ਪਹਿਲੀ ਜੂਨ, ਵੋਟਾਂ ਵਾਲਾ ਦਿਨ, ਸਿਹਤ ਵਿਭਾਗ ਇਸ ਤਰ੍ਹਾਂ ਨਿਭਾਵੇਗਾ ਵੱਡਾ ਫਰਜ਼

Health Department

ਚੰਡੀਗੜ੍ਹ। ਲੋਕ ਸਭਾ ਚੋਣਾਂ ਦੇ ਪਹਿਲੇ 5 ਗੇੜ ਪੂਰੇ ਹੋ ਚੁੱਕੇ ਹਨ ਤੇ ਛੇਵਾਂ ਗੇੜ ਭਲਕੇ 25 ਮਈ ਨੂੰ ਹੋਵੇਗਾ ਜਿਸ ਵਿੱਚ ਹਰਿਆਣਾ ਵਿੱਚ ਵੋਟਾਂ ਪੈਣਗੀਆਂ। ਹਰਿਆਣਾ ਵਿੱਚ ਇਲੈਕਸ਼ਨ ਕਮਿਸ਼ਨ ਨੇ ਪੂਰੀ ਤਿਆਰੀ ਕਰ ਰੱਖੀ ਹੈ। ਇਸ ਤੋਂ ਤੁਰੰਤ ਬਾਅਦ 1 ਜੂਨ ਨੂੰ ਆਖਰੀ ਤੇ ਸੱਤਵੇਂ ਗੇੜ ਦੀਆਂ ਚੋਣਾਂ ਹੋਣੀਆਂ ਹਨ। ਆਖਰੀ ਤੇ ਸੱਤਵੇਂ ਗੇੜ ’ਚ ਪੂਰੇ ਪੰਜਾਬ ਵਿੱਚ ਇੱਕੋ ਦਿਨ ਹੀ ਵੋਟਾਂ ਪੈ ਰਹੀਆਂ ਹਨ। (Health Department)

ਪੰਜਾਬ ਵਿੱਚ ਹੋਣ ਵਾਲੀਆਂ ਇੱਕ ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਤਿਆਰੀਆਂ ਜ਼ੋਰਾਂ ’ਤੇ ਹਨ, ਉੱਥੇ ਹੀ ਪੰਜਾਬ ’ਚ ਸਿਹਤ ਵਿਭਾਗ ਦੀ ਹੋਈ ਮੀਟਿੰਗ ’ਚ ਬਹੁਤ ਹੀ ਅਹਿਮ ਫ਼ੈਸਲੇ ਲਏ ਗਏ ਹਨ। ਮੋਹਾਲੀ ਜ਼ਿਲ੍ਹੇ ਦੇ ਸਿਵਲ ਸਰਜਨ, ਸਮੂਹ ਖੇਤਰਾਂ ਦੇ ਐੱਸਐੱਮਓ ਸੀਨੀਅਰ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਕਈ ਗੱਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ 1 ਜੂਨ ਤੱਕ ਰਹੇ ਪੋÇਲੰਗ ਸਟੇਸ਼ਨ ’ਤੇ ਇੱਕ ਆਸ਼ਾ ਵਰਕਰ ਤਾਇਨਾਤ ਕੀਤੀ ਜਾਵੇਗੀ। (Health Department)

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਉਂਕਿ ਇਸ ਵਾਰ ਗਰਮੀ ਦੀ ਲਹਿਰ ਜ਼ਿਆਦਾ ਹੈ, ਇਸ ਲਈ ਹੀਟ ਵੇਵ ਐਡਵਾਇਜ਼ਰੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਦੀਆਂ ਹਦਾਇਤਾਂ ਦੀ ਪਲਾਣਾ ਕਰਦਿਆਂ ਆਸ਼ਾ ਵਰਕਰਾਂ ਨੂੰ ਇੱਕ ਪੂਰੀ ਕਿੱਟ ਸਮੇਤ ਓਆਰਐੱਸ ਨਾਲ ਹੀ ਪੱਟੀਆਂ ਤੇ ਬਹੁਤ ਸਾਰੀਆਂ ਦਵਾਈਆਂ ਪੋÇਲੰਗ ਸਟੇਸ਼ਨ ’ਤੇ ਰੱਖੀਆਂ ਜਾਣਗੀਆਂ।

ਉਸ ਦਿਨ ਪੂਰੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 108 ਐਂਬੂਲੈਂਸਾਂ ਨੂੰ ਤਿਆਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਾਡੇ ਹਰੇਕ ਹਸਪਤਾਲ ’ਚ ਖਾਸ ਤੌਰ ’ਤੇ ਉਸ ਦਿਨ 10 ਤੋਂ 15 ਬੈੱਡ ਵੱਖਰੇ ਤੌਰ ’ਤੇ ਤਿਆਰ ਕੀਤੇ ਜਾਣਗੇ। ਐਮਰਜੈਂਸੀ, ਜੇਕਰ ਲਹਿਰ ਕਾਰਨ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਇਸ ਸਮੇਂ ਦਾਖਲ ਕਰਵਾਇਆ ਜਾਵੇ ਅਤੇ ਸਹੀ ਇਲਾਜ ਕਰਵਾਇਆ ਜਾਵੇ।

Also Read : ਬੱਸ ਸਵਾਰ ਤੋਂ ਇੱਕ ਕਰੋੜ 20 ਲੱਖ ਦੀ ਨਗਦੀ ਬਰਾਮਦ