ਡੇਢ ਦਰਜਨ ਅਕਾਲੀ ਆਗੂ ਭਾਜਪਾ ’ਚ ਹੋਏ ਸ਼ਾਮਲ

Akali Leaders Joined the BJP

ਕੇਂਦਰ ਸਰਕਾਰ ਵੱਲੋਂ ਭੇਜੇ ਫੰਡਾ ਨਾਲ ਪੰਜਾਬ ਵਿਚ ਵਿਕਾਸ ਹੋਇਆ: ਕੇਂਦਰੀ ਮੰਤਰੀ ਮੀਨਾਕਸ਼ੀ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਕੇਂਂਦਰੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਅੱਜ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਗ੍ਰਹਿ ਵਿਖੇ ਲਗਭਗ ਡੇਢ ਦਰਜਨ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ। Akali Leaders Joined the BJP

ਮੀਨਾਕਸ਼ੀ ਲੇਖੀ ਨੇ ਕਿਹਾ ਕਿ ਭਾਜਪਾ ਵਿਚ ਸ਼ਾਮਲ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਜਿਲ੍ਹਾ ਭਾਜਪਾ ਪ੍ਰਧਾਨ ਪ੍ਰਦੀਪ ਗਰਗ ਅਤੇ ਸਾਬਕਾ ਮੰਤਰੀ ਪੰਜਾਬ ਡਾ. ਹਰੰਬਸ ਲਾਲ ਨੇ ਮੀਨਾਕਸ਼ੀ ਲੇਖੀ ਨੂੰ ਸਿਰੋਪਾ ਅਤੇ ਸ਼੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾ ਮੀਨਾਕਸ਼ੀ ਲੇਖੀ ਨੇ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਗੁਰਵਿੰਦਰ ਸਿੰਘ ਭੱਟੀ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

ਭਾਜਪਾ ਵਿਚ ਸ਼ਾਮਲ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ

ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ ਵਿਚ ਵਧੇਰੇ ਵਿਕਾਸ ਕਾਰਜ ਹੋਏ ਹਨ, ਜਿਵੇਂ ਕਿ ਹਰ ਘਰ ਵਿਚ ਸਾਫ ਪੀਣ ਯੋਗ ਪਾਣੀ, 4 ਹਜ਼ਾਰ 164 ਕਿੱਲੋ ਮੀਟਰ ਸੜਕਾਂ ਦੇ ਨਵੀਂਨੀਕਰਨ, ਯਾਤਰੀਆਂ ਲਈ 17 ਰੇਲ ਗੱਡੀਆਂ ਅਤੇ 5 ਹਵਾਈ ਅੱਡਿਆ ਦਾ ਨਿਰਮਾਣ ਕੇਂਦਰ ਸਰਕਾਰ ਦੀ ਦੇਣ ਹਨ। ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕੇਜਰੀਵਾਲ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਸਰਕਾਰ ਨਾ ਗਰੰਟੀ ਨਾ ਵਾਅਦਿਆ ਦੀ ਸਰਕਾਰ ਹੋਵੇ ਬਲਕਿ ਪੱਕੇ ਇਰਾਦਿਆ ਦੀ ਸਰਕਾਰ ਹੋਵੇ ਤਾਂ ਹੀ ਸਾਡਾ ਦੇਸ਼ ਹੋਰ ਵੀ ਵਧੇਰੇ ਤੇ ਖੁਸ਼ਹਾਲ ਹੋ ਸਕਦਾ ਹੈ। ਇਸ ਤੋਂ ਇਲਾਵਾ ਸਿਹਤ ਸਹੂਲਤਾ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਚ ਬਣੀ ਨਵੀਂ ਬਿਲਡਿੰਗ ਵੀ ਕੇਂਦਰ ਸਰਕਾਰ ਦੀ ਦੇਣ ਹੈ। ਪ੍ਰੰਤੂ ਨਾਮਣਾ ਖੱਟਣ ਲਈ ਕਾਂਗਰਸੀ ਆਪਣਾ ਦੱਸ ਕੇ ਲੋਕਾ ਨੂੰ ਗੁੰਮਰਾਹ ਕਰ ਰਹੇ ਹਨ।

ਅੱਜ ਕੁਲਦੀਪ ਸਿੰਘ ਸਹੋਤਾ ਚੇਅਰਮੈਂਨ ਰਾਸ਼ਟਰੀਆਂ ਬਾਲਮੀਕਿ ਸਭਾ, ਦਿਲਪ੍ਰੀਤ ਸਿੰਘ ਭੱਟੀ ਸੀਨੀਅਰ ਅਕਾਲੀ ਨੇਤਾ, ਰੋਹਿਤ ਪਾਠਕ, ਸੰਜੇ ਮੜਕਣ ਸਾਬਕਾ ਕੌਸਲਰ, ਪਰਿੰਵਦਰ ਦਿਉਲ ਆਕਲੀ ਨੇਤਾ, ਕਰਨ ਸਹਿਦੇਵ, ਅਸ਼ੋਕ ਧੀਮਾਨ, ਵਿਸ਼ਾਲ ਗੋਇਲ, ਅਮਿਤ ਸੂਰੀ, ਦੀਪਕ ਇੰਦਰ, ਨਵਦੀਪ ਮੈਂਗੀ, ਹਰਪਾਲ ਸਿੰਘ ਬੇਦੀ, ਬਲਵੀਰ ਸਿੰਘ ਸਾਬਕਾ ਕੌਸਲਰ, ਬਖਸ਼ੀਸ਼ ਸਿੰਘ ਖਾਨਪੁਰ, ਤਰੁਣ ਸੋਨੂੰ, ਗੋਗੀ ਸਹੋਤਾ, ਜਤਿੰਦਰ ਭੱਲਾ, ਵਰੁਣ ਸਹਿਦੇਵ, ਪਰਮਿੰਦਰ ਸਿੰਘ ਆਦਮਪੁਰ, ਗੁਰਮੁੱਖ ਸਿੰਘ, ਰਾਜੇਸ਼ ਕੁਮਾਰ ਸ਼ੀਨੂੰ, ਕਮਲਜੀਤ ਸਿੰਘ ਸਾਨੀਪੁਰ ਭਾਜਪਾ ਸ਼ਾਮਲ ਹੋਏ।

ਇਸ ਮੌਕੇ ਸਰਹਿੰਦ ਭਾਜਪਾ ਮੰਡਲ ਦੇ ਪ੍ਰਧਾਨ ਅੰਕੂਰ ਸ਼ਰਮਾ, ਸ਼ਸ਼ੀ ਭੂਸ਼ਨ ਗੁਪਤਾ, ਯੋਗੇਸ਼ ਰਤਨ, ਮਨੋਜ ਗੁਪਤਾ, ਗੁਰਵਿੰਦਰ ਸਿੰਘ ਭੱਟੀ, ਅਮਨਦੀਪ ਸਿੰਘ, ਐਡਵੋਕੇਟ ਨਰਿਦਰ ਸ਼ਰਮਾ, ਅਸ਼ਵਨੀ ਬਿੱਥਰ, ਵਿਜੇ ਪਾਠਕ, ਚਰਨਜੀਤ ਸਹਿਦੇਵ, ਐਡਵੋਕੇਟ ਐਸ. ਐਨ. ਸ਼ਰਮਾ, ਹਰੀਸ਼ ਅਗਰਵਾਲ, ਵਿਨੈ ਗੁਪਤਾ, ਰਾਜਿੰਦਰ ਕੁਮਾਰ ਅਤੇ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ