ਇੱਕ ਘਰ, ਕਿੰਨੇ ਘਰ
ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਲਾਲ ਬਹਾਦਰ ਸ਼ਾਸਤਰੀ ਕੋਲ ਘਰ ਨਹੀਂ ਸੀ ਇੰਨੇ ਵੱਡੇ ਅਹੁਦੇ ’ਤੇ ਹੋਣ ਦੇ ਬਾਵਜੂਦ ਉਹ ਕਰਜ਼ਾਈ ਸਨ ਮਗਰੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਨਾ ਤਾਂ ਰਾਜਨੀਤੀ ’ਚ ਬਹੁਤੀ ਦਿਲਚਸਪੀ ਵਿਖਾਈ ਤੇ ਨਾ ਹੀ ਲਾਲ ਬਹਾਦਰ ਸ਼ਾਸਤਰੀ ਦੀ ਸਿਆਸੀ ਕਰਮ-ਕਮਾਈ ਦਾ ਕੋਈ ਫਾਇਦਾ ਲਿਆl
ਡਾ. ਏਪੀਜੇ ਅਬਦੁਲ ਕਲਾਮ ਨੇ ਆਪਣਾ ਰਾਸ਼ਟਰਪਤੀ ਵਜੋਂ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਆਪਣੇ ਦੋ ਅਟੈਚੀ ਚੁੱਕੇ ਤੇ ਰਵਾਨਾ ਹੋ ਗਏ ਅਜਿਹੀ ਸਿਆਸਤ ਤਾਂ ਹੁਣ ਦੀਵਾ ਲੈ ਕੇ ਲੱਭਿਆਂ ਵੀ ਨਹੀਂ ਲੱਭਦੀ ਸਿਆਸਤ ’ਚ ਇੱਕ ਨਵਾਂ ਤੇ ਮਾੜਾ ਰੁਝਾਨ ਸ਼ੁਰੂ ਹੋ ਗਿਆ ਹੈ ਕਿ ਸਰਕਾਰੀ ਸਹੂਲਤ ਜੋ ਕੁਝ ਤੈਅ ਸਮੇਂ ਲਈ ਹੁੰਦੀ ਹੈ ਉਸ ਨੂੰ ਛੱਡਣ ਦਾ ਜੀਅ ਨਹੀਂ ਕਰਦਾl
ਮੀਡੀਆ ’ਚ ਖ਼ਬਰ ਨਸ਼ਰ ਹੋਣ ਦੇ ਬਾਵਜੂਦ ਸਰਕਾਰੀ ਫਲੈਟ ’ਤੇ ਕਬਜ਼ਾ ਕਰੀ ਰੱਖਣਾ ਨਿਰਲੱਜਤਾ ਦੀ ਨਿਸ਼ਾਨੀ ਹੈ ਪੰਜਾਬ ਦੇ ਅੱਠ ਸਾਬਕਾ ਵਿਧਾਇਕ ਵਿਧਾਨ ਸਭਾ ਦੇ ਮੈਂਬਰ ਵਜੋਂ ਸਮਾਂ ਪੂਰਾ ਹੋਣ ਦੇ ਤਿੰਨ ਮਹੀਨਿਆਂ ਬਾਦ ਵੀ ਸਰਕਾਰੀ ਫਲੈਟ, ਕੋਠੀਆਂ ਛੱਡਣ ਲਈ ਤਿਆਰ ਨਹੀਂ ਪੰਜਾਬ ਵਿਧਾਨ ਸਭਾ ਵੱਲੋਂ ਕਈ ਨੋਟਿਸ ਭੇਜਣ ਦੇ ਬਾਵਜੂਦ ਇਨ੍ਹਾਂ ਵਿਧਾਇਕਾਂ ਦੇ ਕੰਨ ’ਤੇ ਜੰ ਨਹੀਂ ਸਰਕੀ ਹੈਰਾਨੀ ਦੀ ਗੱਲ ਹੈl
ਕਿ ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ ਤੇ ਕਾਨੂੰਨ ਨਾਲ ਦੇਸ਼ ਚੱਲਦਾ ਹੈ ਪਰ ਕਾਨੂੰਨ ਦਾ ਨਿਰਮਾਣ ਕਰਨ ਵਾਲੇ ਹੀ ਕਾਨੂੰਨ ਦਾ ਸਤਿਕਾਰ ਨਾ ਕਰਨ ਤਾਂ ਦੇਸ਼ ਦਾ ਭਲਾ ਕਿੱਥੋਂ ਹੋਵੇਗਾ ਇਹੀ ਸਾਂਸਦ, ਵਿਧਾਇਕ ਕਦੇ ਸਰਕਾਰੀ ਸੰਪੱਤੀ ’ਤੇ ਨਜ਼ਾਇਜ ਕਬਜ਼ਿਆਂ ਨੂੰ ਛੁਡਵਾਉਣ ਲਈ ਅਧਿਕਾਰੀ ਨਿਰਦੇਸ਼ ਦਿੰਦੇ ਰਹੇ ਹਨl
ਦਰਅਸਲ ਦੇਸ਼ ਅੰਦਰ ਰਾਜਨੀਤੀ ਦਾ ਸਭ ਤੋਂ ਮਾੜਾ ਪੱਖ ਹੀ ਇਹੀ ਹੈ ਕਿ ਸਿਆਸੀ ਆਗੂ ਸਰਕਾਰੀ ਅਹੁਦੇ ਨੂੰ ਸੁੱਖ ਭੋਗਣ ਦਾ ਜ਼ਰੀਆ ਮੰਨ ਲੈਂਦੇ ਹਨ ਇਸ ਵਾਰ ਵੀ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਸਾਬਕਾ ਮੰਤਰੀਆਂ ਨੇ ਸਰਕਾਰੀ ਗੱਡੀਆਂ ਵੀ ਆਪਣੇ ਕੋਲ ਰੱਖੀ ਰੱਖੀਆਂ ਸਰਕਾਰ ਨੂੰ ਗੱਡੀਆਂ ਵਾਪਸ ਕਰਵਾਉਣ ਲਈ ਜੱਦੋ-ਜਹਿਦ ਕਰਨੀ ਪਈ ਅਸਲ ’ਚ ਰਾਜਨੀਤੀ ’ਚ ਸੋਚ ਬਦਲਣ ਦੀ ਜ਼ਰੂਰਤ ਹੈ ਇਮਾਨਦਾਰੀ ਹੱਕ ਹਲਾਲ ਤੇ ਤਿਆਗ ਦੀ ਜ਼ਰੂਰਤ ਹੈl
ਸਰਕਾਰੀ ਗੱਡੀ, ਕੋਠੀ ਸਰਕਾਰੀ ਕੰਮ ਵਾਸਤੇ ਹੈ ਜਦੋਂ ਕਾਰਜਕਾਲ ਪੂਰਾ ਹੋ ਗਿਆ ਤਾਂ ਵਿਧਾਇਕ ਮੰਤਰੀ ਦਾ ਨੈਤਿਕ ਫ਼ਰਜ਼ ਬਣਦਾ ਹੈ ਉਸ ਨੂੰ ਤੁਰੰਤ ਵਾਪਸ ਕਰੇ ਬੇਗਾਨਾ ਹੱਕ ਨਾ ਖਾਣਾ ਤੇ ਹੱਕ-ਹਲਾਲ ਦੀ ਕਮਾਈ ਕਰਕੇ ਖਾਣ ਦੀ ਜੀਵਨ ਜਾਚ ਸਾਡੀ ਵਿਰਾਸਤ ਹੈl
ਜੇਕਰ ਸਾਬਕਾ ਵਿਧਾਇਕ ਤੋਂ ਫਲੈਟ ਖਾਲੀ ਕਰਵਾਉਣ ਲਈ ਪੁਲਿਸ ਨੂੰ ਕਾਰਵਾਈ ਕਰਨੀ ਪਈ ਤਾਂ ਇਹ ਦੇਸ਼ ਲਈ ਸ਼ਰਮ ਵਾਲੀ ਗੱਲ ਹੋਵੇਗੀ ਹੈਰਾਨੀ ਤਾਂ ਇਸ ਗੱਲ ਦੀ ਕਿ ਬਹੁਤੇ ਸਾਬਕਾ ਵਿਧਾਇਕਾਂ ਕੋਲ ਕਰੋੜਾਂ-ਅਰਬਾਂ ਦੀ ਜਾਇਦਾਦ ਹੈ ਉਨ੍ਹਾਂ ਕੋਲ ਕਈ-ਕਈ ਸ਼ਹਿਰਾਂ ’ਚ ਕਰੋੜਾਂ ਦੇ ਨਿੱਜੀ ਫਲੈਟ/ਕੋਠੀਆਂ ਹਨ ਫਿਰ ਸਰਕਾਰੀ ਕੋਠੀਆਂ ’ਤੇ ਕਬਜ਼ੇ ਦੀ ਭਾਵਨਾ ਸਾਡੇ ਰਾਸ਼ਟਰੀ ਚਰਿੱਤਰ ਦੇ ਕਮਜ਼ੋਰ ਹੋਣ ਦਾ ਹੀ ਸਬੂਤ ਹੈ ਦੇਸ਼ ਦੀ ਸੰਪੱਤੀ ’ਤੇ ਨਜ਼ਾਇਜ ਕਬਜ਼ਾ ਗੁਨਾਹ ਹੀ ਨਹੀਂ ਸਗੋਂ ਧਰਮਾਂ ਦੀ ਨਜ਼ਰ ’ਚ ਪਾਪ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ