ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਰੂਹਾਨੀਅਤ ਅਨਮੋਲ ਬਚਨ ਰਾਮ-ਨਾਮ ਹੀ ਬਚ...

    ਰਾਮ-ਨਾਮ ਹੀ ਬਚਾਉਂਦੈ ਬੁਰਾਈਆਂ ਤੋਂ : ਪੂਜਨੀਕ ਗੁਰੂ ਜੀ

    Ram-Naam, Protects , Evils, Guru Ji

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਬਹੁਤ ਹੀ ਭਾਗਾਂ ਵਾਲੇ ਜੀਵ ਹਨ ਜੋ ਨਾਮ ਦਾ ਸਿਮਰਨ ਸੁਬ੍ਹਾ-ਸ਼ਾਮ ਕਰਦੇ ਹਨ ਤੇ ਉਹ ਹੋਰ ਭਾਗਾਂਵਾਲੇ ਬਣਦੇ ਜਾਂਦੇ ਹਨ ਇਸ ਘੋਰ ਕਲਿਯੁਗ ‘ਚ ਆਪਣੇ ਵਿਚਾਰਾਂ ਤੋਂ, ਭੌਤਿਕਵਾਦ ਤੋਂ ਫੁਰਸਤ ਨਹੀਂ ਹੈ ਦਿਨ-ਰਾਤ ਮਾਇਕ ਪਦਾਰਥ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮੋਹ-ਮਾਇਆ ‘ਚ ਜੀਵ ਇਸ ਤਰ੍ਹਾਂ  ਉਲਝੇ ਹਨ, ਇਸ ਤਰ੍ਹਾਂ ਨਾਲ ਭਟਕੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਕੋਈ ਹੋਸ਼ ਨਹੀਂ ਹੈ ਉਨ੍ਹਾਂ ਨੂੰ ਆਤਮਾ ਤੇ ਪਰਮ ਪਿਤਾ ਪਰਮਾਤਮਾ ਦੀ ਕੋਈ ਹੋਸ਼ ਨਹੀਂ ਹੈ ਜਦੋਂ ਮਨ ਹਾਵੀ ਹੁੰਦਾ ਹੈ, ਮਨ ਤੁਹਾਨੂੰ ਨਰਕ-ਦੋਜਖ਼ ਵੱਲ ਲੈ ਜਾਂਦਾ ਹੈ ਤਾਂ ਰਾਮ ਦਾ ਨਾਮ ਹੀ ਇੱਕੋ-ਇੱਕ ਉਪਾਅ ਹੈ। (Saint Dr. MSG)

    ਇਹ ਵੀ ਪੜ੍ਹੋ : ਮੋਹਾਲੀ ਦੀ ਕੈਮੀਕਲ ਫੈਕਟਰੀ ’ਚ ਲੱਗੀ ਅੱਗ, ਅੱਠ ਲੋਕ ਝੁਲਸੇ

    ਜੋ ਜੀਵ ਨੂੰ ਸਦ-ਬੁੱਧੀ ਬਖਸ਼ ਸਕਦਾ ਹੈ ਰਾਮ-ਨਾਮ ਹੀ ਬੁਰਾਈਆਂ ਤੋਂ ਬਚਾ ਸਕਦਾ ਹੈ ਤੇ ਮਾਲਕ ਨਾਲ ਮਿਲਵਾ ਸਕਦਾ ਹੈ, ਇਸ ਤੋਂ ਇਲਾਵਾ ਕੋਈ ਤਰੀਕਾ ਨਹੀਂ ਸਿਮਰਨ, ਨਾਮ ਦਾ ਜਾਪ ਚਲਦੇ , ਬੈਠ ਕੇ , ਕੰਮ-ਧੰਦਾ ਕਰਦੇ ਹੋਏ ਜੀਭ ਨਾਲ, ਖ਼ਿਆਲਾਂ ਨਾਲ ਜਿੰਨਾ ਤੁਸੀਂ ਕਰੋਗੇ ਓਨੀ ਹੀ ਮਾਲਕ ਦੀ ਦਇਆ-ਮਿਹਰ,ਰਹਿਮਤ ਵਰਸੇਗੀ ਓਨੇ ਹੀ ਤੁਸੀਂ ਮਾਲਕ ਦੀ ਦਇਆ ਤੇ ਕਿਰਪਾ ਪਾਤਰ ਬਣ ਸਕੋਗੇ ਮਾਲਕ ਦੇ ਨਾਮ ‘ਚ ਉਹ ਸਾਰੀਆਂ ਖੁਸ਼ੀਆਂ ਹਨ ਜੋ ਲਿਖ-ਬੋਲ ਕੇ ਬਿਆਨ ਨਹੀਂ ਹੋ ਸਕਦੀਆਂ ਮਾਲਕ ਦੇ ਨਾਮ ਨੇ ਵੱਡੇ-ਵੱਡੇ ਪਾਪੀਆਂ ਨੂੰ, ਜੋ ਠੱਗ, ਡਾਕੂ, ਚੋਰ, ਜੁਆਰੀ, ਵੇਸ਼ਵਾ ਨੂੰ ਭਗਤ ਹੀ ਨਹੀਂ ਸਗੋਂ ਆਪਣਾ ਅਜੀਜ਼ ਬਣਾ ਲਿਆ, ਆਪਣਾ ਅਤੀ ਪਿਆਰਾ ਭਗਤ ਬਣਾ ਲਿਆ

    ਇਹ ਵੀ ਪੜ੍ਹੋ : ਵਿਆਹ ਸਮਾਗਮ ਦੌਰਾਨ ਲੱਗੀ ਅੱਗ, ਦੁੱਲ੍ਹਾ-ਦੁਲਹਨ ਸਮੇਤ 100 ਲੋਕਾਂ ਦੀ ਮੌਤ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਦ੍ਰਿੜ ਵਿਸ਼ਵਾਸ ਕਰੇ ਤਾਂ ਮਾਲਕ ਦਾ ਨਾਮ ਇਨਸਾਨ ਦੇ ਹਰ ਤਰ੍ਹਾਂ ਦੇ ਐਬ, ਹਰ ਤਰ੍ਹਾਂ ਦੇ ਗੁਨਾਹ ਨੂੰ ਧੋ ਸਕਦਾ ਹੈ ਜੇਕਰ ਜੀਵ ਮੰਨੇ ਤਾਂ ਅਜਿਹਾ ਸੰਭਵ ਹੈ ਜੋ ਬਚਨ ਮੰਨਣੇ ਬੰਦ ਕਰ ਦੇਵੇ, ਮਨਮਤੇ ਚੱਲਣ ਲੱਗ ਜਾਵੇ ਤਾਂ ਇੱਕ ਦਿਨ ਬੁਰੇ ਕਰਮਾਂ ਦੀ ਬਦੌਲਤ ਬੇਇੰਤਹਾ ਦੁੱਖ ਉਠਾਉਣੇ ਪੈਣਗੇ ਰਾਮ ਦਾ ਨਾਮ ਹੀ ਉਨ੍ਹਾਂ ਬੁਰੇ ਕਰਮਾਂ ਦੀ ਮਾਰ ਤੋਂ ਬਚਣ ਦਾ ਇੱਕੋ-ਇੱਕ ਉਪਾਅ ਹੈ ਸਿਮਰਨ ਦੁਆਰਾ ਹੀ ਅਜਿਹਾ ਸੰਭਵ ਹੈ ਕਿ ਤੁਸੀਂ ਪਾਪ-ਕਰਮਾਂ ਤੋਂ ਬਚ ਸਕੋ ਤੇ ਪਾਪ-ਕਰਮ ਕਰਨ ਤੋਂ ਬਚ ਸਕੋ ਤੇ ਜੋ ਕੀਤੇ ਹੋਏ ਪਾਪ-ਕਰਮ ਹਨ। (Saint Dr. MSG)

    ਉਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕੇ ਸਿਰਫ਼ ਤੇ ਸਿਰਫ਼ ਮਾਲਕ ਦਾ ਨਾਮ ਹੀ ਅਜਿਹਾ ਕਰ ਸਕਦਾ ਹੈ ਤਾਂ ਭਾਈ, ਮਾਲਕ ਦੇ ਨਾਮ ‘ਤੇ ਚੱਲਿਆ ਕਰੋ ਮਾਲਕ ਦੇ ਨਾਮ ‘ਤੇ ਅਮਲ ਕਰਿਆ ਕਰੋ, ਤੁਹਾਡਾ ਉੱਧਾਰ ਹੋਵੇਗਾ ਤੇ ਮਨ ਬੇਈਮਾਨ ਰੁਕ ਜਾਵੇਗਾ ਘਰ-ਪਰਿਵਾਰ ‘ਚ ਬਰਕਤਾਂ ਆਉਣਗੀਆਂ, ਤੰਦਰੁਸਤੀ ਹੋਵੇਗੀ ਨਹੀਂ ਤਾਂ ਮਨ ਦੇ ਹੱਥੇ ਚੜ੍ਹਨ ਵਾਲਿਆਂ ਦਾ ਹਾਲ ਬਦ ਤੋਂ ਬਦਤਰ ਹੁੰਦਾ ਹੈ ਤੇ ਇਨਸਾਨ ਹਮੇਸ਼ਾ ਤੜਫ਼ਦਾ, ਬੇਚੈਨ ਰਹਿੰਦਾ ਹੈ ਪਾਗ਼ਲਾਂ ਦੇ ਵਾਂਗ ਵਿਵਹਾਰ ਕਰਦਾ ਹੈ। (Saint Dr. MSG)

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨ ਨਾਲ ਲੜੋ ਮਨ ਨਾਲ ਲੜਨ ਦਾ ਤਰੀਕਾ ਸਿਮਰਨ ਹੈ ‘ ਮਨ ਜੀਤੇ ਜਗੁ ਜੀਤ’ ਮਨ ਨੂੰ ਜਿੱਤ ਲਿਆ ਤਾਂ ਸਮਝੋ ਸਾਰੇ ਸੰਸਾਰ ਨੂੰ ਜਿੱਤ ਲਿਆ ਤੇ ਮਨ ਨੂੰ ਜਿੱਤਣਾ ਅਤਿ ਜ਼ਰੂਰੀ ਹੈ ਸਿਮਰਨ ਕਰੋ, ਨਿਯਮ ਬਣਾ ਲਓ, ਸਿਮਰਨ ਦੇ ਪੱਕੇ ਬਣ ਜਾਓ ਕਿਸੇ ਨੂੰ ਬੁਰਾ ਨਾ ਕਹੋ, ਗ਼ਲਤ ਨਾ ਕਹੋ ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤਾਂਕਿ ਮਾਲਕ ਆਪਣੀ ਦਇਆ-ਮਿਹਰ, ਰਹਿਮਤ ਜੋ ਮੋਹਲੇਧਾਰ ਵਰਸਾ ਰਿਹਾ ਹੈ ਉਸ ਦਾ ਅਹਿਸਾਸ ਤੁਹਾਨੂੰ ਕਰਵਾ ਦੇਵੇ, ਅੰਦਰ ਦੀ ਉਹ ਬੇਇੰਤਹਾ ਸਵਾਦ, ਬੇਇੰਤਹਾ ਲੱਜ਼ਤ ਦੇਣ ਵਾਲੀ ਅਵਾਜ਼ ਸੁਣਾ ਦੇਵੇ ਇਸ ਲਈ ਲਗਾਤਾਰ ਸਿਮਰਨ ਕੀਤਾ ਜਾਵੇ, ਲਗਾਤਾਰ ਮਾਲਕ ਨਾਲ ਜੁੜਿਆ ਜਾਵੇ ਤਾਂ ਸਾਰੇ ਪਾਪ-ਕਰਮ ਕੱਟ ਜਾਣਗੇ ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਜਾਵੋਗੇ। (Saint Dr. MSG)

    LEAVE A REPLY

    Please enter your comment!
    Please enter your name here