ਕਾਲਜ ਦੀ ਸਫਾਈ ਕਰ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੇ ਲਿਆ ਸਵੱਛਤਾ ਦਾ ਅਹਿਦ ਲਿਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਪ੍ਰਿੰਸੀਪਲ ਹਰਤੇਜ ਕੌਰ ਬੱਲ ਦੀ ਅਗਵਾਈ ’ਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ (Mahatma Gandhi Jayanti) ਮੌਕੇ ਸਵੱਛਤਾ ਸੰਬੰਧੀ ਪ੍ਰਣ ਲੈਣ ਅਤੇ ਲੈਕਚਰ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਹਰਤੇਜ ਕੌਰ ਬੱਲ ਦੀ ਨਿਗਰਾਨੀ ਹੇਠ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਕਾਲਜ ਸਟਾਫ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸਵੱਛ ਰੱਖਣ ਲਈ ਸਾਂਝੇ ਤੌਰ ’ਤੇ ਪ੍ਰਣ ਕੀਤਾ ਗਿਆ। ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਤੇਜ ਕੌਰ ਬੱਲ ਨੇ ਕਿਹਾ ਕਿ ਸਾਡੇ ਚੋਗਿਰਦੇ ’ਚ ਸਫਾਈ ਦੀ ਘਾਟ ਵੱਡੀ ਚੁਣੌਤੀ ਬਣ ਗਈ ਹੈ ਜਿਸ ਕਾਰਨ ਮਨੁੱਖ ਦੀ ਅਜੋਕੀ ਜਿੰਦਗੀ ਗੰਭੀਰ ਬਿਮਾਰੀਆਂ ਦਾ ਗੜ੍ਹ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਸਾਫ ਸੁੱਥਰੇ ਵਾਤਾਵਰਣ ਲਈ ਹਰ ਮਨੁੱਖ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੀ ਜਿੰਦਗੀ ਨਾਲ ਜੁੜੀਆਂ ਵੀਡੀਓਜ ਦੇਖ ਕੇ ਅਸੀਂ ਸੁਪਨੇ ਤਾਂ ਉਨ੍ਹਾਂ ਜਿਹਾ ਹੋਣ ਦੇ ਲੈਂਦੇ ਹਾ ਪਰੰਤੂ ਇਹ ਭੁੱਲ ਜਾਂਦੇ ਹਾ ਕਿ ਵਿਦੇਸ਼ਾਂ ’ਚ ਪ੍ਰਸ਼ਾਸ਼ਨਿਕ ਸਖਤ ਪਾਬੰਦੀਆਂ ਨਾਲ ਉੱਥੋਂ ਦੇ ਲੋਕ ਵੀ ਜਾਗਰੂਕ ਹੋ ਕੇ ਆਪਣੇ ਆਲੇ-ਦੁਆਲੇ ਨੂੰ ਸਾਫ ਸੁੱਥਰਾ ਰੱਖਣ ’ਚ ਆਪਣੀ ਭੂਮਿਕਾ ਨਿਭਾਉਦੇ ਹਨ। ਇਸ ਮੌਕੇ ਕਾਲਜ ਕੈੰਪਸ ’ਚ ਸਫਾਈ ਅਭਿਆਨ ਚਲਾਇਆ ਗਿਆ, ਜਿਸ ’ਚ ਪ੍ਰਿੰਸੀਪਲ, ਅਧਿਆਪਕਾਂ ਨਾਲ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ’ਤੇ ਸਾਫ-ਸਫਾਈ ਕਰਕੇ ਆਪਣੇ ਕਾਲਜ ਨੂੰ ਚਮਕਾਇਆ ਗਿਆ।
ਇਹ ਵੀ ਪੜ੍ਹੋ : Eye Care : ਜੇਕਰ ਤੁਸੀਂ ਵੀ ਪਾਉਣਾ ਚਾਹੁੰਦੇ ਹੋ ਚਸ਼ਮੇ ਤੋਂ ਛੁਟਕਾਰਾ ਤਾਂ ਹਰ ਰੋਜ਼ ਕਰੋ ਇਹ 7 ਘਰੇਲੂ ਨੁਸਖੇ, ਇੱਕ ਹਫਤੇ ਬਾਅਦ ਹੀ ਮਿਲ ਜਾਵੇਗਾ ਰਿਜ਼ਲਟ
ਇਸ ਮੌਕੇ ਪ੍ਰੋਫੈਸਰ ਕੁਲਦੀਪ ਸਿੰਘ (ਪੰਜਾਬੀ ਵਿਭਾਗ) ਵੱਲੋ ਵਿਦਿਆਰਥੀਆਂ ਨੂੰ ਕਾਲਜ ਅੰਦਰ ਪਲਾਸਟਿਕ ਫਰੀ ਜੋਨ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਖਤਰਾ ਬਣ ਚੁੱਕੇ ਪਲਾਸਟਿਕ ਨੂੰ ਖਤਮ ਕਰਨ ਲਈ ਆਪਣੇ ਘਰਾਂ ਅਤੇ ਰੁਜ਼ਗਾਰ ਜਾਂ ਸਿਖਿਅਕ ਥਾਵਾਂ ਤੋਂ ਪਹਿਲ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋਫੈਸਰ ਅਮਰਿੰਦਰ ਸਿੰਘ ਜੀ ਨੇ ਸਵੱਛਤਾ ਸੰਬੰਧੀ ਵਿਸ਼ੇਸ਼ ਲੈਕਚਰ ਦਿੰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਹਿੱਸੇ ਦੀ ਫੈਲਾਈ ਗੰਦਗੀ ਨੂੰ ਹਟਾ ਦਈਏ ਤਾਂ ਦੂਜੇ ਵੀ ਤੁਹਾਡੇ ਤੋਂ ਸੇਧ ਲੈਣ ਨੂੰ ਮਜਬੂਰ ਹੋ ਜਾਣਗੇ। (Mahatma Gandhi Jayanti) ਇਸ ਮੌਕੇ ਵਿਭਾਗ ਮੁਖੀ ਪ੍ਰੋ. ਹਰਮਿੰਦਰ ਸਿੰਘ ਡਿੰਪਲ, ਪ੍ਰੋ. ਨਰਿੰਦਰ ਸਿੰਘ, ਪ੍ਰੋ. ਕੁਲਜੀਤ ਸਿੰਘ, ਪ੍ਰੋ. ਲਖਵਿੰਦਰ ਸਿੰਘ (ਐਨਸੀਸੀ ਯੂਨਿਟ), ਪ੍ਰੋ. ਰਜਿੰਦਰ ਕੌਰ (ਪੰਜਾਬੀ ਵਿਭਾਗ), ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਨਵਸੰਗੀਤ ਆਦਿ ਨੇ ਸਵੱਛਤਾ ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ।