ਨਿਊਯਾਰਕ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੁਨੀਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ‘ਚ 83ਵੇਂ ਨੰਬਰ ‘ਤੇ ਹਨ ਪਰ ਭਾਰਤ ‘ਚ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਇੱਕੋ ਇੱਕ ਭਾਰਤੀ ਖਿਡਾਰੀ ਹਨ। ਨਾਮਵਰ ਫੋਬਰਜ਼ ਮੈਗਜ਼ੀਨ ਅਨੁਸਾਰ ਕ੍ਰਿਕਟਰ ਵਿਰਾਟ ਭਾਰਤ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਇੱਕੋ ਇੱਕ ਖਿਡਾਰੀ ਹੈ ਉਹ ਦੁਨੀਆਂ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਵੱਖ ਵੱਖ ਖੇਡਾਂ ਨਾਲ ਜੁੜੇ ਅਥਲੀਟਾਂ ਦੀ ਸੂਚੀ ‘ਚ 83ਵੇਂ ਨੰਬਰ ‘ਤੇ ਹੈ ਅਤੇ ਉਸਦੀ ਸਾਲਾਨਾ ਕਮਾਈ ਕਰੀਬ 2.4 ਕਰੋੜ ਡਾਲਰ ਹੈ।
ਕ੍ਰਿਕਟ ਲਈ ਜਨੂਨੀ ਦੇਸ਼ ‘ਚ 29 ਸਾਲਾ ਵਿਰਾਟ ਵਰਤਮਾਨ ‘ਚ ਸਭ ਤੋਂ ਵੱਡੇ ਕ੍ਰਿਕਟਰ ਹਨ ਅਤੇ ਫਿਲਹਾਲ ਤਿੰਨ ਫਾਰਮੈਟ ‘ਚ ਦੁਨੀਆਂ ਦੇ ਸਭ ਤੋਂ ਅਮੀਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਚਲਾਈ ਜਾ ਰਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਹਨ.
ਵਿਰਾਟ ਬਿਹਤਰੀਨ ਕ੍ਰਿਕਟਰ ਹੋਣ ਦੇ ਨਾਲ ਦੁਨੀਆਂ ਭਰ ‘ਚ ਕਾਫ਼ੀ ਹਰਮਨ ਪਿਆਰੇ ਵੀ ਹਨ ਫੋਬਰਜ਼ ਨੇ ਟਵਿਟਰ ‘ਤੇ ਕਿਹਾ ਹੈ ਕਿ ਵਿਰਾਟ ਦੇ ਢਾਈ ਕਰੋੜ ਫਾਲੋਅਰ ਹਨ ਜੋ ਹੋਰ ਮੌਜ਼ੂਦਾ ਅਥਲੀਟ ਤੋਂ ਕਿਤੇ ਜ਼ਿਆਦਾ ਹਨ ਮੈਗਜ਼ੀਨ ਨੇ ਕਿਹਾ ਕਿ ਬੀ.ਸੀ.ਸੀ.ਆਈ. ਨ ੇ ਇਸ ਸਾਲ ਵਿਰਾਟ ਸਮੇਤ ਪੰਜ ਖਿਡਾਰੀਆਂ ਨੂੰ ਨਵੇਂ ਕਰਾਰ ‘ਚ (ਏ+) ਕੈਟੇਗਰੀ ‘ਚ ਪਾਇਆ ਹੈ ਜਿਸ ਤੋਂ ਉਸਨੂੰ ਸਾਲਾਨਾ ਬੋਰਡ ਤੋਂ 10 ਲੱਖ ਡਾਲਰ ਤਣਖ਼ਾਹ ਮਿਲਣਾ ਤੈਅ ਹੋ ਗਿਆ ਹੈ ਹਾਲਾਂਕਿ ਉਹਨਾਂ ਕਿਹਾ ਕਿ ਵਿਰਾਟ ਦੀ ਕਮਾਈ ਦਾ ਵੱਡਾ ਹਿੱਸਾ ਪਿਊਮਾ, ਪੈਪਸੀ, ਆੱਡੀ ਅਤੇ ਓਕਲੇ ਜਿਹੇ ਬ੍ਰਾਂਡ ਤੋਂ ਆਉਂਦਾ ਹੈ।
ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ਹਦੀ ਸੂਚੀ ‘ਚ 41 ਸਾਲਾ ਅਮਰੀਕਾ ਦੇ ਫਲਾਏਡ ਮੇਵੇਦਰ ਸੂਚੀ ‘ਚ ਚੋਟੀ ‘ਤੇ ਹਨ ਉਹਨਾਂ ਦੀ ਸਾਲਾਨਾ ਕਮਾਈ 28.5 ਕਰੋੜ ਡਾੱਲਰ ਹੈ ਸਾਲ 2018 ‘ਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਥਲੀਟਾਂ ਦੀ ਸੂਚੀ ‘ਚ ਸਾਰੇ ਪੁਰਸ਼ ਖਿਡਾਰੀ ਹਨ ਅਤੇ ਇਸ ਵਿੱਚ ਕਿਸੇ ਮਹਿਲਾ ਅਥਲੀਟ ਦਾ ਨਾਂਅ ਸ਼ਾਮਲ ਨਹੀਂ ਹੈ।
ਮੈਗਜੀਨ ਨੇ ਕਿਹਾ ਕਿ ਮਹਿਲਾ ਖਿਡਾਰੀਆਂ ਵਿੱਚ ਟੈਨਿਸ ਖੇਡਦੀਆਂ ਲੀ ਨਾ, ਮਾਰੀਆ ਸ਼ਾਰਾਪੋਵਾ ਅਤੇ ਸੇਰੇਨਾ ਵਿਲਿਅਮਸ ਇਸ ਸੂਚੀ ‘ਚ ਲਗਾਤਾਰ ਸ਼ਾਮਲ ਹੋ ਰਹੀਆਂ ਸਨ ਪਰ ਲੀ ਹੁਣ ਰਿਟਾਇਰ ਹੋ ਚੁੱਕੀ ਹੈ ਜਦੋਂਕਿ ਸ਼ਾਰਾਪੋਵਾ 15 ਮਹੀਨੇ ਦੇ ਬੈਨ ਤੋਂ ਬਾਅਦ ਵਾਪਸੀ ਕਰ ਰਹੀ ਹੈ ਅਤੇ ਇਸ ਨਾਲ ਉਹਨਾਂ ਦੀ ਬ੍ਰਾਂਡ ਵੈਲਿਊ ‘ਤੇ ਅਸਰ ਪਿਆ ਹੈ ਅਜਿਹੇ ਵਿੱਚ ਕੋਈ ਵੀ ਮਹਿਲਾ ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਇਸ ਸੂਚੀ ਦਾ ਹਿੱਸਾ ਨਹੀਂ ਬਣ ਸਕੀ ਹੈ।