ਸਾਡੇ ਨਾਲ ਸ਼ਾਮਲ

Follow us

13.8 C
Chandigarh
Saturday, February 14, 2026
More
    Home Breaking News ਦੂਸਰੇ ਦਿਨ ਵੀ ...

    ਦੂਸਰੇ ਦਿਨ ਵੀ ਧੁੰਦ ਕਾਰਨ ਹੋਏ ਸੜਕ ਹਾਦਸੇ

    Moga News

    ਮੋਗਾ (ਵਿੱਕੀ ਕੁਮਾਰ) : ਮੋਗਾ ਵਿੱਚ ਦੂਸਰੇ ਦਿਨ ਵੀ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ। ਸੰਘਣੀ ਧੁੰਦ ਕਾਰਨ ਕੋਟਕਪੂਰਾ ਬਾਈ ਪਾਸ ਤੇ ਰੇਲਵੇ ਲਾਈਨ ਉਪਰ ਬਣੇ ਫਲਾਈ ਓਵਰ ਤੇ ਤਿੰਨ ਗੱਡੀਆਂ ਦੀ ਹੋਈ ਭਿਆਨਕ ਟੱਕਰ “ਚ ਤਿੰਨ ਜਾਣੇ ਗੰਭੀਰ ਜ਼ਖਮੀ ਹੋ ਗਏ ਹਨ। ਦੋ ਜਣੇ ਤਾਂ ਬਹੁੱਤ ਬੁਰੀ ਤਰ੍ਹਾਂ ਫੱਸ ਗਏ ਸਨ। ਜਿਨ੍ਹਾਂ ਨੂੰ ਬਹੁੱਤ ਜੱਦੋ ਜਹਿਦ ਨਾਲ ਬਾਹਰ ਕੱਢਿਆ ਗਿਆ ਹੈ।

    ਬਲੈਰੋ ਤੇ ਟਿੱਪਰ ਦੀ ਟੱਕਰ, ਦੋ ਦੀ ਮੌਤ, ਦੋ ਜਖਮੀ

    ਲੰਘੀ ਰਾਤ ਕਰੀਬ ਸਵਾ ਗਿਆਰਾਂ ਵਜੇ ਮਲੇਰਕੋਟਲਾ-ਸੰਗਰੂਰ ਮੁੱਖ ਸੜਕ ’ਤੇ ਪਿੰਡ ਰਟੋਲਾਂ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਟਿੱਪਰ ਦੀ ਸਾਹਮਣਿਓਂ ਆ ਰਹੀ ਬਲੈਰੋ ਗੱਡੀ ਨਾਲ ਹੋਈ ਜ਼ਬਰਦਸਤ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ।

    ਮ੍ਰਿਤਕਾਂ ਵਿਚ ਬਲੈਰੋ ਗੱਡੀ ਦਾ ਡਰਾਇਵਰ ਵਿੱਕੀ ਪੁੱਤਰ ਸੁਰੇਸ਼ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਬਜੀ ਵਪਾਰੀ ਅਬਦੁਲ ਰਸੀਦ ਪੁੱਤਰ ਅਲੀ ਮੁਹੰਮਦ ਵਾਸੀ ਭੁਮਸੀ ਮਲੇਰਕੋਟਲਾ ਸ਼ਾਮਿਲ ਹਨ ਜਦਕਿ ਫੱਟੜਾਂ ਦੀ ਪਛਾਣ ਬਲੈਰੋ ਦੇ ਸਹਾਇਕ ਮਨਦੀਪ ਪੁੱਤਰ ਰਾਮ ਜੀ ਵਾਸੀ ਉਜਾਵਾ ਥਾਣਾ ਗੜ੍ਹੀ ਜ਼ਿਲ੍ਹਾ ਜੀਂਦ ਅਤੇ ਟਿੱਪਰ ਟਰੱਕ ਦੇ ਡਰਾਇਵਰ ਭੂਸ਼ਣ ਕੁਮਾਰ ਪੁੱਤਰ ਰਾਮੇਸ਼ ਵਾਸੀ ਰਾਮਨਗਰ ਬਾਲਾਹੂ ਸਵਾਨ (ਬਿਹਾਰ) ਵਜੋਂ ਹੋਈ ਹੈ।

    LEAVE A REPLY

    Please enter your comment!
    Please enter your name here