ਮੁੰਬਈ (ਏਜੰਸੀ)। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਤੋਂ ਬਾਅਦ ਸ਼ੇਅਰ ਬਜ਼ਾਰਾਂ ‘ਚ ਤੇਜ਼ੀ ਦਾ ਕ੍ਰਮ ਅੱਜ ਵੀ ਜਾਰੀ ਰਿਹਾ ਆਟੋ ਅਤੇ ਬੈਂਕਿੰਗ ਦੇ ਨਾਲ ਹੀ ਹੋਰ ਸਮੂਹਾਂ ਦੀਆਂ ਕੰਪਨੀਆਂ ‘ਚ ਦਮਦਾਰ ਲਿਵਾਲੀ ਦੇ ਜ਼ੋਰ ‘ਤੇ ਸੇਂਸੇਕਸ ਅਤੇ ਨਿਫਟੀ ਦੋਵੇਂ ਹੁਣ ਤੱਕ ਦੇ ਸਰਵਕਾਲਿਕ ਰਿਕਾਰਡ ਪੱਧਰ ‘ਤੇ ਪਹੁੰਚਣ ‘ਚ ਸਫਲ ਰਿਹਾ। ਬੀਐਸਈ ਦਾ 30 ਸੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੇਂਸੇਕਸ 0.70 ਫੀਸਦੀ ਭਾਵ 235.06 ਅੰਕ ਦੀ ਛਾਲ ਲਾ ਕੇ 33,836.74 ਅੰਕ ‘ਤੇ ਪਹੁੰਚ ਗਿਆ। (Share Market)
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 0.72 ਫੀਸਦੀ ਭਾਵ 74.45 ਅੰਕ ਦੇ ਵਾਧੇ ‘ਚ 10,463.20 ਅੰਕ ਦੇ ਹੁਣ ਤੱਕ ਦੇ ਰਿਕਾਰਡ ਪੱਧਰ ‘ਤੇ ਰਿਹਾ ਦੋਵੇਂ ਸੂਚਕਾਂਕ ਲਗਾਤਾਰ ਚੌਥੇ ਦਿਨ ਹਰੇ ਨਿਸ਼ਾਨ ‘ਚ ਰਹੇ ਸੇਂਸੇਕਸ ਦਾ ਪਿਛਲਾ ਰਿਕਾਰਡ ਪੱਧਰ 33,731.19 ਅੰਕ (6 ਨਵੰਬਰ ਨੂੰ) ਅਤੇ ਨਿਫਟੀ ਦਾ 10,452.50 ਅੰਕ (3 ਨਵੰਬਰ ਨੂੰ) ਸੀ ਬਜ਼ਾਰ ‘ਚ ਸ਼ੁਰੂ ਤੋਂ ਹੀ ਤੇਜ਼ੀ ਰਹੀ ਸੇਂਸੇਕਸ 130.40 ਅੰਕ ਚੜ੍ਹ ਕੇ 33,732.08 ਅੰਕ ‘ਤੇ ਖੁੱਲ੍ਹਿਆ ਪੂਰੇ ਦਿਨ ਇਹ ਹਰੇ ਨਿਸ਼ਾਨ ‘ਚ ਰਿਹਾ।