ਬਜ਼ਟ ਇਜਲਾਸ ਦੂਜਾ ਦਿਨ : ਮੂਸੇਵਾਲਾ ਕਤਲ ਕਾਂਡ ’ਤੇ ਰਾਜਾ ਵੜਿੰਗ ਨੇ ਚੁੱਕੀ ਆਵਾਜ਼

Punjab Government
ਫਾਈਲ ਫੋਟੋ।

ਮੂਸੇਵਾਲਾ ਕਤਲ ਕਾਂਡ ’ਤੇ ਰਾਜਾ ਵੜਿੰਗ ਨੇ ਚੁੱਕੀ ਆਵਾਜ਼

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਦੇ ਬਜ਼ਟ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੌਜ਼ੂਦਾ ਹਾਲਾਤ ’ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿਨ-ਦਿਹਾੜੇ ਕਤਲੇਆਮ ਹੋ ਰਿਹਾ ਹੈ, ਜਿਸ ਕਾਰਨ ਲੋਕ ਚਿੰਤਾ ’ਚ ਹਨ। ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। (Raja Waring)

ਪਿਛਲੇ ਸਾਲ ਤੋਂ ਜੋ ਘਟਨਾਵਾਂ ਪੰਜਾਬ ’ਚ ਵਾਪਰੀਾਂ ਸਨ, ਕਾਂਗਰਸ ਨੇ ਵਾਰ-ਵਾਰ ਉਸ ਦਾ ਮੁੰਦਾ ਸਰਕਾਰ ਕੋਲ ਚੁੱਕਿਆ ਅਤੇ ਵਾਰ-ਵਾਰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਪੁਲਿਸ ਜੋ ਐਨੀ ਮਜ਼ਬੂਤ ਸੀ, ਉਹ ਵੀ ਹੁਣ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਖੁਦ ਬੇਵੱਸ ਮਹਿਸੂਸ ਕਰ ਰਹੀ ਹੈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾਕਿ ਘਟਨਾ ਪੰਜਾਬ ’ਚ ਵਾਪਰਦੀ ਹੈ ਪਰ ਦਿੱਲੀ ਵਾਲੇ ਉਸ ਦੇ ਦੋਸ਼ੀਆਂ ਨੂੰ ਕਾਬੂ ਕਰ ਰਹੇ ਹਨ।

Raja Waring

ਜੇਲ੍ਹਾਂ ’ਚ ਬੈਠੇ ਬੰਦੇ ਕਰਵਾ ਰਹੇ ਨੇ ਵਾਰਦਾਤਾਂ : ਵੜਿੰਗ਼

ਵੜਿੰਗ ਨੇ ਕਿਹਾ ਕਿ ਮੂਸੇਵਾਲਾ ਕਤਲ ਕਾਂਡ ਨੂੰ ਅੱਜ ਕਰੀਬ ਇੱਕ ਸਾਲ ਬੀਤ ਚੁੱਕਾ ਹੈ। ਜੇਲ੍ਹਾਂ ’ਚ ਬੈਠੇ ਬੰਦੇ ਵਾਰਦਾਤਾਂ ਨੂੰ ਪੰਜਾਬ ਵਿੱਚ ਸ਼ਰ੍ਹੇਆਮ ਅੰਜਾਮ ਦਿਵਾ ਰਹੇ ਹਨ ਅਤੇ ਫਿਰ ਵਾਪਸ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦਿੱਲੀ ਪੁਲਿਸ ਗਿ੍ਰਫ਼ਤਾਰ ਕਰਦੀ ਹੈ। ਫਿਰ ਕਾਫ਼ੀ ਜੱਦੋ-ਜ਼ਹਿਦ ਤੋਂ ਬਾਅਦ ਪੰਜਾਬ ਪੁਲਿਸ ਉਨ੍ਹਾਂ ਨੂੰ ਪੰਜਾਬ ਲੈ ਕੇ ਅਉਂਦੀ ਹੈ ਪਰ ਉਹ ਫਿਰ ਪੁਲਿਸ ਹਿਰਾਸਤ ਤੋਂ ਭੱਜ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਦਿੱਲੀ ਪੁਲਿਸ ਗਿ੍ਰਫ਼ਤਾਰ ਕਰਦੀ ਹੈ।

ਇਸ ਤੋਂ ਇੰਝ ਜਾਪਦਾ ਹੈ ਕਿ ਦਿੱਲੀ ਪੁਲਿਸ ਨੂੰ ਇਹ ਪਤਾ ਹੁੰਦੇ ਹੈ ਕਿ ਵਾਰਦਾਤ ਪੰਜਾਬ ’ਚ ਕਿੱਥੇ ਹੋ ਰਹੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ’ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਅਜਨਾਲਾ ਹਿੰਸਾ ਨੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 40 ਸਾਲ ’ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਥਾਣੇ ’ਤੇ ਹਮਲਾ ਕੀਤਾ ਹੋਵੇ ਅਤੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।