ਪੰਜਾਬ ਦੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਜਿੱਤਿਆ ਪੂਜਨੀਕ ਗੁਰੂ ਜੀ ਦਾ ਦਿਲ
(ਸੱਚ ਕਹੂੰ ਨਿਊਜ਼)
ਬਰਨਾਵਾ/ਸਰਸਾ। ਭਾਰਤੀ ਸੱਭਿਆਚਾਰ ਨੂੰ ਬਚਾਉਣ ਅਤੇ ਪੁਰਾਤਨ ਪਰੰਪਰਾ ਨੂੰ ਫੇਰ ਤੋਂ ਜਿਉਂਦਾ ਕਰਨ ਦੇ ਉਦੇਸ਼ ਨਾਲ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿਹੜੀ ਮੁਹਿੰਮ ਦਾ ਅਗਾਜ ਕੀਤਾ ਹੈ, ਉਸ ਦੀ ਝਲਕ ਬਰਨਾਵਾ ਆਸ਼ਰਮ (ਉੱਤਰ-ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰੂਬਰੂ ਪੋ੍ਰਗਰਾਮ (Online Spiritual Discourse from Barnawa ashram) ਦੌਰਾਨ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ, ਜ਼ਿਲ੍ਹਾ ਪਟਿਆਲਾ (ਪੰਜਾਬ) ’ਚ ਦੇਖਣ ਨੂੰ ਮਿਲੀ। ਇਸ ਦੌਰਾਨ ਪੂਜਨੀਕ ਗੁਰੂ ਜੀ ਦਾ ਸਵਾਗਤ ਕਰਦੇ ਹੋਏ ਪੰਜਾਬ ਦੀ ਸਾਧ-ਸੰਗਤ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਰਕ ਪੋ੍ਰਗਰਾਮ ਨੇ ਪੂਜਨੀਕ ਗੁਰੂ ਜੀ ਅਤੇ ਆਨਲਾਈਨ ਪੋ੍ਰਗਰਾਮ ਨਾਲ ਜੁੜੇ ਕਰੋੜਾਂ ਲੋਕਾਂ ਦਾ ਦਿਲ ਜਿੱਤ ਲਿਆ। ਆਨਲਾਈਨ ਰੂੁਬਰੂ ਪ੍ਰੋਗਰਮਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਅਪਣੀਆਂ ਰਹਿਮਤਾਂ ਦਾ ਪਵਿੱਤਰ ਆਸ਼ੀਰਵਾਦ ਬਖਸ਼ਦੇ ਹੋਏ ਸਾਧ-ਸੰਗਤ ਦੇ ਸੱਭਿਆਚਾਰਕ ਪੋ੍ਰਗਰਾਮ ਦੀ ਭਰਪੂਰ ਸਲਾਘਾ ਕੀਤੀ।
ਪੰਜਾਬੀ ਪਹਿਰਾਵੇ ’ਚ ਸਜੀਆਂ ਭੈਣਾਂ ਨੇ ਪੇਸ਼ ਕੀਤੀ ਪੁਰਾਣੀ ਸੰਸਕ੍ਰਿਤੀ
ਸੱਭਿਆਚਾਰਕ ਪ੍ਰੋਗਰਾਮ ’ਚ ਪੰਜਾਬੀ ਪਹਿਰਾਵੇ ’ਚ ਸਜੀਆਂ ਭੈਣਾਂ ਨੇ ਪੁਰਾਣੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਦੇ ਹੋਏ ਮਨਮੋਹਕ ਪ੍ਰੇਸ਼ਕਸ਼ ਕੀਤੀ। ਜਿਨ੍ਹਾਂ ’ਚ ਕੁੰਡੀ ਸੋਟਾ ਨਾਲ ਚਟਨੀ ਬਣਾਉਣ ਦਾ ਦਿ੍ਰਸ਼, ਚਰਖਾ, ਮਥਾਨੀ ਨਾਲ ਮੱਖਣ ਕੱਢਣਾ, ਹੱਥ ਨਾਲ ਤਿਆਰ ਕੀਤਾ ਗਿਆ ਵਧੀਆ ਪੱਖਾ, ਜਗਦੇ ਹੋਏ ਦੀਵੇ, ਰੰਗੋਲੀ, ਲੋਕਪਿ੍ਰਅ ਲੋਕ ਨ੍ਰਤਿਆ ਗਿੱਦਾ ਦੇਖਣ ਨੂੰ ਮਿਲਿਆ। ਪੰਜਾਬ ਦੀ ਸਾਧ-ਸੰਗਤ ਵੱਲੋਂ ਪੇਸ਼ ਕੀਤੇ ਗਏ ਪੋ੍ਰਗਰਾਮ ਦੀ ਸਲਾਘਾ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਜਾਗੋ ਕਈ ਵਾਰ ਦੇਖੀ ਹੈ ਪਰ ਪੰਜਾਬ ਦੀ ਸਾਧ-ਸੰਗਤ ਵੱਲੋਂ ਜਿਹੜਾ ਇਹ ਕਲਚਰ ਪੋ੍ਰਗਰਾਮ ਪੇਸ਼ ਕੀਤਾ ਗਿਆ ਹੈ ਉਹ ਸਲਾਘਾਯੋਗ ਹੈ। ਸਾਧ-ਸੰਗਤ ਨੇ ਕਮਾਲ ਕਰ ਰੱਖਿਆ ਹੈ।
ਇੱਕ ਦਿਨ ਪੁਰਾਣਾ ਸਮਾਂ ਜ਼ਰੂਰ ਵਾਪਸ ਆਵੇਗਾ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਕਿਹਾ ਕਿ ਇਹ ਚੀਜਾਂ ਅਸੀਂ 1970-72 ’ਚ ਦੇਖੀਆਂ ਸੀ, ਅੱਜ ਇਹ ਚੀਜਾਂ ਨਹੀਂ ਰਹੀਆਂ। ਅੱਜ ਸਾਨੂੰ ਪੁਰਾਣਾ ਕਲਚਰ ਯਾਦ ਗਿਆ । ਪੂਜਨੀਕ ਗੁਰੂ ਜੀ ਨੇ ਕਿਹਾ ਇਸ ਸਮਾਂ ਹੁੰਦਾ ਸੀ ਜਦੋਂ ਸਭ ਕੁਝ ਆਰਗੇਨਿਕ ਸੀ, ਪਿੰਡਾਂ ’ਚ ਡਾਕਟਰ ਨਹੀਂ ਹੋਇਆ ਕਰਦੇ ਸਨ। ਜੇਕਰ ਸੱਟ ਲੱਗਦੀ ਸੀ ਤਾਂ ਮਿੱਟੀ ਲਾ ਲੈਂਦੇ ਸੀ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਅੱਜ ਇਹ ਚੀਜਾਂ ਨਹੀਂ ਰਹੀਆਂ, ਪਰ ਇੱਕ ਦਿਨ ਪੁਰਾਣਾਂ ਸਮਾਂ ਵਾਪਸ ਜ਼ਰੂਰ ਆਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ