ਸਿਵਲ ਸਰਜਨ ਡਾਕਟਰ ਔਲਖ ਵੱਲੋਂ ਗਠਤ ਟੀਮ ਨੇ ਦਬੋਚਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਇੱਕ ਸ਼ਟਿੰਗ ਆਪਰੇਸ਼ਨ ਰਾਹੀਂ ਸਿਵਲ ਹਸਪਤਾਲ ਲੁਧਿਆਣਾ ਦੇ ਇੱਕ ਲੈਬ ਟੈਕਨੀਸ਼ੀਅਨ ਨੂੰ ਦਬੋਚਿਆ ਹੈ ਜੋ ਫਰਜੀ ਡੋਪ ਟੈਸਟ ਕਰਨ ਦੇ ਬਦਲੇ ਪੈਸੇ ਬਟੋਰਦਾ ਸੀ Ludhiana News
ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਹਨਾਂ ਨੂੰ ਫਰਜੀ ਡੋਪ ਟੈਸਟ ਹੋਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤੋਂ ਬਾਅਦ ਉਹਨਾਂ ਨੇ ਇੱਕ ਟੀਮ ਗਠਿਤ ਕੀਤੀ ਟੀਮ ਨੇ ਟੀਮ ਨੇ ਇੱਕ ਅਜਿਹੇ ਵਿਅਕਤੀ ਨੂੰ ਉਹਨਾਂ ਦੇ ਸੰਪਰਕ ਵਿੱਚ ਲਿਆਂਦਾ ਜਿਸ ਤੋਂ ਸਿਵਲ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਨੇ ਫਰਜ਼ੀ ਡੋਪ ਟੈਸਟ ਕਰਨ ਬਦਲੇ ਫੀਸ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: ਕਰਨਾਟਕ ’ਚ ਕਾਂਗਰਸੀ ਕੌਂਸਲਰ ਦੀ ਬੇਟੀ ਦਾ ਕਤਲ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਵਿਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਵੱਲੋਂ ਗਠਿਤ ਕੀਤੀ ਗਈ ਟੀਮ ਨੇ ਸ਼ਨਿੱਚਰਵਾਰ ਨੂੰ ਉਕਤ ਲੈਬ ਟੈਕਨੀਸ਼ੀਅਨ ਨੂੰ ਡੋਪ ਟੈਸਟ ਕਰਵਾਉਣ ਵਾਲੇ ਵਿਅਕਤੀ ਤੋਂ 3000 ਦੀ ਰਿਸ਼ਵਤ ਲੈਣ ਤੋਂ ਬਾਅਦ ਕਾਬੂ ਕਰਕੇ ਲੈਬ ਟੈਕਨੀਸ਼ੀਅਨ ਦੇ ਕਬਜ਼ੇ ਵਿੱਚੋਂ 3000 ਦੀ ਨਗਦੀ ਬਰਾਮਦ ਕਰ ਲਈ ਹੈ। ਉਹਨਾਂ ਦੱਸਿਆ ਕਿ ਸਬੰਧੀ ਲੈਬ ਟੈਕਨੀਸ਼ੀਅਨ ਖਿਲਾਫ ਕਾਰਵਾਈ ਲਈ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਕਾਰਵਾਈ ਲਈ ਲਿਖਿਆ ਜਾ ਰਿਹਾ ਹੈ। Ludhiana News