ਆਗੂਆਂ ਨੇ ਪ੍ਰਸ਼ਾਸਨ ਦੀ ਗੈਰ ਜਿੰਮੇਵਾਰਨਾ ਕਾਰਵਾਈ ਦੱਸਿਆ (Sunam Udham Singh Wala News)
- ਹਰਪ੍ਰੀਤ ਕੌਰ ਧੂਰੀ ਸਮੇਤ ਕਈ ਦਲਿਤ ਔਰਤਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਨੇੜ੍ਲੇ ਪਿੰਡ ਨਮੋਲ ਵਿਖੇ ਮਜ਼ਦੂਰਾਂ ਦੀਆਂ ਰੂੜੀਆਂ ਵਾਲੀ ਜਗ੍ਹਾ ’ਤੇ ਕੁਝ ਵਿਅਕਤੀਆਂ ਵੱਲੋਂ ਧੱਕੇ ਨਾਲ ਕਬਜ਼ੇ ਸੰਬੰਧੀ ਇਨਸਾਫ਼ ਮੰਗਣ ਆਏ ਦਲਿਤ ਖੇਤ ਮਜ਼ਦੂਰਾਂ ਦੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮਜ਼ਦੂਰਾਂ ਦੀ ਪੁਲਿਸ ਵੱਲੋਂ ਖਿੱਚ ਧੂਹ ਕੀਤੀ ਗਈ ਤੇ ਮਜ਼ਦੂਰ, ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਮੁੱਖ ਮੰਤਰੀ ਨੂੰ ਮਿਲਣ ਤੋਂ ਰੋਕਿਆ ਗਿਆ। (Sunam Udham Singh Wala News)
ਇਹ ਵੀ ਪੜ੍ਹੋ : Health Benefits Of Giloy: ਗਿਲੋਏ ਨੂੰ ਆਯੁਰਵੇਦ ਦਾ ਅੰਮ੍ਰਿਤ ਮੰਨੋ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ! ਵਰਤਣ ਦਾ ਸਹੀ ਤਰੀਕਾ ਸਿੱਖੋ
ਇਸ ਸੰਬੰਧੀ ਐਕਸ਼ਨ ਕਮੇਟੀ ਦੇ ਕਨਵੀਨਰ ਲਖਵੀਰ ਲੌਗੋਂਵਾਲ, ਡਾਕਟਰ ਅੰਬੇਦਕਰ ਸਭਾ ਦੇ ਹਰਜਾ ਸਿੰਘ ਖਡਿਆਲ, ਬਲਵਿੰਦਰ ਸਿੰਘ ਜਿਲੇਦਾਰ, ਗੁਰਮੇਲ ਸਿੰਘ ਪ੍ਰਿੰਸੀਪਲ, ਕਰਾਂਤੀਕਾਰੀ ਪੇਂਡੂ ਯੂਨੀਅਨ ਪੰਜਾਬ ਪ੍ਰਗਟ ਸਿੰਘ ਕਾਲਾਝਾੜ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ, ਸੈਨਿਕ ਭਲਾਈ ਅਫ਼ਸਰ ਐਸੋਸੀਏਸ਼ਨ ਦੇ ਕੈਪਟਨ ਹਰਭਜਨ ਸਿੰਘ, ਦਰਸ਼ਨ ਕਾਲ ਵਣਜਾਰਾ, ਸੰਤ ਕਰਨੈਲ ਲਹਿਰਾ, ਤਰਕਸ਼ੀਲ ਸੁਸਾਇਟੀ ਦੇ ਜੁਝਾਰ ਲੌਗੋਂਵਾਲ, ਅੰਬੇਦਕਰ ਮਜ਼ਦੂਰ ਚੇਤਨਾ ਦੇ ਕਰਨੈਲ ਸਿੰਘ ਨੀਲੋਵਾਲ, ਨਾਰੀ ਏਕਤਾ ਜਬਰ ਵਿਰੋਧੀ ਫਰੰਟ ਦੇ ਹਰਪ੍ਰੀਤ ਕੌਰ ਧੂਰੀ, ਡੀਐਸਓ ਦੇ ਪਾਰਸਦੀਪ ਨੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਪ੍ਰਸ਼ਾਸਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਗੈਰ ਜਿੰਮੇਵਾਰਨਾ ਕਾਰਵਾਈ ਦੱਸਿਆ ਅਤੇ ਮੰਚ ਸੰਚਾਲਨ ਮਜ਼ਦੂਰ ਆਗੂ ਬਲਵਿੰਦਰ ਜਲੂਰ ਵੱਲੋਂ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਣ ਦੇ ਕੇ ਬਾਹਰ ਆਏ ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਰੋਸ਼ ਜਾਹਰ ਕਰਦੀਆਂ ਹਰਪ੍ਰੀਤ ਕੌਰ ਧੂਰੀ ਸਮੇਤ ਕਈ ਦਲਿਤ ਔਰਤਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਐਕਸ਼ਨ ਕਮੇਟੀ ਨੇ ਇਸ ਗ੍ਰਿਫਤਾਰੀ ਦੀ ਸਖ਼ਤ ਨਿਖੇਧੀ ਕਰਦਿਆਂ ਜੋਰਦਾਰ ਪ੍ਰਦਰਸ਼ਨ ਕੀਤਾ ਅਤੇ ਗ੍ਰਿਫਤਾਰ ਔਰਤਾਂ ਨੂੰ ਰਿਹਾ ਕਰਵਾਇਆ। (Sunam Udham Singh Wala News)