ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News ਬੁਰੀ ਖਬਰ! ਸਕੂ...

    ਬੁਰੀ ਖਬਰ! ਸਕੂਲ ’ਚ ਅੱਗ ਲੱਗਣ ਨਾਲ ਇੱਕ ਦੀ ਮੌਤ

    School

    ਸਮਰਾਲਾ। ਪਿੰਡ ਮਾਛੀਵਾੜਾ ਖਾਮ ਵਿਖੇ ਰੋਪੜ ਰੋਡ ’ਤੇ ਸਥਿੱਤ ਸਰਕਾਰੀ ਸਕੂਲ ਵਿੰਚ ਅੱਜ ਸਵੇਰੇ ਮਿਡ ਡੇ ਮੀਲ ਮਹਿਲਾ ਵਰਕਰ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਮਿਡ ਡੇ ਮੀਲ ਮਹਿਲਾ ਵਰਕਰ ਮਨਜੀਤ ਕੌਰ ਵਜੋਂ ਹੋਈ ਹੈ। ਘਟਨਾ ਉਦੋਂ ਹੋਈ ਜਦੋਂ ਮਿਡ ਡੇ ਮੀਲ ਬਣਾਇਆ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਵਿੱਚ ਮਿਡ ਡੇ ਮੀਲ ਵਰਕਰ ਮਨਜੀਤ ਕੌਰ ਵਿਦਿਆਰਥੀਆਂ ਲਈ ਖਾਣਾ ਬਣਾ ਰਹੀ ਸੀ ਕਿ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋ ਗਈ ਜਿਸ ਤੋਂ ਅੱਗ ਭੜਕ ਗਈ ਜੋ ਕਿ ਉਸ ਦੇ ਕੱਪੜਿਆਂ ਨੂੰ ਲੱਗ ਗਈ। (School)

    ਮੌਕੇ ’ਤੇ ਹੀ ਡਿਊਟੀ ਕਰ ਰਹੇ ਅਧਿਆਪਕ ਚਰਨਜੀਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਮਨਜੀਤ ਕੌਰ ਦੇ ਕੱਪੜਿਆਂ ਦੀ ਅੰਗ ਨੂੰ ਬੁਝਾਇਆ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਜਖਮੀ ਹਾਲਤ ’ਚ ਮਿਡ ਡੇ ਮੀਲ ਵਰਕਰ ਮਨਜੀਤ ਕੌਰ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ਼ ਸ਼ੁਰੂ ਕੀਤਾ ਗਿਆ ਜਿੱਥੇ ਉਹ ਜਖਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। (School)

    Also Read : Sukhbir Badal: ਆਪ ਨੇ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਨੂੰ ਦਿੱਤੀ ਸਿਕਾਇਤ, ਜਾਣੋ ਕੀ ਹੈ ਮਾਮਲਾ

    ਮ੍ਰਿਤਕ ਮਨਜੀਤ ਕੌਰ ਦਾ ਇਲਾਜ ਕਰ ਰਹੇ ਡਾ. ਸ਼ੁਭਮ ਦੱਤ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਕਾਫ਼ੀ ਸਰੀਰ ਝੁਲਸ ਚੁੱਕਿਆ ਸੀ ਜਿਸ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਚਨਾ ਮਿਲਦੇ ਹੀ ਮ੍ਰਿਤਕ ਮਨਜੀਤ ਕੌਰ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਵਿਖੇ ਭਿਜਵਾ ਦਿੱਤਾ ਗਿਆ।

    LEAVE A REPLY

    Please enter your comment!
    Please enter your name here