30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ | BJP Government
ਨਵੀਂ ਦਿੱਲੀ (ਏਜੰਸੀ)। ਕਾਂਗਰਸ ਨੇ ਆਰਥਿਕ ਮੋਰਚੇ ਸਬੰਧੀ ਨਰਿੰਦਰ ਮੋਦੀ ਸਰਕਾਰ ‘ਤੇ ‘ਦਿਸ਼ਾਹੀਣ ਅਤੇ ਗਤੀਹੀਣ’ ਹੋਣ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਉਸ ਨੂੰ ਅਡੰਬਰ ਛੱਡ ਕੇ ਦੇਸ਼ ਦੀ ਅਰਥਵਿਵਸਥਾ ਦੀ ਵਾਸਤਵਿਕ ਹਾਲਤ ਜਨਤਾ ਦੇ ਸਾਹਮਣੇ ਰੱਖਣੀ ਚਾਹੀਦੀ ਹੈ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇੱਥੇ ਪਾਰਟੀ ਦਫ਼ਤਰ ‘ਚ ਇੱਕ ਕਾਨਫਰੰਸ ‘ਚ ਕਿਹਾ ਕਿ ਮੋਦੀ ਸਰਕਾਰ ਦੀ ਆਰਥਿਕ ਨੀਤੀਆਂ ਗਤੀਹੀਣ ਹੋ ਗਈਆਂਹਨ ਅਤੇ ਉਨ੍ਹਾਂ ਦੀ ਕੋਈ ਦਿਸ਼ਾ ਨਹੀਂ ਹੈ ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਦੀ ਆਰਥਿਕ ਹਾਲਤ ਦਾ ਵਿਵੇਚਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਵਾਸਤਵਿਕ ਸਥਿਤੀ ਦੇਸ਼ ਸਾਹਮਣੇ ਰੱਖਣੀ ਚਾਹੀਦੀ ਹੈ ਸਰਕਾਰ ਅਰਥਵਿਵਸਥਾ ਨੂੰ ਸੱਤਵੇਂ ਅਸਮਾਨ ‘ਤੇ ਪਹੁੰਚਾਉਣ ਦੀ ਗੱਲ ਕਰ ਰਹੀ ਹੈ, ਜਦੋਂਕਿ ਅਸਲ ‘ਚ ਅਰਥਵਿਵਸਥਾ ਪਾਤਾਲ ‘ਚ ਜਾ ਰਹੀ ਹੈ।
ਸ੍ਰੀ ਸਿੰਘਵੀ ਨੇ ਕਿਹਾ ਕਿ ਅਰਥਵਿਵਸਥਾ ‘ਚ ਮੰਦੀ ਦੇ ਹਾਲਾਤ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਹਨ ਅਤੇ ਸਰਕਾਰ ਨੂੰ ਆਮ ਬਜਟ ‘ਚ ਇਸ ਨੂੰ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਸਨ, ਪਰ ਸਰਕਾਰ ਇਸ ‘ਚ ਖੁੰਝ ਗਈ ਬਜ਼ਾਰ ‘ਚ ਪੂੰਜੀ ਦੇ ਸੰਕਟ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਦਰਾਂ ‘ਚ ਕਟੌਤੀ ਹੈ, ਪਰ ਇਸ ਦਾ ਲਾਭ ਬੈਂਕ ਜਨਤਾ ਨੂੰ ਨਹੀਂ ਦੇ ਰਹੇ ਹਨ ਬੈਂਕਾਂ ‘ਤੇ ਸਰਕਾਰ ਦਾ ਕੰਟਰੋਲ ਹੁੰਦਾ ਹੈ ਇ ਲਈ ਉਸ ਨੂੰ ਇਸ ਦਿਸ਼ਾ ‘ਚ ਕਦਮ ਚੁੱਕਣੇ ਚਾਹੀਦੇ ਹਨ ਸਰਕਾਰ ‘ਤੇ ਆਰਥਿਕ ਅੰਕੜੇ ਲੁਕਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਆਟੋ ਖੇਤਰ ਦੇ ਉਤਪਾਦਨ ‘ਚ 40 ਸਾਲ ਦੀ ਗਿਰਾਵਟ ਸਾਹਮਣੇ ਆ ਰਹੀ ਹੈ। (BJP Government)
ਮਾਰੂਤੀ ਅਤੇ ਅਸ਼ੋਕ ਲਿਲੈਂਡ ਜਿਹੀਆਂ ਦਿੱਗਜ ਕੰਪਨੀਆਂ ਛਾਂਟੀ ਦੀਆਂ ਯੋਜਨਾਵਾਂ ਬਣਾ ਰਹੀਆਂ ਹਨ ਇਸ ਦਾ ਸਿੱਧਾ ਅਸਰ ਰੁਜ਼ਗਾਰ ਦੇ ਮੌਕਿਆਂ ‘ਤੇ ਪਵੇਗਾ ਸ਼ੇਅਰ ਬਜ਼ਾਰਾਂ ‘ਚ ਗਿਰਾਵਟ ਹੋ ਰਹੀ ਹੈ ਅਤੇ ਵਿੱਤੀ ਘਾਟਾ ਵਧ ਰਿਹਾ ਹੈ ਨਿਰਮਾਣ ਖੇਤਰ ‘ਚ ਮੰਦੀ ਦਾ ਦੌਰ ਹੈ ਅਤੇ ਮਕਾਨਾਂ ਦੀ ਵਿੱਕਰੀ ਦਾ ਸਮਾਂ 80 ਮਹੀਨੇ ਤੱਕ ਹੋ ਗਿਆ ਹੈ 30 ਮੁੱਖ ਸ਼ਹਿਰਾਂ ‘ਚ 13 ਲੱਖ ਮਕਾਨ ਖਾਲੀ ਪਏ ਹਨ। (BJP Government)