ਫਿੱਸਡੀ ਟੀਮਾਂ ਹਨ ਰਾਜਸਥਾਨ ਸੱਤਵੇਂ ਤੇ ਬੰਗਲੌਰ ਅੱਠਵੇਂ ਸਥਾਨ ‘ਤੇ ਹਨ ਕੱਲ੍ਹ ਦੋਵੇਂ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਰਾਜਸਥਾਨ ਨੂੰ ਹੁਣ ਤੱਕ ਕਿੰਗਸ ਇਲੈਵਨ ਪੰਜਾਬ ਤੋਂ 14 ਦੌੜਾ ਨਾਲ, ਸਨਰਾਈਜਰਸ ਹੈਦਰਾਬਾਦ ਤੋਂ 5 ਵਿਕਟਾਂ ਨਾਲ ਤੇ ਚੇੱਨਈ ਸੁਪਰ ਕਿੰਗਸ ਤੋਂ ਅੱਠ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂਕਿ ਬੰਗਲੌਰ ਨੂੰ ਚੇੱਨਈ ਤੋਂ 7 ਵਿਕਟਾਂ ਨਾਲ, ਮੁੰਬਈ ਇੰਡੀਅੰਜ਼ ਤੋਂ 6 ਵਿਕਟਾਂ ਨਾਲ ਅਤੇ ਹੈਦਰਾਬਾਦ ਤੋਂ 118 ਦੋੜਾਂ ਦਾ ਸਾਹਮਣਾ ਕਰਨਾ ਪਿਆ ਸੀ ਦੋਵੇਂ ਹੀ ਟੀਮਾਂ ਨਾਲ ਸਮੱਸਿਆ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵੇਂ ਹੀ ਨਿਰਾਸ਼ ਕਰ ਰਹੀਆਂ ਹਨ ਜਦੋਂ ਕਿ ਦੋਵਾਂ ਕੋਲ ਸਟਾਰ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ ਭਾਰਤੀ ਕਪਤਾਨ ਤੇ ਦੁਨੀਆ ਦੇ ਸਰਵੋਤਮ ਬੱਲੇਬਾਜ਼ ਵਿਰਾਟ ਕੋਹਲੀ ਬੰਗਲੌਰ ਟੀਮ ਦੇ ਕਪਤਾਨ ਹਨ ਪਰ ਉਹ ਵੀ ਆਪਣੀ ਟੀਮ ਨੂੰ ਪ੍ਰੇਰਿਤ ਨਹੀਂ ਕਰ ਪਾ ਰਹੇ ਹਨ ਹੈਦਰਾਬਾਦ ਤੋਂ 118 ਦੌੜਾਂ ਦੀ ਹਾਰ ਤੋਂ ਬਾਅਦ ਵਿਰਾਟ ਨੇ ਕਿਹਾ ਸੀ ਕਿ ਇਹ ਸਾਡੀ ਹੁਣ ਤੱਕ ਦੀ ਸਭ ਤੋਂ ਖਰਾਬ ਹਾਰ ਹੈ ਅਸੀਂ ਸਾਰੇ ਵਿਭਾਗਾਂ ‘ਚ ਕਾਫੀ ਖਰਾਬ ਪ੍ਰਦਰਸ਼ਨ ਕੀਤਾ ਇਸ ਦੇ ਬਾਵਜ਼ੂਦ ਅਸੀਂ ਨਿਰਾਸ਼ ਨਹੀਂ ਹਾਂ ਅਜੇ ਸਾਡੇ ਕੋਲ 11 ਮੇਚ ਬਾਕੀ ਹਨ ਤੇ ਅਸੀਂ ਚੀਜ਼ਾਂ ਨੂੰ ਬਦਲ ਸਕਦੇ ਹਾਂ ਸਾਨੂੰ ਰਾਜਸਥਾਨ ਖਿਲਾਫ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ ਜਦੋਂ ਚੀਜ਼ਾਂ ਸਾਡੇ ਅਨੁਕੂਲ ਨਾ ਜਾ ਰਹੀਆਂ ਹੋਣ ਤਾਂ ਅਸੀਂ ਜੇਤੂ ਲੈਅ ਹਾਸਲ ਕਰਨ ਦੇ ਤਰੀਕੇ ਲੱਭਣੇ ਹੋਣਗੇ ਅਗਲਾ ਮੈਚ ਸਾਡੇ ਲਈ ਬਹੁਤ ਮਹੱਤਵਪੂਰਨ ਹੋਵਗਾ ਵਿਰਾਟ ਜਿਹੋ ਜਿਹੇ ਹਾਲਾਤ ‘ਚ ਰਾਜਸਥਾਨ ਦੇ ਕਪਤਾਨ ਅਜਿੰਕਿਆ ਰਹਾਣੇ ਵੀ ਹਨ ਅਤੇ ਉਨ੍ਹਾਂ ਲਈ ਵੀ ਅਗਲਾ ਮੈਚ ਬਹੁਤ ਮਹੱਤਵਪੂਰਨ ਹੈ ਰਹਾਣੇ ਨੇ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ ਅਸੀਂ ਚੇੱਨਈ ਖਿਲਾਫ ਚੰਗੀ ਸ਼ੁਰੂਆਤ ਕੀਤੀ ਸੀ ਪਰ ਗੇਂਦ ਤੋਂ ਆਖਰੀ ਪੰਜ ਓਵਰਾਂ ‘ਚ ਮੈਚ ਸਾਡੇ ਹੱਥੋਂ ਨਿੱਕਲ ਗਿਆ ਸਾਨੂੰ ਮੈਚਾਂ ‘ਚ ਹੁੰਦੇ ਛੋਟੇ ਪਲ ਜਿੱਤਣੇ ਹੋਣਗੇ ਅਸੀਂ ਚੰਗੀ ਕ੍ਰਿਕਟ ਖੇਡਰ ਹੇ ਹਾਂ ਤੇ ਥੋੜ੍ਹੀ ਕਿਸਮਤ ਨਾਲ ਸਾਡੀ ਕਿਸਮਤ ਬਦਲ ਸਕਦੀ ਹੈ ਰਾਜਸਥਾਨ ਕੋਲ ਰਹਾਣੇ, ਜੋਸ ਬਟਲਰ, ਟੂਰਨਾਮੈਂਟ ‘ਚ ਪਹਿਲਾ ਸੈਂਕੜਾ ਜਮਾ ਚੁੱਕੇ ਸੰਜੂ ਸੈਮਸਨ, ਸਟੀਵਨ ਸਮਿੱਥ ਤੇ ਬੇਨ ਸਟੋਕਸ ਵਰਗੇ ਸ਼ਾਨਦਾਰ ਖਿਡਾਰੀ ਹਨ ਜਦੋਂਕਿ ਬੰਗਲੌਰ ਕੋਲ ਵਿਰਾਟ, ਏਬੀ ਡਿਵੀਲੀਅਰਸ, ਮੋਇਨ ਅਲੀ, ਉਮੇਸ਼ ਯਾਦਵ ਤੇ ਯੁਜਵੇਂਦਰ ਚਹਿਲ ਵਰਗੇ ਕਈ ਬਿਹਤਰੀਨ ਖਿਡਾਰੀ ਹਨ ਇਸ ਮੁਕਾਬਲੇ ‘ਚ ਅਤਿਮ ਨਤੀਜਾ ਕੁਝ ਵੀ ਰਹੇ ਪਰ ਇੰਨਾ ਤਾਂ ਤੈਅ ਹੈ ਕਿ ਇੱਕ ਟੀਮ ਦੇ ਖਾਤੇ ‘ਚ ਦੋ ਅੰਕ ਜੁੜ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।