ਪਰਮਾਤਮਾ ਦੇ ਨਾਮ ਨਾਲ ਹੀ ਬੁਰੇ ਵਿਚਾਰ ਕਾਬੂ ਆਉਣਗੇ
(ਸੱਚ ਕਹੂੰ ਨਿਊਜ਼) ਸਰਸਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਹਰ ਕੋਈ ਅੰਦਰੋਂ-ਬਾਹਰੋਂ ਬੇਚੈਨ ਹੈ, ਦੁਖੀ ਹੈ, ਪਰੇਸ਼ਾਨ ਹੈ ਤੇ ਉਸ ਦਾ ਸਭ ਤੋਂ ਵੱਡਾ ਕਾਰਨ ਆਤਮਿਕ ਕਮਜ਼ੋਰੀ ਹੈ ਜਦੋਂ ਤੱਕ ਆਤਮਬਲ ਨਹੀਂ ਹੋਵੇਗਾ, ਇਨਸਾਨ ਆਪਣੇ ਵਿਚਾਰਾਂ ’ਤੇ ਕਾਬੂ ਨਹੀਂ ਪਾ ਸਕਦਾ ਆਤਮਬਲ ਵਧਾਉਣ ਦਾ ਤਰੀਕਾ ਦੱਸਦਿਆਂ ਪੂੁਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਆਤਮਬਲ ਹੁੰਦਾ ਹੈ, ਉਹ ਬੁਲੰਦੀਆਂ ਨੂੰ ਛੂਹ ਲੈਂਦੇ ਹਨ ਆਤਮਬਲ ਬਾਹਰੋਂ ਨਹੀਂ ਲਿਆਉਣਾ ਪੈਂਦਾ, ਇਨਸਾਨ ਦੇ ਅੰਦਰ ਹੀ ਆਤਮਬਲ ਹੈ ਹੋਮਿਊਪੈਥੀ, ਐਲੋਪੈਥੀ, ਆਯੁਰਵੇਦ, ਨੈਚਰੁਪੈਥੀ ਕਿਸੇ ਵੀ ਪ੍ਰਣਾਲੀ ’ਚ ਆਤਮਬਲ ਵਧਾਉਣ ਦਾ ਟਾਨਿਕ ਨਹੀਂ ਹੈ ਆਤਮਬਲ ਆਪਣੇ ਅੰਦਰੋਂ ਪਾਇਆ ਜਾ ਸਕਦਾ ਹੈ ਤੇ ਆਤਮਬਲ ਨੂੰ ਵਧਾਉਣ ਲਈ ਆਤਮਿਕ ਚਿੰਤਨ ਜ਼ਰੂਰੀ ਹੈ ਆਤਮਿਕ ਚਿੰਤਨ ਲਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਚ ਇਨਸਾਨ ਉਲਝਿਆ ਹੋਇਆ ਹੈ ਇਨਸਾਨ ਕਾਮਵਾਸਨਾ ’ਤੇ ਜੇਕਰ ਕਾਬੂ ਪਾਉਣਾ ਚਾਹੁੰਦਾ ਹੈ , ਆਪਣੇ ਬੁਰੇ ਵਿਚਾਰਾਂ ’ਤੇ ਕਾਬੂ ਪਾਉਣਾ ਚਾਹੰੁਦਾ ਹੈ ਤਾਂ ਜ਼ਰੂਰੀ ਹੈ ਕਿ ਆਤਮਬਲ ਨੂੰ ਵਧਾਓ ਆਤਮਬਲ ਨਾਲ ਹੀ ਕਾਮਵਾਸਨਾ, ਵਿਸ਼ੇ ਵਿਕਾਰਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ