ਆਨਲਾਇਨ ਨੌਕਰੀ ਤੇ ਵੱਧ ਮੁਨਾਫ਼ੇ ਦਾ ਲਾਲਚ ਪਿਆ ਮਹਿੰਗਾ, 21.88 ਲੱਖ ਗਵਾਏ

Fraud News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਕੋਰੋਨਾ ਕਾਲ ’ਚ ਸ਼ੁਰੂ ਹੋਈ ਆਨਲਾਇਨ ਕੰਮ ਕਰਨ ਦੀ ਸਹੂਲਤ ਨੇ ਕੁੱਝ ਲੋਕਾਂ ਨੂੰ ਇੰਨਾਂ ਆਲਸੀ ਬਣਾ ਦਿੱਤਾ ਹੈ ਕਿ ਉਹ ਘਰੋਂ ਨਿਕਲਣ ਦੀ ਬਜਾਇ ਆਨਲਾਇਨ ਨੌਕਰੀ ਨੂੰ ਹੀ ਪਹਿਲ ਦੇਣ ਲੱਗੇ ਹਨ। ਇਸੇ ਹੀ ਆਨਲਾਇਨ ਤਕਨੀਕ ਦਾ ਸ਼ਿਕਾਰ ਹੋਇਆ ਇੱਕ ਵਿਅਕਤੀ 21.88 ਲੱਖ ਰੁਪਏ ਗਵਾ ਬੈਠਾ। ਪੀੜਤ ਦੀ ਸ਼ਿਕਾਇਤ ਮਿਲਣ ’ਤੇ ਕਰੀਬ 15 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਵੱਲੋਂ ਇੰਦੌਰ ਦੀਆਂ ਕੁੱਝ ਫਰਮਾਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਅਭਿਸ਼ੇਕ ਸਹਿਗਲ ਪੁੱਤਰ ਰਾਕੇਸ਼ ਸਹਿਗਲ ਵਾਸੀ ਅਮਨ ਨਗਰ ਲੁਧਿਆਣਾ ਨੇ ਦੱਸਿਆ ਕਿ ਬੀਤੇ ਵਰ੍ਹੇ 13 ਅਗਸਤ ਨੂੰ ਉਸਦੇ ਟੈਲੀਗ੍ਰਾਮ ’ਤੇ ਇੱਕ ‘ਗੈਨਕਸ਼ਿਆ’ ਨਾਮਕ ਆਈਡੀ ਤੋਂ ਇੱਕ ਸੁਨੇਹਾ ਹਾਸਲ ਹੋਇਆ। ਜਿਸ ’ਚ ਉਸ ਨੂੰ ਇੱਕ ਹੋਟਲ ਬੁਕਿੰਗ ਟਾਸਕ ਲਈ ਆਨਲਾਇਨ ਨੌਕਰੀ ਕਰਨ ਦੀ ਆਫ਼ਰ ਦਿੱਤੀ ਗਈ। ਨਾਲ ਹੀ ਇਸ ’ਚ ਪੈਸਾ ਲਾਉਣ ’ਤੇ ਵੱਧ ਮੁਨਾਫ਼ੇ ਦਾ ਲਾਲਚ ਵੀ ਦਿੱਤਾ ਗਿਆ। Ludhiana News

ਇਹ ਖਬਰ ਵੀ ਪੜ੍ਹੋ : Punjab News: ਪੁਲਿਸ ਨੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 1 ਹੋਰ ਦਬੋਚਿਆ

ਜਿਸ ਕਰਕੇ ਉਸਨੇ ਪ੍ਰਾਪਤ ਸੁਨੇਹਾ ’ਤੇ ਯਕੀਨ ਕਰਦਿਆਂ 21.88 ਲੱਖ ਰੁਪਏ ਇੰਨਵੈਸਟ ਕਰ ਦਿੱਤੇ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਉਕਤ ਆਈਡੀ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਨੇਹਾ ਨਹੀਂ ਮਿਲਿਆ। ਜਿਉਂ ਹੀ ਉਸ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ 13 ਅਗਸਤ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਸਬੰਧੀ ਇੰਸਪੈਕਟਰ ਜਤਿੰਦਰ ਸਿੰਘ ਸਾਇਬਰ ਕ੍ਰਾਇਮ ਇੰਚਾਰਜ ਨੇ ਦੱਸਿਆ ਕਿ ਅਭਿਸ਼ੇਕ ਸਹਿਗਲ ਦੀ ਸ਼ਿਕਾਇਤ ’ਤੇ ਕੀਤੀ ਗਈ ਪੜਤਾਲ ਤੋਂ ਬਾਅਦ ਐਮਐਸ ਵਨ ਸਟਾਰ ਮੈਟਲਜ਼, ਇਦੌਰ (ਮੱਧ ਪ੍ਰਦੇਸ਼) ਸਣੇ 7 ਹੋਰ ਫਰਮਾਂ ਖਿਲਾਫ਼ ਕੇਸ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।