(ਸਤਿੰਦਰ ਮਾਥੁਰ) ਸਰਸਾ। ਹੋਲੀ (Holi) ਦਾ ਤਿਉਹਾਰ ਬਿਲਕੁਲ ਨੇੜੇ ਹੈ ਅਤੇ ਬਜ਼ਾਰਾਂ ’ਚ ਰੌਣਕਾਂ ਵੀ ਵੇਖਣ ਨੂੰ ਮਿਲ ਰਹੀ ਹੈ। ਹੋਲੀ Holi ਦੇ ਤਿਉਹਾਰ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਸਜਾਇਆ ਗਿਆ ਹੈ ਅਤੇ ਬਜ਼ਾਰ ’ਚ ਥਾਂ-ਥਾਂ ਹੋਲੀ ਸਬੰਧੀ ਰੰਗ, ਪਿਚਕਾਰੀਆਂ ਦਾ ਬਾਜ਼ਾਰ ਸਜ ਗਿਆ ਹੈ। 7 ਮਾਰਚ ਨੂੰ ਹੋਲੀ ਅਤੇ 8 ਮਾਰਚ ਦਾ ਫਾਗ ਹੈ। ਇਸ ਦੇ ਮੱਦੇਨਜ਼ਰ ਬਾਜ਼ਾਰਾਂ ‘ਚ ਰੌਣਕ ਵਧ ਰਹੀ ਹੈ। ਵਪਾਰੀਆਂ ਨੇ ਵੀ ਹੋਲੀ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਬਜ਼ਾਰਾਂ ਵਿੱਚ ਜਿੱਥੇ ਥਾਂ-ਥਾਂ ਰੰਗ ਅਤੇ ਪਿਚਕਾਰੀ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਦੁਕਾਨਾਂ ‘ਤੇ ਇਸ ਵਾਰ ਵੱਖ-ਵੱਖ ਤਰ੍ਹਾਂ ਦੇ ਰੰਗ, ਗੁਲਾਲ, ਪਿਚਕਾਰੀ ਵੇਚੀਆਂ ਜਾ ਰਹੀ ਹੈ। ਇਸ ਤੋਂ ਇਲਾਵਾ ਹਲਵਾਈ ਵੱਲੋਂ ਵੀ ਪਕਵਾਨ ਬਣਾਏ ਜਾ ਰਹੇ ਹਨ। ਦੁਕਾਨਾਂ ‘ਤੇ ਵੀ ਰੈਡੀਮੇਡ ਸਮਾਨ ਦੀ ਭਰਮਾਰ ਦਿਖਾਈ ਦੇ ਰਹੀ ਹੈ।
ਕੋਰੋਨਾ ਕਾਰਨ ਪਿਛਲੇ ਕਈ ਸਾਲ ਫਿੱਕਾ ਰਿਹਾ ਸੀ ਤਿਉਹਾਰ
ਬਜ਼ਾਰ ’ਚ ਇਸ ਵਾਰੀ ਹੋਲੀ ਪਿਚਕਾਰੀ ਦੇ ਨਵੇਂ ਮਾਡਲ ਵੇਖਣ ਨੂੰ ਮਿਲ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਹੋਲੀ ਦਾ ਤਿਉਹਾਰ ਫਿੱਕਾ ਪੈ ਗਿਆ ਸੀ ਪਰ ਇਸ ਵਾਰ ਉਤਸ਼ਾਹ ਸਿਖਰਾਂ ‘ਤੇ ਹੈ।
Holi :ਬਜ਼ਾਰ ’ਚ ਆਈਆਂ ਨਵੀਂ ਕਿਸਮ ਦੀਆਂ ਪਿਚਕਾਰੀਆਂ
ਇਸ ਵਾਰ ਕਈ ਬਾਜ਼ਾਰ ’ਚ ਕਈ ਨਵੀਂ ਕਿਸਮਾਂ ਦੀਆਂ ਪਿਚਕਾਰੀਆਂ ਆਈਆਂ ਹਨ। ਇਸ ਵਿੱਚ ਸਪਰੇਅ ਪੰਪ 50 ਤੋਂ 150 ਰੁਪਏ, ਟੈਂਕ ਐਟੋਮਾਈਜ਼ਰ 100 ਤੋਂ 800 ਰੁਪਏ, ਗੰਨ ਐਟੋਮਾਈਜ਼ਰ 50 ਤੋਂ 700, ਸਧਾਰਨ ਪਾਈਪ ਐਟੋਮਾਈਜ਼ਰ 20 ਤੋਂ 400 ਰੁਪਏ ਅਤੇ ਚਾਈਨੀਜ਼ ਗੁਬਾਰੇ 10 ਤੋਂ 50, 100, 200 ਰੁਪਏ ਤੱਕ ਵਿਕ ਰਹੇ ਹਨ।
ਭਾਰਤ ਵਿੱਚ ਹੋਲੀ Holi ਮਨਾਉਣ ਲਈ ਸਭ ਤੋਂ ਵਧੀਆ ਥਾਂ
ਭਾਰਤ ਵਿੱਚ ਹੋਲੀ ਦੇ ਤਿਉਹਾਰ ਦਾ ਸਭ ਤੋਂ ਵਧੀਆ ਅਨੁਭਵ ਕਰਨ ਲਈ, ਤੁਹਾਨੂੰ ਉੱਤਰ ਪ੍ਰਦੇਸ਼, ਅਤੇ ਖਾਸ ਤੌਰ ‘ਤੇ ਉਨ੍ਹਾਂ ਖੇਤਰਾਂ ਦਾ ਦੌਰਾ ਕਰਨਾ ਚਾਹੀਦਾ ਹੈ ਜੋ ਭਗਵਾਨ ਕ੍ਰਿਸ਼ਨ ਨਾਲ ਨੇੜਿਓਂ ਜੁੜੇ ਹੋਏ ਹਨ ਜਿਵੇਂ ਕਿ ਬ੍ਰਜ, ਮਥੁਰਾ, ਵ੍ਰਿੰਦਾਵਨ, ਬਰਸਾਨਾ ਅਤੇ ਨੰਦਗਾਓਂ। ਤਿਉਹਾਰ ਦੌਰਾਨ ਇਹ ਸਾਰੀਆਂ ਥਾਵਾਂ ਵਧੀਆ ਸੈਰ-ਸਪਾਟਾ ਬਣ ਜਾਂਦੀਆਂ ਹਨ। ਬਰਸਾਨਾ ਸ਼ਹਿਰ ਲੱਠ ਮਾਰ ਹੋਲੀ ਮਨਾਉਂਦਾ ਹੈ, ਜਿੱਥੇ ਔਰਤਾਂ ਮਰਦਾਂ ਨੂੰ ਲਾਠੀਆਂ ਨਾਲ ਕੁੱਟਦੀਆਂ ਹਨ, ਜਦੋਂਕਿ ਮਰਦ ਆਪਣੀ ਰੱਖਿਆ ਲਈ ਢਾਲ ਲੈ ਕੇ ਇੱਧਰ-ਉੱਧਰ ਭੱਜਦੇ ਹਨ। ਇਹ ਹੋਰ ਵੀ ਮਜ਼ੇਦਾਰ ਅਤੇ ਦਿਲਚਸਪ ਬਣ ਜਾਂਦਾ ਹੈ ਜਦੋਂ ਲੋਕ ਇਕੱਠੇ ਗਾਉਂਦੇ ਅਤੇ ਨੱਚਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।