ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Malout News: ...

    Malout News: ਹਰ ਮੌਕੇ ’ਤੇ ਡੇਰਾ ਸ਼ਰਧਾਲੂ ਭਲਾਈ ਕਾਰਜਾਂ ਲਈ ਇਸ ਤਰ੍ਹਾਂ ਰਹਿੰਦੇ ਨੇ ਤਿਆਰ

    Malout News
    Malout News: ਹਰ ਮੌਕੇ ’ਤੇ ਡੇਰਾ ਸ਼ਰਧਾਲੂ ਭਲਾਈ ਕਾਰਜਾਂ ਲਈ ਇਸ ਤਰ੍ਹਾਂ ਰਹਿੰਦੇ ਨੇ ਤਿਆਰ

    Malout News: ਸੱਚਖੰਡਵਾਸੀ ਦੀ ਬਰਸੀ ਮੌਕੇ ਨਾਮ ਚਰਚਾ ’ਚ 10 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

    • ਆਪਣੀ ਮਾਤਾ ਦੀ ਯਾਦ ਵਿੱਚ ਪੁੱਤਰ ਰਜਿੰਦਰ ਕੰਬੋਜ ਨੇ ਲੋੜਵੰਦ ਮਰੀਜ਼ ਲਈ ਕੀਤਾ ਖੂਨਦਾਨ

    Malout News: ਮਲੋਟ (ਮਨੋਜ)। ਮਲੋਟ ਨਿਵਾਸੀ 85 ਮੈਂਬਰ ਪੰਜਾਬ ਬਲਵਿੰਦਰ ਸਿੰਘ ਇੰਸਾਂ ਦੀ ਧਰਮਪਤਨੀ ਸੱਚਖੰਡਵਾਸੀ ਸਰੀਰਦਾਨੀ ਭੈਣ ਸ਼ਿਮਲਾ ਇੰਸਾਂ ਦੀ ਬਰਸੀ ਮੌਕੇ ਨਾਮ-ਚਰਚਾ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਹੋਈ ਜਿਸ ਵਿੱਚ 85 ਮੈਂਬਰ ਪੰਜਾਬ, ਬਲਾਕ ਮਲੋਟ ਦੇ ਜੋਨਾਂ ਦੇ 15 ਮੈਂਬਰ, ਸਾਧ-ਸੰਗਤ ਅਤੇ ਪਤਵੰਤਿਆਂ ਨੇ ਸ਼ਿਰਕਤ ਕਰਕੇ ਸ਼ਰਧਾਂਜਲੀ ਦਿੱਤੀ।

    Malout News
    Malout News: ਹਰ ਮੌਕੇ ’ਤੇ ਡੇਰਾ ਸ਼ਰਧਾਲੂ ਭਲਾਈ ਕਾਰਜਾਂ ਲਈ ਇਸ ਤਰ੍ਹਾਂ ਰਹਿੰਦੇ ਨੇ ਤਿਆਰ

    ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ੌਕ ਪ੍ਰਥਾਏ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ। Malout News

    Read Also : Haryana-Punjab Rain Alert: ਸਾਵਧਾਨ, ਪੰਜਾਬ-ਹਰਿਆਣਾ ’ਚ ਇਸ ਦਿਨ ਫਿਰ ਤੋਂ ਪਵੇਗਾ ਭਾਰੀ ਮੀਂਹ

    ਇਸ ਮੌਕੇ ਜਿੱਥੇ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਪਰਿਵਾਰ ਵੱਲੋਂ ਭੈਣ ਸ਼ਿਮਲਾ ਇੰਸਾਂ ਦੀ ਯਾਦ ਵਿੱਚ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਉਥੇ ਆਪਣੀ ਮਾਤਾ ਦੀ ਯਾਦ ਵਿੱਚ ਉਨ੍ਹਾਂ ਦੀ ਬਰਸੀ ਮੌਕੇ ਪੁੱਤਰ ਰਜਿੰਦਰ ਕੰਬੋਜ ਨੇ ਇੱਕ ਲੋੜਵੰਦ ਮਰੀਜ਼ ਨੂੰ ਮਲੋਟ ਦੇ ਬਲੱਡ ਬੈਂਕ ’ਚ ਆਪਣਾ ਇੱਕ ਯੂਨਿਟ ਖੂਨਦਾਨ ਵੀ ਕੀਤਾ।

    Malout News

    ਜ਼ਿਕਰਯੋਗ ਹੈ ਕਿ ਸੱਚਖੰਡਵਾਸੀ ਭੈਣ ਸ਼ਿਮਲਾ ਇੰਸਾਂ ਦੇ ਦੇਹਾਂਤ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਉਨ੍ਹਾਂ ਦਾ ਪੂਰਾ ਸਰੀਰ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ।

    ਇਸ ਮੌਕੇ ਭੈਣ ਸ਼ਿਮਲਾ ਇੰਸਾਂ ਦੇ ਪੁੱਤਰ ਰਜਿੰਦਰ ਕੰਬੋਜ, ਸੁਨੀਲ ਕੰਬੋਜ, ਨੂੰਹ ਦੀਪਿਕਾ ਕੰਬੋਜ, ਗਗਨਦੀਪ ਇੰਸਾਂ, ਪੁੱਤਰੀ ਮਨਪ੍ਰੀਤ ਕੰਬੋਜ ਅਤੇ ਜਵਾਈ ਅਮਿਤ ਕੰਬੋਜ, ਪੋਤੀ ਅਨੁਰੀਤ ਕੰਬੋਜ, ਪੋਤੇ ਧਰਮਵੀਰ ਅਤੇ ਰੂਹਾਬਬੀਰ ਤੋਂ ਇਲਾਵਾ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, 85 ਮੈਂਬਰ ਪੰਜਾਬ ਬਲਰਾਜ ਸਿੰਘ ਇੰਸਾਂ, ਰਾਹੁਲ ਇੰਸਾਂ, 85 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ ਅਤੇ ਸਤਵੰਤ ਕੌਰ ਇੰਸਾਂ, ਜੋਨ 1 ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਜੋਨ 5 ਦੇ ਪ੍ਰੇਮੀ ਸੇਵਕ ਬਲਵੰਤ ਸਿੰਘ ਇੰਸਾਂ ਤੋਂ ਇਲਾਵਾ ਸਾਧ-ਸੰਗਤ ਮੌਜੂਦ ਸੀ।

    LEAVE A REPLY

    Please enter your comment!
    Please enter your name here