ਪੁਲਾੜ ‘ਚ ਭਾਰਤ ਨੇ ਰਚਿਆ ਇਤਿਹਾਸ

India, History, Space

ਇੱਕ ਫੌਜੀ ਸੈਟੇਲਾਈਟ ਅਮੀਸੈੱਟ ਤੇ 28 ਵਿਦੇਸ਼ੀ ਨੈਨੋ ਸੈਟੇਲਾਈਟ ਕੀਤੇ ਸਥਾਪਿਤ

ਸ੍ਰੀਹਰੀਕੋਟਾ | ਭਾਰਤ ਨੇ ਅੱਜ ਆਪਣੇ ਪੋਲਰ ਰਾਕੇਟ ਤੋਂ ਇੱਕ ਫੌਜੀ ਸੈਟੇਲਾਈਟ ਅਮੀਸੈਟ ਤੇ 28 ਵਿਦੇਸ਼ੀ ਨੈਨੋ ਉਪਗ੍ਰਹਿਆਂ ਦਾ ਪ੍ਰੀਖਣ ਕਰਕੇ ਇਤਿਹਾਸ ਰਚ ਦਿੱਤਾ ਰਾਕੇਟ ਪੀਐਸਐਲਵੀ-ਸੀ 45 ਨੇ ਆਪਣੇ 47ਵੇਂ ਮਿਸ਼ਨ ‘ਤੇ 436 ਕਿਲੋਗ੍ਰਾਮ ਭਾਰੀ ਅਮੀਸੈਟ ਤੇ ਲਿਥੁਆਨੀਆ, ਸਪੇਨ, ਸਵਿੱਟਜ਼ਰਲੈਂਡ ਤੇ ਅਮਰੀਕਾ ਦੇ 28 ਉਪਗ੍ਰਹਿਆਂ ਨੂੰ ਉਨ੍ਹਾਂ ਦੀ ਤੈਅ ਸ਼੍ਰੇਣੀਆਂ ‘ਚ ਸਥਾਪਿਤ ਕੀਤਾ 27 ਘੰਟਿਆਂ ਦੀ ਉਲਟੀ ਗਿਣਤੀ ਖਤਮ ਹੋਣ ਤੋਂ ਬਾਅਦ ਪੀਐਸਐਲਵੀ-ਸੀ 45 ਰਾਕੇਟ ਦਾ ਇੱਥੋਂ ਕਰੀਬ 125 ਕਿੱਲੋਮੀਟਰ ਦੂਰ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਸਵੇਰੇ 9:27 ਮਿੰਟ ‘ਤੇ ਪ੍ਰੀਖਣ ਕੀਤਾ ਗਿਆ ਇਸਰੋ ਨੇ ਕਿਹਾ ਕਿ ਅਮੀਸੈਟ ਉਪਗ੍ਰਹਿ ਦਾ ਮਕਸਦ ਬਿਜਲੀ ਚੁੰਬਕੀ ਸਪੈਕਟਰਮ ਨੂੰ ਮਾਪਣਾ ਹੈ ਹਾਲਾਂਕਿ ਉਸਨੇ ਉਪਗ੍ਰਹਿ ਦੀ ਜਾਣਕਾਰੀਆਂ ਸਬੰਧੀ ਕੋਈ ਹੋਰ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਹਰੀਕੋਟਾ ਤੋਂ ਪੋਲਟ ਰਾਕੇਟ ਪੀਐਸਐਲਵੀ-ਸੀ45 ਤੋਂ ਅਮੀਸੈਟ ਉਪਗ੍ਰਹਿ ਦੇ ਸਫ਼ਲ ਪ੍ਰੀਖਣ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ  ਇਸਰੋ ਮੁਖੀ ਕੇ. ਸਿਵਨ ਨੇ ਮਿਸ਼ਨ ਕੰਟਰੋਲ ਕੇਂਦਰ ‘ਚ ਕਿਹਾ, ਅੱਜ, ਪੀਐਸਐਲਵੀ ਸੀ 45 ਨੇ 748 ਕਿਲੋਮੀਟਰ ਦੂਰ ਸ਼੍ਰੇਣੀ ‘ਚ ਇਸਰੋ ਨਿਰਮਿਤ ਅਮੀਸੈਟ ਦੇਨਾਲ ਹੀ 504 ਕਿਲੋਮੀਟਰ ਦੂਰ ਸਥਿਤ ਸ਼੍ਰੇਣੀ ‘ਚ 28 ਵਿਦੇਸ਼ੀ ਉਪਗ੍ਰਹਿਆਂ ਨੂੰ ਸਫ਼ਲਤਾਪੂਰਵਕ ਸ਼੍ਰੇਣੀ ‘ਚ ਸਥਾਪਿਤ ਕੀਤਾ ਸੋਮਵਾਰ ਦੇ ਪ੍ਰੀਖਣ ‘ਤੇ ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦਾ ਵੱਖਰਾ ਇਹ ਮਿਸ਼ਨ ਇਸਰੋ ਲਈ ਬਹੁਤ ਖਾਸ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।