ਨਵੇਂ ਸਾਲ ਮੌਕੇ ਜਸ਼ਨਾਂ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਕੱਟੇ ਧੜਾਧੜ ਚਲਾਨ

Mohali-Police
ਮੋਹਾਲੀ ਵਿਖੇ ਚੈਕਿੰਗ ਕਰਦੀ ਹੋਈ ਪੁਲਿਸ।

ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਹਰ ਜਗ੍ਹਾ ਚਲਾਨ ਕੱਟੇ ਗਏ

ਮੋਹਾਲੀ (ਐੱਮ ਕੇ ਸ਼ਾਇਨਾ)। ਟਰਾਈਸਿਟੀ (ਮੋਹਾਲੀ, ਚੰਡੀਗੜ੍ਹ ਪੰਚਕੂਲਾ) ਵਿੱਚ ਨਵੇਂ ਸਾਲ ਦਾ ਆਗਾਜ਼ ਬੜੀ ਧੂਮ-ਧਾਮ ਨਾਲ ਕੀਤਾ ਜਾਂਦਾ ਹੈ। ਇਸ ਵਾਰ ਵੀ ਨਵਾਂ ਸਾਲ ਮਨਾਉਣ ਲਈ ਲੋਕ ਦੂਰੋਂ-ਦੂਰੋਂ ਟਰਾਈਸਿਟੀ ਵਿੱਚ ਆਏ। ਮੋਹਾਲੀ ਨੂੰ “ਮਨ ਮੋਹ ਲੈਣ ਵਾਲੀ” ਸਿਟੀ ਕਿਹਾ ਜਾਂਦਾ ਹੈ। ਮੋਹਾਲੀ ‘ਚ ਨਵੇਂ ਸਾਲ ’ਤੇ ਕਿਸੇ ਦਾ ਮੋਹ ਮਿਲਿਆ ਜਾਂ ਨਹੀਂ , ਇਹ ਤਾਂ ਪਤਾ ਨਹੀਂ ਪਰ ਕਈ ਚਲਾਨ ਜ਼ਰੂਰ ਕੱਟੇ ਗਏ ਹਨ। ਦਰਅਸਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕ ਦੋ ਦਿਨ ਪਹਿਲਾਂ ਤੋਂ ਹੀ ਮੋਹਾਲੀ ਵਿੱਚ ਲੋਕ ਦੂਰੋਂ ਦੂਰੋਂ ਆ ਰਹੇ ਸਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਹਰ ਜਗ੍ਹਾ ਚਲਾਨ ਕੱਟੇ ਗਏ ਹਨ। Mohali Police

ਤਿੰਨ ਦਿਨਾਂ ਵਿਚ ਸ਼ਹਿਰ ਵਿੱਚ ਕੁੱਲ 1237 ਵਾਹਨਾਂ ਦੇ ਚਲਾਨ ਕੀਤੇ

ਇਸੇ ਤਰ੍ਹਾਂ ਚੰਡੀਗੜ੍ਹ, ਮੋਹਾਲੀ ਟ੍ਰੈਫਿਕ ਪੁਲਿਸ ਨੇ ਕਾਫੀ ਚਲਾਨ ਕੀਤੇ ਹਨ। ਟਰੈਫਿਕ ਪੁਲਿਸ ਨੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖ ਕੇ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਮੋਹਾਲੀ ਟ੍ਰੈਫਿਕ ਪੁਲਿਸ ਨੇ 29 ਦਸੰਬਰ 30 ਦਸੰਬਰ ਅਤੇ 31 ਦਸੰਬਰ ਨੂੰ ਕੱਟੇ ਵਾਹਨਾਂ ਦੇ ਚਲਾਨਾਂ ਦਾ ਡਾਟਾ ਜਾਰੀ ਕੀਤਾ ਹੈ। ਜਿਸ ਅਨੁਸਾਰ ਤਿੰਨ ਦਿਨਾਂ ਵਿਚ ਸ਼ਹਿਰ ਵਿੱਚ ਕੁੱਲ 1237 ਵਾਹਨਾਂ ਦੇ ਚਲਾਨ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਮੋਹਾਲੀ ਟਰੈਫਿਕ ਪੁਲਿਸ ਨੇ ਦੱਸਿਆ ਕਿ ਨਵਾਂ ਸਾਲ ਮਨਾਉਣ ਆ ਰਹੇ ਲੋਕਾਂ ਲਈ ਸ਼ਹਿਰ ‘ਚ ਟ੍ਰੈਫਿਕ ਦੇ ਖਾਸ ਪ੍ਰਬੰਧ ਕੀਤੇ ਗਏ ਸਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਬੜੇ ਸੁਚੱਜੇ ਢੰਗ ਨਾਲ ਸ਼ਹਿਰ ‘ਚ ਟ੍ਰੈਫਿਕ ਵਿਵਸਥਾ ਕੀਤੀ ਗਈ ਸੀ। ਜ਼ਿਲ੍ਹੇ ਵਿੱਚ ਪੈਂਦੀਆਂ 06 ਸਬ-ਡਵੀਜ਼ਨਾਂ ਨੂੰ 06 ਸਰਕਲਾਂ ਵਿੱਚ ਵੰਡ ਕੇ, ਇਨ੍ਹਾਂ ਸਰਕਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ 06 ਐਸ.ਪੀ. ਪੱਧਰ ਦੇ ਅਧਿਕਾਰੀਆਂ ਦੇ ਨਾਲ 12 ਡੀ.ਐਸ.ਪੀ. ਪੱਧਰ ਦੇ ਅਧਿਕਾਰੀ ਲਗਾਏ ਗਏ ਹਨ। Mohali Police

ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 57 ਨਾਕਾ ਪੁਆਇੰਟਾਂ ਦੀ ਸ਼ਨਾਖਤ ਕਰਕੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਅਤੇ ਗਸ਼ਤ ਲਈ ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜਰ 22 ਮੁੱਖ ਥਾਣਾ ਅਫਸਰਾਂ ਦੇ ਨਾਲ ਕਰੀਬ 985 ਪੁਲਿਸ ਕਰਮਚਾਰੀ ਸੁਰੱਖਿਆ ਪ੍ਰਬੰਧਾਂ ‘ਤੇ ਤਾਇਨਾਤ ਕੀਤੇ ਗਏ ਸਨ। Mohali Police

Mohali-Police
ਮੋਹਾਲੀ ਵਿਖੇ ਚੈਕਿੰਗ ਕਰਦੀ ਹੋਈ ਪੁਲਿਸ।

ਨਾਕਿਆਂ ਤੇ ਵੀਡਿਓਗ੍ਰਾਫੀ, ਐਲਕੋਮੀਟਰ, ਈ-ਚਲਾਨ ਮਸ਼ੀਨਾਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ

ਉਨ੍ਹਾਂ ਕਿਹਾ ਕਿ ਨਵੇਂ ਸਾਲ ਦੇ ਜਸ਼ਨ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 29 ਦਸੰਬਰ ਤੋਂ ਹੀ ਭੀੜ- ਭੜੱਕੇ ਵਾਲੀਆ ਥਾਵਾਂ ਅਤੇ ਮਾਰਕੀਟਾਂ ਵਿੱਚ ਵਿਸ਼ੇਸ਼ ਤੌਰ ‘ਤੇ ਨਾਕਾ/ਗਸ਼ਤ ਪਾਰਟੀਆ ਤਾਇਨਾਤ ਕੀਤੀਆਂ ਹੋਈਆਂ ਹਨ । ਨਾਕਾ/ਗਸ਼ਤ ਪਾਰਟੀਆ ਦਾ ਮੁੱਖ ਮੰਤਵ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸ਼ਾਂਤਮਈ ਮਾਹੌਲ ਬਰਕਰਾਰ ਰੱਖਣਾ ਅਤੇ ਸ਼ਰਾਰਤੀ ਅਨਸਰਾਂ/ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਵਿੱਚ ਰੱਖਣਾ ਹੀ ਸੀ। ਨਾਕਿਆਂ ਤੇ ਵੀਡਿਓਗ੍ਰਾਫੀ, ਐਲਕੋਮੀਟਰ, ਈ-ਚਲਾਨ ਮਸ਼ੀਨਾਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸੀਐਮ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਪੰਜਾਬੀਆਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ

ਉਨ੍ਹਾਂ ਅੱਗੇ ਦੱਸਿਆ ਕਿ ਲਈ ਵਿੱਚ 29 ਦਸੰਬਰ ਨੂੰ ਕੁੱਲ 405 ਚਲਾਨ ਕੱਟੇ ਗਏ ਅਤੇ 30 ਦਸੰਬਰ ਨੂੰ 409 ਅਤੇ 31 ਦਸੰਬਰ ਨੂੰ ਕੁੱਲ 423 ਚਲਾਨ ਕੱਟੇ ਗਏ ਇਸ ਤਰ੍ਹਾਂ ਕੁੱਲ ਮਿਲਾ ਕੇ ਤਿੰਨ ਦਿਨਾਂ ਵਿੱਚ 1237 ਚਲਾਨ ਕੱਟੇ ਗਏ। ਉਹਨਾਂ ਦੱਸਿਆ ਕਿ ਸ਼ਰਾਬ ਪੀ ਕੇ ਗੱਡੀਆ ਚਲਾਉਣ ਵਾਲੇ ਅਤੇ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਈ ਅਮਲ ਵਿੱਚ ਲਿਆਂਦੀ ਗਈ ਹੈ ਜਿਸਦੇ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ 29 ਦਸੰਬਰ ਨੂੰ 29 ਚਲਾਨ ਕੱਟੇ ਗਏ ਹਨ ਅਤੇ 30 ਦਸੰਬਰ ਨੂੰ 47 ਚਲਾਣ ਕੱਟੇ ਗਏ ਹਨ ਅਤੇ 31 ਦਸੰਬਰ ਨੂੰ 59 ਚਲਾਣ ਕੱਟੇ ਗਏ ਹਨ। Mohali Police

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਤਿੰਨ ਦਿਨਾਂ ਵਿੱਚ 135 ਚਲਾਣ ਕੱਟੇ

ਉਹਨਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਤਿੰਨ ਦਿਨਾਂ ਵਿੱਚ 135 ਚਲਾਣ ਕੱਟੇ ਗਏ ਹਨ। ਟਰੈਫਿਕ ਪੁਲੀਸ ਅਨੁਸਾਰ ਜੋ ਵੀ ਚਲਾਨ ਕੀਤੇ ਗਏ ਹਨ, ਉਹ ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਸੀਸੀਟੀਵੀ ਕੈਮਰਿਆਂ ਤੋਂ ਵੀ ਰਿਕਾਰਡ ਕੀਤੇ ਗਏ ਹਨ। ਭਾਵੇਂ ਨਵੇਂ ਸਾਲ ਦਾ ਆਗਾਜ਼ ਹੋ ਚੁੱਕਿਆ ਹੈ ਪਰ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਹਾਲੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ। ਜਿਸ ਦੇ ਮੱਦੇ ਨਜ਼ਰ ਥਾਂ ਥਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਚਲਾਨ ਹਾਲੇ ਵੀ ਕੱਟੇ ਜਾ ਰਹੇ ਹਨ। Mohali Police