ਪੁਲਿਸ ਮੁਕਾਬਲੇ ‘ਚ ਇਕ ਗੈਂਗਸਟਰ ਜ਼ਖਮੀ, 4 ਗ੍ਰਿਫਤਾਰ

ਪੁਲਿਸ ਮੁਕਾਬਲੇ ‘ਚ ਇਕ ਗੈਂਗਸਟਰ ਜ਼ਖਮੀ, 4 ਗ੍ਰਿਫਤਾਰ

ਮੋਹਾਲੀ, (ਕੁਲਵੰਤੀ ਕੋਟਲੀ) ਮੋਹਾਲੀ ਜ਼ਿਲ੍ਹੇ ਦੇ ਖਰੜ ਅੰਦਰ ਪੈਂਦੇ ਸੰਨੀ ਇਨਕਲੇਵ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਕਾਬਲੇ ਵਿਚ ਹੋਈ ਫਾਈਰਿੰਗ ਦੌਰਾਨ ਗੈਂਗਸਟਰ ਜਾਨ ਬੁੱਟਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਜਾਣਕਾਰੀ ਅਨੁਸਾਰ ਪੁਲਿਸ ਨੇ ਕਾਰਵਾਈ ਨੂੰ ਕੁਝ ਸਮੇਂ ਵਿੱਚ ਹੀ ਮੁਕੰਮਲ ਕਰ ਲਿਆ ਇਸ ਦੌਰਾਨ ਪੁਲਿਸ ਵੱਲੋਂ ਜਾਨ ਬੁੱਟਰ ਸਮੇਤ ਉਸਦੇ ਸਾਰੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਜ਼ਖਮੀ ਹੋਏ ਜਾਨ ਬੁੱਟਰ ਨੂੰ ਹਸਪਤਾਲ ਭਿਜਵਾ ਦਿੱਤਾ ਗਿਆ ਸੀ

ਇਸ ਪੂਰੇ ਆਪਰੇਸ਼ਨ ਦੀ ਕਮਾਨ ਸੰਭਾਲ ਰਹੇ ਪੰਜਾਬ ਪੁਲਿਸ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਾਨ ਬੁੱਟਰ ਅਤੇ ਉਸਦੇ ਸਾਥੀ ਕੁੱਝ ਸਮਾਂ ਪਹਿਲਾਂ ਪਿੰਡ ਬੁੱਟਰ ਵਿੱਚ ਹੋਏ ਇੱਕ ਗੋਲੀਕਾਂਡ ਵਿੱਚ ਲੋੜੀਂਦੇ ਹਨ ਅਤੇ ਪੁਲਿਸ ਵੱਲੋਂ ਇਹਨਾਂ ਦੀ ਪੈੜ ਨੱਪੀ ਜਾ ਰਹੀ ਸੀ ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਸਾਰੇ ਸੰਨੀ ਇਨਕਲੇਵ ਦੇ ਜਲਵਾਯੂ ਟਾਵਰ ਦੇ ਪਿੱਛੇ ਪੈਂਦੇ ਅਮਨ ਹੋਮ ਦੇ ਇੱਕ ਫਲੈਟ ਵਿੱਚ ਰਹਿ ਰਹੇ ਹਨ,

ਜਿਸ ਤੋਂ ਬਾਅਦ ਜਗਰਾਓ ਪੁਲਿਸ ਅਤੇ ਜ਼ਿਲ੍ਹਾ ਮੋਹਾਲੀ ਪੁਲਿਸ ਦੀ ਸਾਂਝੀ ਟੀਮ ਵੱਲੋਂ ਇਸ ਫਲੈਟ ‘ਤੇ ਛਾਪੇਮਾਰੀ ਕੀਤੀ ਗਈ ਪੁਲਿਸ ਨੇ ਗੈਂਗਸਟਰਾਂ ਨੂੰ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਪੁਲਿਸ ਟੀਮ ਫਲੈਟ ਦੇ ਦਰਵਾਜੇ ‘ਤੇ ਪਹੁੰਚੀ ਤਾਂ ਦਰਵਾਜਾ ਅੰਦਰੋਂ ਬੰਦ ਸੀ ਅਤੇ ਪੁਲਿਸ ਵੱਲੋਂ ਇਸ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਦੌਰਾਨ ਬਦਮਾਸ਼ਾਂ ਵੱਲੋਂ ਅੰਦਰੋਂ ਗੋਲੀ ਚਲਾ ਦਿੱਤਾ ਗਈ ਇਸ ਮੌਕੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਵਿੱਚ ਜੋ ਗੈਂਗਸਟਰ ਜਾਨ ਬੁੱਟਰ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸਦੇ ਨਾਲ ਰਹਿ ਰਹੇ

ਉਸਦੇ ਚਾਰ ਸਾਥੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਇਸ ਮੌਕੇ ਪੁਲੀਸ ਵੱਲੋਂ ਫਲੈਟ ਦੀ ਤਲਾਸ਼ੀ ਲੈਣ ਤੋਂ ਬਾਅਦ ਉੱਥੋਂ 6 ਰਿਵਾਲਵਰ ਵੀ ਬਰਾਮਦ ਕੀਤੇ ਗਏ ਹਨ ਪੁਲੀਸ ਵੱਲੋਂ ਮੌਕੇ ‘ਤੇ ਇੱਕ ਖੁੱਲ੍ਹੀ ਜੀਪ ਵੀ ਬਰਾਮਦ ਕੀਤੀ ਗਈ ਹੈ ਆਸਪਾਸ ਰਹਿਣ ਵਾਲੇ ਲੋਕਾਂ ਅਨੁਸਾਰ ਇਹ ਲੋਕ ਕੁੱਝ ਸਮਾਂ ਪਹਿਲਾਂ ਹੀ ਇੱਥੇ ਰਹਿਣ ਆਏ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਇੱਥੇ ਕਾਫੀ ਜ਼ਿਆਦਾ ਲੋਕ ਆਉਂਦੇ ਜਾਂਦੇ ਸੀ ਇਸ ਮੌਕੇ ਖਰੜ ਦੇ ਥਾਣਾ ਸਿਟੀ, ਥਾਣਾ ਸਦਰ, ਸੀ ਆਈ ਏ ਸਟਾਫ ਦੇ ਐਸ ਐਚ ਓ ਸਮੇਤ ਵੱਡੀ ਗਿਣਤੀ ਪੁਲੀਸ ਫੋਰਸ ਪਹੁੰਚੀ ਗਈ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here