ਸੁਰੱਖਿਆ ਬਲਾਂ ਦੇ ਕਾਫਲੇ ਸਮੇਤ ਕਿਸੇ ਵੀ ਵਾਹਨ ਨੂੰ ਉਲਟ ਦਿਸ਼ਾ ਤੋਂ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸੇ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜ਼ਮੀਨ ਖਿਸਕਣ ਦੇ ਬਾਵਜੂਦ ਇਕਤਰਫਾ ਆਵਾਜਾਈ ਲਈ ਸੋਮਵਾਰ ਨੂੰ ਖੋਲ੍ਹ ਦਿੱਤਾ ਗਿਆ। ਇਸ ਨੂੰ ਜੰਮੂ ਤੋਂ ਸ੍ਰੀਨਗਰ ਵੱਲ ਆਵਾਜਾਈ ਜਾਣ ਲਈ ਖੋਲ੍ਹ ਦਿੱਤਾ ਗਿਆ ਹੈ। ਰਾਜਮਾਰਗ ‘ਤੇ ਵਾਰ ਵਾਰ ਆਵਾਜਾਈ ‘ਚ ਰੁਕਾਵਟ ਆਉਣ ਕਾਰਨ ਜ਼ਰੂਰੀ ਵਸਤੂਆਂ ਦੀ ਭਾਰੀ ਕਮੀ ਹੋ ਗਈ ਹੈ ਅਤੇ ਅਧਿਕਾਰਾਂ ਨੂੰ ਐਲਪੀਜੀ ਸਿਲੰਡਰ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀ ਰਾਸ਼ਨਿੰਗ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਜ਼ਰੂਰੀ ਵਸਤੂਆਂ ਨੂੰ ਲੈ ਕੇ ਕਸ਼ਮੀਰ ਜਾ ਰਹੇ ਸੈਂਕੜੇ ਟਰੱਕ ਅਤੇ ਤੇਲ ਟੈਂਕਰ ਰਾਜਮਾਰਗ ‘ਤੇ ਫਸੇ ਹੋਏ ਹਨ। (Kashmir Highway)
ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਅਤੇ ਇਤਿਹਾਸਕ 86 ਕਿਲੋਮੀਟਰ ਲੰਮੇ ਮੁਗਲ ਰੋਡ ਦੀ ਸਥਿਤੀ ‘ਚ ਹਾਲਾਂਕਿ ਕੋਈ ਬਦਲਾਅ ਨਹੀਂ ਆਇਆ ਹੈ। ਇਸ ਤੋਂ ਇਲਾਵਾ ਅਨੰਤਨਾਗ-ਕਿਸ਼ਤਵਾਰ ਸੜਕ ਵੀ ਬਰਫ ਦੇ ਜਮਾਵ ਕਾਰਨ ਪਿਛਲੇ ਸਾਲ ਦਸੰਬਰ ਤੋਂ ਹੀ ਬੰਦ ਹੈ। ਆਵਾਜਾਈ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਜੰਮੂ ਤੋਂ ਸ੍ਰੀਨਗਰ ਦੀ ਇੱਕ ਤਰਫਾ ਆਵਾਜਾਈ ਲਈ ਰਾਜਮਾਰਗ ਨੂੰ ਖੋਲ੍ਹਿਆ ਗਿਆ ਹੈ ਅਤੇ ਸੁਰੱਖਿਆ ਬਲਾਂ ਦੇ ਕਾਫਲੇ ਸਮੇਤ ਕਿਸੇ ਵੀ ਵਾਹਨ ਨੂੰ ਉਲਟ ਦਿਸ਼ਾ ਤੋਂ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ