ਵੱਖ-ਵੱਖ ਹਸਪਤਾਲਾਂ ਦੀਆਂ ਪਹੁੰਚੀਆਂ ਟੀਮਾਂ ਨੇ ਇਕੱਤਰ ਕੀਤਾ 490 ਯੂਨਿਟ ਖੂਨਦਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਪਟਿਆਲਾ ਦੀ ਸਾਧ-ਸੰਗਤ ਵੱਲੋਂ ਵਰਲਡ ਬਲੱਡ ਡੋਨਰ ਡੇ ਦੇ ਸਬੰਧ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਇੱਥੋਂ ਦੇ ਨਾਮ ਚਰਚਾ ਘਰ ਪਟਿਆਲਾ ਵਿਖੇ ਲਾਇਆ ਗਿਆ। ਇਹ ਖੂਨਦਾਨ ਕੈਂਪ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ, ਨੀਲਮ ਬਲੱਡ ਬੈਂਕ ਰਾਜਪੁਰਾ ਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਵੱਲੋਂ ਕੀਤੀ ਅਪੀਲ ‘ਤੇ ਲਾਇਆ ਗਿਆ। ਇਸ ਮੌਕੇ ਪਹੁੰਚੀਆਂ ਇਨ੍ਹਾਂ ਟੀਮਾਂ ਵੱਲੋਂ 490 ਯੁਨਿਟ ਖੂਨਦਾਨ ਇਕੱਤਰ ਕੀਤਾ ਗਿਆ।
ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਸ਼ੁਰੂ ਹੋਏ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਦਾ ਉਤਸ਼ਾਹ ਠਾਠਾ ਮਾਰ ਰਿਹਾ ਸੀ ਤੇ ਗਰਮੀ ਦਾ ਮੌਸਮ ਹੋਣ ਦੇ ਬਾਵਜ਼ੂਦ ਵੀ ਖੂਨਦਾਨ ਕਰਨ ਵਾਲਿਆਂ ਦੀਆਂ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕੀ ਨੌਜਵਾਨ ਕੀ ਬਜ਼ੁਰਗ ਸਾਰੇ ਇੱਕ ਦੂਜੇ ਤੋਂ ਅੱਗੇ ਵਧ ਕੇ ਖੂਨਦਾਨ ਲਈ ਉਤਾਵਲੇ ਹੋ ਰਹੇ ਸਨ। ਖ਼ੂਨਦਾਨ ਲੈਣ ਲਈ ਰਜਿੰਦਰਾ ਹਸਪਤਾਲ ਪਟਿਆਲਾ, ਨੀਲਮ ਬਲੱਡ ਬੈਂਕ ਰਾਜਪੁਰਾ ਤੇ ਲਾਈਫ਼ ਲਾਈਨ ਬਲੱਡ ਬੈਂਕ ਪਟਿਆਲਾ ਦੀਆਂ ਟੀਮਾਂ ਆਪਣੇ ਸਾਜੋ-ਸਮਾਨ ਨਾਲ ਪੁੱਜੀਆਂ ਹੋਈਆਂ ਸਨ।
ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੇ ਉਤਸ਼ਾਹ ਦੇਖ ਕੇ ਬਲੱਡ ਬੈਂਕਾਂ ਦੀਆਂ ਹੈਰਾਨ ਸਨ ਕਿ ਕਿਸ ਤਰ੍ਹਾਂ ਸਾਰੇ ਡੇਰਾ ਸ਼ਰਧਾਲੂ ਇੱਕ ਦੂਜੇ ਤੋਂ ਵੱਧ ਚੜ੍ਹ ਖੂਨਦਾਨ ਕਰਨ ਲਈ ਉਤਾਵਲੇ ਹੋ ਰਹੇ। ਇਹ ਖੂਨਦਾਨ ਕੈਂਪ ਦੁਪਹਿਰ 2 ਵਜੇ ਤੱਕ ਚੱਲਿਆ। ਬਲੱਡ ਬੈਂਕ ਟੀਮਾਂ ਵੱਲੋਂ ਆਪਣਾ ਕੋਟਾ ਪੂਰਾ ਕਰ ਲਿਆ, ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 2 ਵਜੇ ਤੋਂ ਬਾਅਦ ਵੀ ਲਾਈਨਾਂ ਵਿੱਚ ਲੱਗੇ ਖੜ੍ਹੇ ਸਨ, ਪਰ ਬਲੱਡ ਬੈਂਕ ਟੀਮਾਂ ਵੱਲੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਗਏ। ਇਸ ਦੌਰਾਨ ਸਭ ਤੋਂ ਵੱਧ ਖੂਨਦਾਨ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ 303 ਯੂਨਿਟ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵੱਲੋਂ 145 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ। ਇਸ ਦੇ ਨਾਲ ਹੀ ਨੀਲਮ ਬਲੱਡ ਬੈਂਕ ਰਾਜਪੁਰਾ ਦੀ ਟੀਮ ਵੱਲੋਂ 42 ਯੂਨਿਟ ਖੂਨਦਾਨ ਇਕੱਤਰ ਕੀਤਾ। ਇਸ ਮੌਕੇ ਪਹੁੰਚੀਆਂ ਇਨ੍ਹਾਂ ਤਿੰਨਾਂ ਟੀਮਾਂ ਵੱਲੋਂ ਕੁੱਲ 490 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ।
ਇਸ ਮੌਕੇ 45 ਮੈਂਬਰ ਹਰਮਿੰਦਰ ਨੋਨਾ, ਹਰਮੇਲ ਘੱਗਾ, ਕੁਲਵੰਤ ਰਾਏ, ਕਰਨਪਾਲ ਸਿੰਘ, ਦਾਰਾ ਖਾਨ, ਜਗਦੀਸ਼ ਖੰਨਾ, ਧੰਨ ਸਿੰਘ, 45 ਮੈਂਬਰ ਭੈਣ ਪ੍ਰੇਮ ਲਤਾ, ਸੁਰਿੰਦਰ ਕੌਰ, ਗੁਰਜੀਤ ਕੌਰ, ਭੈਣ ਪ੍ਰੇਮ ਲਤਾ ਯੂਥ 45 ਮੈਂਬਰ, ਰਾਕੇਸ਼ ਸਬ ਇੰਸਪੈਕਟਰ ਪਸਿਆਣਾ ਚੌਂਕੀ, 25 ਮੈਂਬਰ, 15 ਮੈਂਬਰ, ਪਿੰਡਾਂ-ਸ਼ਹਿਰਾਂ ਦੇ ਭੰਗੀਦਾਸ, ਸੁਜਾਣ ਭੈਣਾਂ, ਨੌਜਵਾਨ ਸੰਮਤੀ, ਬਜੁਰਗ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ।