ਰੱਖੜੀ ਮੌਕੇ ਸਰਕਾਰ ਨੇ ਲਿਆ ਫ਼ੈਸਲਾ, ਕਰ ਦਿੱਤਾ ਐਲਾਨ

Government of Punjab

ਚੰਡੀਗੜ੍ਹ। ਪੰਜਾਬ ਸਰਕਾਰ ਨੇ ਰੱਖੜੀ ਵਾਲੇ ਦਿਨ ਲਈ ਵੱਡਾ ਐਲਾਨ ਕੀਤਾ ਹੈ। ਰੱਖੜੇ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ ’ਚ ਬਦਲਾਅ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਰੱਖੜੇ ਦੇ ਤਿਉਹਾਰ 30 ਅਗਸਤ ਦਿਨ ਬੁੱਧਵਾਰ ਨੂੰ ਪੰਜਾਬ ਸਕਰਾਰ ਨੇ ਸਮੂਹ ਦਫ਼ਤਰ, ਸਕੂਲ 2 ਘੰਟੇ ਦੇਰੀ ਨਾਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਰੇ ਹੀ ਸਕੂਲ ਤੇ ਦਫ਼ਤਰ 30 ਅਗਸਤ ਰੱਖੜੀ ਵਾਲੇ ਦਿਨ ਦੋ ਘੰਟੇ ਦੇਰੀ ਨਾਲ ਖੁੱਲ੍ਹਣਗੇ। (Government of Punjab)

ਇਹ ਵੀ ਪੜ੍ਹੋ : Jati Janganana | ਕੇਂਦਰ ਨੇ ਜਾਤੀ ਗਨਣਾ ’ਤੇ ਸਟੈਂਡ ਬਦਲਿਆ, ਨਵਾਂ ਹਲਫ਼ਨਾਮਾ ਦਰਜ਼

ਸਰਕਾਰੀ ਦਫ਼ਤਰਾਂ ਦਾ ਸਮਾਂ 9 ਵਜੇ ਦਾ ਹੈ ਜੋ ਕਿ ਰੱਖੜੀ ਵਾਲੇ ਦਿਨ 11 ਵਜੇ ਖੁੱਲ੍ਹਣਗੇ। ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਦਾ ਹੈ, ਜੋ ਕਿ 30 ਅਗਸਤ ਨੂੰ 10 ਵਜੇ ਖੁੱਲ੍ਹਣਗੇ।