ਸਾਡੇ ਨਾਲ ਸ਼ਾਮਲ

Follow us

13.3 C
Chandigarh
Sunday, January 18, 2026
More
    Home Breaking News Road Accident...

    Road Accident: ਸਡ਼ਕ ਹਾਦਸੇ ’ਚ ਇੱਕ ਵਿਦਿਆਰਥਣ ਦੀ ਮੌਤ, ਇੱਕ ਜ਼ਖਮੀ

    Road-Accident
    ਦਿੜ੍ਹਬਾ ਮੰਡੀ: ਸੂਲਰ ਘਰਾਟ ਵਿਖੇ ਹਾਦਸੇ 'ਚ ਨੁਕਸਾਨੀ ਸਕੂਟੀ।

    Road Accident: ਦਿੜ੍ਹਬਾ ਮੰਡੀ, (ਪ੍ਰਵੀਨ ਗਰਗ)। ਸੂਲਰ ਘਰਾਟ ਵਿਖੇ ਸੜਕ ਹਾਦਸੇ ‘ਚ ਇਕ ਵਿਦਿਆਰਥਣ ਦੀ ਮੌਤ ਅਤੇ ਇਕ ਵਿਦਿਆਰਥਣ ਗੰਭੀਰ ਰੂਪ ਜਖਮੀ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਸਰਕਾਰੀ ਸਕੂਲ ਸੂਲਰ ਘਰਾਟ ਦੀਆਂ ਵਿਦਿਆਰਥਣਾਂ ਸਕੂਟੀ ’ਤੇ ਸੂਲਰ ਵੱਲ ਜਾ ਰਹੀਆ ਸਨ। ਸੂਲਰ ਤੋਂ ਸੂਲਰ ਘਰਾਟ ਵੱਲ ਪਿੰਡ ਛਾਹੜ ਦੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਆ ਰਹੀ ਸੀ। ਪਾਣੀ ਵਾਲੀਆ ਚੱਕੀਆ ਕੋਲ ਬੱਸ ਅਤੇ ਸਕੂਟੀ ਆਪਸ ‘ਚ ਟਕਰਾਅ ਗਈਆ।

    ਇਹ ਵੀ ਪੜ੍ਹੋ: Patiala News: ਐਸਐਸਪੀ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੀ ਭਾਜਪਾ ਆਗੂ

    ਹਾਦਸੇ ‘ਚ ਵਿਦਿਆਰਥਣ ਹੁਸਨਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਵਾਸੀ ਤੂਰਬੰਜਾਰਾ ਅਤੇ ਮਹਿਕਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ ਵਾਸੀ ਸੂਲਰ ਗੰਭੀਰ ਰੂਪ ਵਿਚ ਜਖਮੀ ਹੋ ਗਈਆਂ। ਜਿਨਾਂ ਤੁਰੰਤ ਇਲਾਜ ਲਈ ਪ੍ਰਾਈਵੇਟ ਹਸਪਤਾਲ ਬਿਆਸ ਮੈਡੀਕਲ ਹਾਲ ਸੂਲਰ ਘਰਾਟ ਵਿਖੇ ਲਿਆਂਦਾ ਗਿਆ। ਡਾ.ਜਗਰਾਜ ਸਿੰਘ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੰਗਰੂਰ ਭੇਜ ਦਿੱਤਾ। ਇਲਾਜ ਦੌਰਾਨ ਹੁਸਨਪ੍ਰੀਤ ਕੌਰ ਦੀ ਮੌਤ ਹੋ ਗਈ। ਜਦੋਂਕਿ ਮਹਿਕਪ੍ਰੀਤ ਕੌਰ ਨੂੰ ਇਲਾਜ ਲਈ ਪਟਿਆਲਾ ਰੈਫਰ ਕਰ ਦਿੱਤਾ ਗਿਆ। ਥਾਣਾ ਮੁੱਖ ਅਫਸਰ ਦਿੜ੍ਹਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। Road Accident

    LEAVE A REPLY

    Please enter your comment!
    Please enter your name here