ਸੜਕ ਹਾਦਸੇ ਵਿੱਚ ਉਦਯੋਗਪਤੀ ਦੀ ਮੌਤ

Died, Road, Accident, Jalalabad, Punjab

ਪੈਟਰੋਲ ਪੰਪ ਨੇੜੇ ਵਾਪਰਿਆ ਹਾਦਸਾ

ਰਜਨੀਸ਼ ਰਵੀ,ਜਲਾਲਾਬਾਦ : ਜਲਾਲਾਬਾਦ ਸਥਾਨਕ ਫਿਰੋਜ਼ਪੁਰ ਫਾਜਿਲਕਾ ਮੁਖ ਮਾਰਗ ‘ਤੇ ਰਿਲਾਇੰਸ ਪੈਟ੍ਰੋਲ ਪੰਪ ਦੇ ਸਾਹਮਣੇ ਬੱਸ ਅਤੇ ਕਾਰ ਦੀ ਟੱਕਰ ਵਿਚ ਉਦਯੋਗਪਤੀ ਕ੍ਰਿਸ਼ਨ ਲਾਲ ਬਜਾਜ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕ੍ਰਿਸ਼ਨ ਲਾਲ ਬਜਾਜ ਸਵੇਰੇ ਕਰੀਬ 12 ਵਜੇ ਆਪਣੀ ਕਾਰ ‘ਤੇ ਸਵਾਰ ਹੋ ਕੇ ਰਾਈਸ ਮਿੱਲ ‘ਤੇ ਜਾ ਰਿਹਾ ਸੀ ਜਦੋਂ ਉਸਨੇ ਰਿਲਾਇੰਸ ਪੈਟਰੋਲ ਪੰਪ ਤੋਂ ਕਾਰ ਨੂੰ ਮੋੜ ਕੇ ਸ਼ੈਲਰ ਵੱਲ ਨੂੰ ਜਾਣ ਲੱਗੇ ਤਾਂ ਫਿਰੋਜਪੁਰ ਪਾਸਿਓਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਕਾਰ ਦੀ ਟੱਕਰ ਹੋ ਗਈ। ਇਸ ਘਟਨਾ ਵਿਚ ਕ੍ਰਿਸ਼ਨ ਲਾਲ ਬਜਾਜ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।