ਕਣਕ ਦੇ ਨਾੜ ਨੂੰ ਲੱਗੀ ਅੱਗ ਬਣੀ ਮਾਸੂਮ ਦੀ ਜਾਨ ਦਾ ਖੌਅ | Fire
ਸ੍ਰੀ ਮੁਕਤਸਰ ਸਾਹਿਬ। ਨੇੜਲੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ (Fire) ਲੱਗ ਜਾਣ ਕਾਰਨ ਇੱਕ ਸਾਲ ਦੇ ਮਾਸੂਮ ਬੱਚੇ ਕਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਕ ਪ੍ਰਵਾਸੀ ਮਜ਼ਦੂਰ ਆਪਣੀ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ ’ਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਿੲਆ ਸੀ ਤੇ ਉਸ ਨੇ ਪਿੰਡ ਬਾਜਾ ਮਰਾੜ ਨੇੜੇ ਝੱਗੀ ਬਣਾਈ ਹੋਈ ਸੀ। ਬੀਤੇ ਦਿਨ ਬਾਅਦ ਦੁਪਹਿਰ ਕਣਕ ਦੇ ਨਾੜ ਨੂੰ ਲੱਗੀ ਅੰਗ ਕਾਰਨ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ ’ਚ ਆ ਗਈ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
ਅੱਗ (Fire) ਐਨੀ ਭਿਆਨਕ ਸੀ ਕਿ ਜਿੱਥੇ ਇਸ ਅੰਗ ਕਾਰਨ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਪਰਿਵਾਰ ਦੇ ਇੱਕ ਸਾਲ ਦੇ ਮਾਸੂਮ ਬੱਚੇ ਅਤੇ ਦੁਧਾਰੂ ਪਸ਼ੂ ਦੀ ਮੌਤ ਹੋ ਗਈ। ਘਟਨਾ ਮੌਕੇ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਹੀ ਮੌਜ਼ੂਦ ਸਨ ਤੇ ਬੱਚੇ ਅੰਦਰ ਸੁੱਤਾ ਹੋਇਆ ਸੀ।
ਘਟਨਾ ਦੀ ਸੂਚਨ ਮਿਲਦਿਆਂ ਹੀ ਥਾਣਾ ਬਰੀਵਾਲਾ ਪੁਲਿਸ ਤੇ ਫਾਇਰ ਬਿ੍ਰਗੇਡ ਮੌਕੇ ’ਤੇ ਪਹੁੰਚ ਗਏ। ਫਾਇਰ ਬਿਗੇਡ ਟੀਮ ਦੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਇਸ ਅੱਗ ਵਿੱਚ ਪ੍ਰਵਾਸੀ ਮਜ਼ਦੂਰ ਦੇ ਇੱਕ ਮਾਸੂਮ ਬੱਚੇ ਤੇ ਦੁਧਾਰੂ ਪਸ਼ੂ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦਰਦਨਾਕ ਮੌਤ ਹੋ ਗਈ। (Fire)