ਸੰਘਣੀ ਧੁੰਦ ਕਾਰਣ ਤਿੰਨ ਸੜਕ ਹਾਦਸਿਆਂ ਵਿੱਚ ਇੱਕ ਜਣੇ ਦੀ ਮੌਤ, 1 ਜਖਮੀ

ਸੰਘਣੀ ਧੁੰਦ ਕਾਰਣ ਤਿੰਨ ਸੜਕ ਹਾਦਸਿਆਂ ਵਿੱਚ ਇੱਕ ਜਣੇ ਦੀ ਮੌਤ, 1 ਜਖਮੀ

ਭਵਾਨੀਗੜ, (ਵਿਜੈ ਸਿੰਗਲਾ) ਇੱਥੇ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ਉੱਤੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋ ਗਿਆ। ਇਸ ਸਬੰਧੀ ਹਾਈਵੇਅ ਪੈਟਰੋਲਿੰਗ ਦੇ ਅਧਿਕਾਰੀ ਭੋਲਾ ਖਾਨ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ’ਤੇ ਸੰਗਰੂਰ ਵੱਲੋਂ ਆਉਂਦਾ ਸਕਰੈਪ ਦਾ ਭਰਿਆ ਟਰੱਕ ਜਦੋਂ ਸ਼ਕਤੀਮਾਨ ਹੋਟਲ ਨੇੜੇ ਆਇਆ ਤਾਂ ਸੰਘਣੀ ਧੁੰਦ ਹੋਣ ਕਾਰਨ ਅੱਗੇ ਜਾ ਰਹੇ ਤੇਲ ਵਾਲੇ ਟੈਂਕਰ ਵਿੱਚ ਜਾ ਵੱਜਿਆ, ਜਿਸ ਕਾਰਨ ਟਰੱਕ ਦੀ ਕੰਡਕਟਰ ਸਾਈਡ ਬਿਲਕੁੱਲ ਖਤਮ ਹੋ ਗਈ ਅਤੇ ਟਰੱਕ ਦਾ ਕੰਡਕਟਰ ਗੁਰਦਿਆਲ ਸਿੰਘ ਵਾਸੀ ਖਨੌਰੀ ਟਰੱਕ ਵਿੱਚ ਹੀ ਫਸ ਗਿਆ ਜਿਸ ਨੂੰ ਬੜੀ ਮੁਸ਼ੱਕਤ ਦੇ ਬਾਅਦ ਬਾਹਰ ਕੱਢਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਸੇ ਤਰ੍ਹਾਂ ਪਟਿਆਲਾ ਤੋਂ ਸੰਗਰੂਰ ਨੂੰ ਜਾਂਦੇ ਸਮੇਂ ਇਕ ਜੀਪ ਟਰੱਕ ਨਾਲ ਟਕਰਾ ਗਈ ਜਿਸ ਵਿੱਚ ਜੀਪ ਦੇ ਡਰਾਈਵਰ ਦੇ ਸੱਟਾਂ ਲੱਗੀਆਂ ਅਤੇ ਤੀਜਾ ਹਾਦਸਾ ਬਾਲਦ ਕੈਂਚੀਆਂ ਦੇ ਓਵਰਬਿ੍ਰਜ ’ਤੇ ਹੋਇਆ ਜਿੱਥੇ ਰਾਜਪੁਰਾ ਤੋਂ ਬਠਿੰਡਾ ਜਾ ਰਿਹਾ ਗੱਤੇ ਦਾ ਭਰਿਆ ਟਰੱਕ ਡਵਾਈਡਰ ਨਾਲ ਟਕਰਾ ਕੇ ਪਲਟ ਗਿਆ। ਭਵਾਨੀਗੜ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.