Open Lock: ਜਿਵੇਂ ਜਿਵੇਂ ਆਧੁਨਿਕਤਾ ਦਾ ਦੌਰ ਵਧਦਾ ਜਾ ਰਿਹਾ ਹੈ ਉਵੇਂ ਉਵੇਂ ਬਿਮਾਰੀਆਂ ਨੂੰ ਨਵੇਂ ਰੂਪ ਲੈ ਰਹੀਆਂ ਹਨ। ਅਜਿਹੇ ਵਿੱਚ ਬਹੁਤ ਸਾਰੇ ਹਾਦਸੇ ਵੀ ਸਾਡੀ ਜ਼ਿੰਦਗੀ ਵਿੱਚ ਹੋ ਜਾਂਦੇ ਹਨ ਜੋ ਬਿਲਕੁਲ ਅਣਦੇਖੇ ਤੇ ਅਣਸੁਣੇ ਹੁੰਦੇ ਹਨ। ਅਜਿਹਾ ਹੀ ਇੱਕ ਹਾਦਸਾ ਮਿਸ਼ਿਗਨ ’ਚ ਹੋਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।
ਇਹ ਹਾਦਸਾ ਇੱਕ ਲੜਕੀ ਨਾਲ ਹੋਇਆ ਹੈ, ਜਿਸ ਬਾਰੇ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਉਸ ਨੇ ਉਬਾਸੀ ਲੈਣ ਲਈ ਆਪਣਾ ਮੂੰਹ ਖੋਲ੍ਹਿਟਾ ਸੀ, ਜੋ ਫਿਰ ਬੰਦ ਹੀ ਨਹੀਂ ਹੋਇਆ। ਉਸ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ। ਜਿੱਥੇ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ। ਉਕਤ ਲੜਕੀ ਸੋਸ਼ਲ ਮੀਡੀਆ ’ਤੇ ਇਨਫਲਿਊਐਂਸਰ ਜੇਨਾ ਸਿਨਾਤਰਾ ਹੈ। ਉਹ 21 ਸਾਲ ਦੀ ਹੈ। ਜੇਨਾ ਨੇ ਖੁਦ ਨੂੰ ਇਸ ਦਰਦ ਤੋਂ ਮਿਲੇ ਅਨੁਭਵ ਨੂੰ ਕੈਮਰੇ ’ਚ ਕੈਦ ਕਰ ਲਿਆ। ਉਸ ਨੇ ਇਸ ਦੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ’ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਵੀ ਨਹੀਂ ਕਰ ਸਕਦੀ ਅਜਿਹਾ ਹਾਦਸਾ ਹੋਇਆ ਹੈ। (Open Lock)
View this post on Instagram
ਇੱਕ ਹੋਰ ਵੀਡੀਓ ’ਚ ਮਿਸ਼ਿਗਨ ਦੇ ਇੱਕ ਪਲਾਸਟਿਕ ਸਰਜਨ ਡਾ. ਐਂਥਨੀ ਯੂਨ ਨੇ ਜੇਨਾ ਦੇ ਜਬ੍ਹਾੜੇ ’ਚ ਪੈਦਾ ਹੋਈ ਇਸ ਸਥਿਤੀ ਨੂੰ ‘ਓਪਨ ਲੌਕ’ ਦੱਸਿਆ ਹੈ। ਜਿਸ ’ਚ ਜਬ੍ਹਾੜਾ ਵਾਕਿਆ ਹੀ ਖੁੱਲ੍ਹਣ ਤੋਂ ਬਾਅਦ ਬੰਦ ਨਹੀਂ ਹੋ ਪਾਉਂਦਾ। ਆਪਣੀ ਇਸ ਹਾਲਤ ਬਾਰੇ ਦੱਸਦੇ ਹੋਏ ਜੇਨਾ ਹਸਪਤਾਲ ਆਈ, ਜਿੱਥੇ ਡਾਕਟਰਾਂ ਨੇ ਉਸ ਦਾ ਐਕਸ-ਰੇ ਕਰ ਕੇ ਜਬ੍ਹਾੜੇ ਨੂੰ ਫਿਰ ਤੋਂ ਠੀਕ ਕਰ ਦਿੱਤਾ। ਡਾਕਟਰ ਨੇ ਕਿਹਾÇ ਕਅਸੀਂ ਤੁਹਾਡੀਆਂ ਮਾਸਪੇਸ਼ੀਆਂ ਨੂੰ ਥੋੜ੍ਹਾ ਆਰਾਮ ਦੇਣ ਜਾ ਰਹੇ ਹਾਂ ਅਤੇ ਫਿਰ ਉਸ ਨੂੰ ਪਹਿਲਾਂ ਵਰਗਾ ਕਰਨ ਦੀ ਕੋਸ਼ਿਸ਼ ਕਰਾਂਗੇ।
Open Lock
ਉਨ੍ਹਾਂ ਕਿਹਾ ਕਿ ਉਬਾਸੀ ਲੈਂਦੇ ਸਮੇਂ ਜੇਨਾ ਨੇ ਐਨੀ ਜਲਦੀ ਦਿਖਾਈ ਕਿ ਉਸ ਦਾ ਜਬ੍ਹਾੜਾ ਆਪਣੀ ਜਗ੍ਹਾ ਤੋਂ ਹਟ ਗਿਆ ਅਤੇ ਜਿਸ ਹਾਲਤ ਵਿੱਚ ਸੀ ਉਸੇ ਤਰ੍ਹਾਂ ਹੀ ਖੁੱਲ੍ਹਾ ਰਹਿ ਗਿਆ। ਆਪਣੀ ਹਾਲਤ ’ਚ ਜੇਨਾ ਨੇ ਅਪਡੇਟ ਦਿੱਤਾ। ਉਨ੍ਹਾਂ ਇੱਕ ਹੋਰ ਵੀਡੀਓ ਪੋਸਟ ਕਰ ਕੇ ਉਸ ਦੀ ਕੈਪਸ਼ਨ ’ਚ ਲਿਖਿਆ ਕਿ ਢੇਰ ਸਾਰੀਆਂ ਦੁਆਵਾਂ ਤੋਂ ਬਾਅਦ ਚਾਰ ਡਾਕਟਰਾਂ ਨੇ ਮੇਰੇ ਜਬ੍ਹਾੜੇ ਨੂੰ ਵਾਪਸ ਠੀਕ ਕਰ ਦਿੱਤਾ।
ਵੀਡੀਓ ’ਚ ਉਨ੍ਹਾਂ ਨੇ ਆਪਣੇ ਚਿਹਰੇ ’ਤੇ ਬੈਂਡੇਜ਼ ਬੰਨ੍ਹੇ ਹੋਏ ਹਨ। ਜੇਨਾ ਦੀ ਹਾਲਤ ਬਾਰੇ ਦੱਸਦੇ ਹੋਹੇ ਡਾਕਟਰ ਏਂਥਨੀ ਯੂਨ ਨੇ ਕਿਹਾ ਕਿ ਉਹ ਬਹੁਤ ਦੁਰਲੱਭ ਹੈ, ਪਰ ਜਦੋਂ ਅਜਿਹਾ ਹੁੰਦਾ ਹੈ ਤਾਂ ਅਕਸਰ ਉਬਾਸੀ ਦੇ ਸਮੇਂ ਹੁੰਦਾ ਹੈ। ਇਸ ਦਾ ਇੱਕ ਮੁੱਖ ਕਾਰਨ ਜਬ੍ਹਾੜੇ ਦਾ ਆਪਣੀ ਜਗ੍ਹ ਤੋਂ ਹਟ ਜਾਣਾ ਹੈ। ਭਾਵ ਜਦੋਂ ਤੁਹਾਨੂੰ ਟੀਐੱਮਜੇ (ਟੈਂਪੋਰੋਮੈਂਡਿਬੁਲਰ ਜੋਆਇੰਟ) ਹੁੰਦਾ ਹੈ। ਇਹ ਸਮੱਸਿਆ ਆਮ ਤੌਰ ’ਤੇ ਇਲਾਜ ਤੋਂ ਬਾਅਦ ਠੀਕ ਹੋ ਜਾਂਦੀ ਹੈ।
Also Read : ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ