ਫਾਰੂਕ ਅਬਦੁੱਲਾ ਦਾ ਨਵਾਂ ਬਖੇੜਾ

ਕਸ਼ਮੀਰ ਮੁੱਦੇ ਦੇ ਹੱਲ ਲਈ ਅਮਰੀਕਾ ਅਤੇ ਚੀਨ ਦੀ ਵਿਚੋਲਗੀ ਦਾ ਦਿੱਤਾ ਸੁਝਾਅ

ਨਵੀਂ ਦਿੱਲੀ:ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਨੇ ਕਸ਼ਮੀਰ ਮੁੱਦੇ ‘ਤੇ ਤੀਜੇ ਧਿਰ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ ਤੇ ਉਸ ਦੇ ਨਾਲ ਗੱਲਬਾਤ ਕਰਕੇ ਇਹ ਮੁੱਦਾ ਸੁਲਝਾਉਣਾ ਚਾਹੀਦਾ ਹੈ

ਜੰਮੂ-ਕਸ਼ਮੀਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੁਆਰਾ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਬਾਰੇ ਪੁੱਛੇ  ਜਾਣ ‘ਤੇ ਅਬਦੁੱਲਾ ਨੇ ਕਿਹਾ ਕਿ ਜਦ ਤੱਕ ਤੁਸੀਂ ਕਸ਼ਮੀਰ ‘ਤੇ ਪਾਕਿਸਤਾਨ ਨਾਲ ਗੱਲ ਨਹੀਂ ਕਰੋਗੇ, ਕਸ਼ਮੀਰ ਮੁੱਦੇ ਦਾ ਹੱਲ ਨਹੀਂ ਨਿਕਲੇਗਾ, ਇਹ ਰੁਕਣ ਵਾਲਾ ਨਹੀਂ ਹੈ ਸਾਨੂੰ ਸਮਝਣਾ ਪਵੇਗਾ ਕਿ ਕਸ਼ਮੀਰ ਮਸਲੇ ‘ਚ ਪਾਕਿਸਤਾਨ ਵੀ ਇੱਕ ਧਿਰ ਹੈ

ਕਿਹਾ, ਕਸ਼ਮੀਰ ਮਾਮਲੇ ‘ਚ ਪਾਕਿ ਤੀਜੀ ਧਿਰ ਹੈ ਜਿਸ ਨਾਲ ਗੱਲਬਾਤ ਜ਼ਰੂਰੀ ਹੈ

ਉਨ੍ਹਾਂ ਕਿਹਾ ਕਿ ਇਸ ਮੁੱਦੇ ਦਾ ਹੱਲ ਨਹੀਂ ਕੱਢੇ ਜਾਣ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਸੂਬੇ ਦੇ ਵਾਸੀਆਂ ਨੂੰ ਹੋ ਰਿਹਾ ਹੈ, ਜਿੱਥੇ ਦੇਸ਼ ਦੇ ਦੂਜੇ ਸੂਬੇ ਤਰੱਕੀ ਕਰ ਰਹੇ ਹਨ, ਉੱਥੇ ਜੰਮੂ ਕਸ਼ਮੀਰ ਇਸ ‘ਚ ਪਿੱਛੇ ਰਹਿ ਗਿਆ ਹੈ ਅਬਦੁੱਲਾ ਨੇ ਕਿਹਾ ਕਿ ਤੁਸੀਂ ਜਦ ਚੀਨ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਪਾਕਿਸਤਾਨ ਨਾਲ ਕਿਉਂ ਨਹੀਂ

ਕਸ਼ਮੀਰ ਸਾਡਾ ਅੰਦਰੂਨੀ ਮਾਮਲਾ : ਰਾਹੁਲ

ਨਵੀਂ ਦਿੱਲੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਹੋਰ ਦੇਸ਼ ਦਾ ਕੋਈ ਲੈਣਾ-ਦੇਣਾ ਨਹੀਂ ਹੈ ਗਾਂਧੀ ਨੇ ਕਸ਼ਮੀਰ ਮਸਲੇ ‘ਤੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਤੇ ਇਸ ‘ਚ ਕਿਸੇ ਦਾ ਕੁਝ ਲੈਣਾ-ਦੇਣਾ ਨਹੀਂ ਹੈ ਜਿੱਥੇ ਤੱਕ ਕਸ਼ਮੀਰ ‘ਤੇ ਚੀਨ ਤੇ ਪਾਕਿਸਤਾਨ ਨਾਲ ਚਰਚਾ ਦੀ ਗੱਲ ਹੈ ਤਾਂ ਕਸ਼ਮੀਰ ਭਾਰਤ ਹੈ ਤੇ ਭਾਰਤ ਕਸ਼ਮੀਰ ਹੈ ਕਾਂਗਰਸ ਉੱਪ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਖਰਾਬ ਕਰਨ ਦੇ ਦੋਸ਼ੀ ਦੱਸਦੇ ਹੋਏ ਕਿਹਾ ਕਿ ਮੈਂ ਕਾਫ਼ੀ ਸਮੇਂ ਤੋਂ ਕਹਿ ਰਿਹਾ ਹਾਂ ਕਿ ਐੱਨਡੀਏ ਦੀਆਂ ਨੀਤੀਆਂ ਨੇ ਜੰਮੂ-ਕਸ਼ਮੀਰ ਨੂੰ ਸਾੜ ਦਿੱਤਾ ਹੈ

ਸਲਾਹ ਨਹੀਂ ਚਾਹੀਦੀ : ਭਾਜਪਾ

ਅਬਦੁੱਲਾ ਦੇ ਇਸ ਬਿਆਨ ‘ਤੇ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਫਾਰੂਕ ਅਬਦੁੱਲਾ ਦੇ ਬਿਆਨ ਦੀ ਨਿੰਦਾ ਕਰਦਾ ਹਾਂ ਇੱਕ ਸਮਾਂ ਸੀ ਜਦੋਂ ਅਬਦੁੱਲਾ ਮੁੱਖ ਮੰਤਰੀ ਕਹਿੰਦੇ ਸਨ ਕਿ ਪਾਕਿਸਤਾਨ ‘ਤੇ ਹਮਲਾ ਕਰਨਾ ਚਾਹੀਦਾ ਹੈ, ਅੱਜ ਅਜਿਹੇ ਬਿਆਨ ਦੇ ਰਹੇ ਹਨ, ਇਹ ਹੇਠਲੇ ਪੱਧਰ ਦੀ ਗੱਲ ਕਰਦੇ ਹਨ ਨਿਰਮਲ ਸਿੰਘ ਨੇ ਕਿਹਾ ਕਿ ਫਾਰੂਕ ਅਬਦੁੱਲਾ ਭੁੱਲ ਗਏ ਹਨ, ਕੀ 1994 ਦਾ ਸ਼ਿਮਲਾ ਐਗਰੀਮੈਂਟ ਹੈ, ਇਸ ਤੋਂ ਇਲਾਵਾ ਲਾਹੌਰ ਦਾ ਫੈਸਲਾ ਹੈ ਉਸ ‘ਚ ਕਿਹਾ ਗਿਆ ਹੈ ਕਿ ਪਾਕਿ ਨਾਲ ਕਿਵੇਂ ਭਾਰਤ ਨੂੰ ਡੀਲ ਕਰਨੀ ਚਾਹੀਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।