ਕਾਂਗਰਸ ਵੱਲੋਂ ਵਾਕਆਊਟ, ਮੋਦੀ ਨੂੰ ਮੁਆਫੀ ਮੰਗਣ ਲਈ ਕਿਹਾ

Congress, Parliament, walkout

ਸਪੀਕਰ ਨੇ ਕਿਹਾ ਚੋਣਾਂ ਖਤਮ ਹੋ ਗਈਆਂ ਹਨ, ਸੜਕ ‘ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ

ਨਵੀਂ ਦਿੱਲੀ (ਏਜੰਸੀ)। ਸਰਦ ਰੁੱਤ ਸੈਸ਼ਨ ‘ਚ ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ‘ਚ ਕਈ ਮੁੱਦੇ ਚੁੱਕੇ ਜਾ ਰਹੇ ਹਨ ਇੱਕ ਪਾਸੇ ਲੋਕ ਸਭਾ ਦੀ ਲਿਸਟ ‘ਚ ਜਿੱਥੇ ਰਾਜਦ ਮੁਖੀ ਲਾਲੂ ਯਾਦਵ ਦੀ ਸੁਰੱਖਿਆ ‘ਚ ਕਟੌਤੀ ਦਾ ਮਾਮਲਾ, ਐਫਆਰਡੀ ਬਿੱਲ ਦੀ ਵਾਪਸੀ ਦੀ ਮੰਗ ਅਤੇ ਮਨਮੋਹਨ ਸਿੰਘ ‘ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਇਲਾਵਾ ਕਈ ਹੋਰ ਮੁੱਦੇ ਹਨ ਉੱਥੇ ਰਾਜ ਸਭਾ ‘ਚ ਦਾਗੀ ਆਗੂਆਂ ‘ਤੇ ਸਪੈਸ਼ਲ ਅਦਾਲਤ ਦੇ ਗਠਨ ਸਮੇਤ, ਪੈਟਰੋਲੀਅਮ ਪ੍ਰੋਡਕਟ ਨੂੰ ਜੀਐਸਟੀ ਤਹਿਤ ਲਿਆਉਣ, ਕਿਸਾਨਾਂ ਦੀ ਕਰਜ਼ ਮਾਫੀ ਅਤੇ ਕਈ ਮਾਮਲੇ ਹਨ। ਇਸੇ ਕ੍ਰਮ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਪੀਐਮ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਸਬੰਧੀ ਹੰਗਾਮਾ ਕਰ ਰਹੀ ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਦੀ ਮੰਗ ਕਰਦਿਆਂ ਲੋਕ ਸਭਾ ਤੋਂ ਵਾਕ ਆਊਟ ਕੀਤਾ ਮਨਮੋਹਨ ਸਿੰਘ ‘ਤੇ ਪੀਐਮ ਮੋਦੀ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਕਾਂਗਰਸ ਸਾਂਸਦਾਂ ਨੇ ਲੋਕ ਸਭਾ ‘ਚ ਕਾਫੀ ਹੰਗਾਮਾ ਕੀਤਾ ਮੋਦੀ ਵੱਲੋਂ ਮੁਆਫੀ ਦੀ ਮੰਗ ਕਰਦਿਆਂ ਕਾਂਗਰਸ ਸਾਂਸਦ ਪੋਡੀਅਮ ‘ਚ ਪਹੁੰਚ ਗਏ। (Congress)

ਪੀਐਮ ਮੋਦੀ ਦੀ ਟਿੱਪਣੀ ਦੀ ਨਿੰਦਾ ਕਰਦਿਆਂ ਕਾਂਗਰਸ ਸਾਂਸਦ ਨੇ ਕਿਹਾ, ਦੇਸ਼ ਲਈ ਭਰੋਸੇਮੰਦ ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ ‘ਤੇ ਸਵਾਲ ਚੁੱਕਿਆ ਗਿਆ ਤਾਂ ਉਨ੍ਹਾਂ ਨੇ ਸਦਨ ‘ਚ ਆ ਕੇ ਸਪੱਸ਼ਟ ਕਰਨਾ ਹੋਵੇਗਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਹੰਗਾਮੇ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਮਹਾਜਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ, ਸੜਕ ‘ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ। ਮੈਂ ਇਸ ਮਾਮਲੇ ਨੂੰ ਚੁੱਕਣ ਦੀ ਮਨਜ਼ੂਰੀ ਨਹੀਂ ਦੇ ਰਹੀ ਹਾਂ ਪਰ ਕਾਂਗਰਸ ਆਪਣੀ ਜਿੱਦ ‘ਤੇ ਅੜੀ ਜਿਸ ਲਈ ਮਹਾਜਨ ਨੇ ਪਾਰਟੀ ਦੀ ਨਿੰਦਾ ਕੀਤੀ ਅਤੇ ਕਿਹਾ ਸਰਦ ਰੁੱਤ ਸੈਸ਼ਨ ਦੇ ਦੇਰੀ ਨਾਲ ਕਰਵਾਉਣ ਸਬੰਧੀ ਰੋਸ ਪ੍ਰਗਟ ਕਰ ਰਹੇ ਸਨ ਅਤੇ ਹੁਣ ਹੰਗਾਮਾ ਕਰਕੇ ਰੁਕਾਵਟ ਪੈਦਾ ਕਰ ਰਹੇ ਹਨ ਰਾਜ ਸਭਾ ‘ਚ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਪੀਐਮ ਤੋਂ ਮਾਫੀ ਮੰਗਣ ਦੀ ਗੱਲ ਕਹੀ।