ਯੂਕੇ ਵਿੱਚ ਓਮੀਕਰੋਨ ਦੇ ਨਵੇਂ ਰੂਪ ਬੀਏ2 ਦਾ ਪ੍ਰਸਾਰ

Omicron Sachkahoon

ਯੂਕੇ ਵਿੱਚ ਓਮੀਕਰੋਨ ਦੇ ਨਵੇਂ ਰੂਪ ਬੀਏ2 ਦਾ ਪ੍ਰਸਾਰ

ਲੰਡਨ। ਬ੍ਰਿਟੇਨ ਵਿੱਚ ਓਮੀਕਰੋਨ (Omicron) ਦੇ 426 ਮਾਮਲਿਆਂ ਵਿੱਚ ਵਾਇਰਸ ਦੇ ਇੱਕ ਨਵੇਂ ਰੂਪ ਬੀਏ2 ਦਾ ਪਤਾ ਚੱਲਿਆ ਹੈ। ਯੂਕੇ ਹੈਲਥ ਪ੍ਰੋਟੈਕਸ਼ਨ ਏਜੰਸੀ (ਯੂਕੇਐਚਐਸਏ) ਨੇ ਇਹ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ‘‘ਯੂਕੇ ਓਮੀਕਰੋਨ ਦੇ ਨਵੇਂ ਰੂਪ ਬੀਏ2 ਦੀ ਚਪੇਟ ਵਿੱਚ ਹੈ, ਹਾਲਾਂਕਿ ਇਸਦੇ ਮਾਮਲਿਆਂ ਦਾ ਅਨੁਪਾਤ ਵਰਤਮਾਨ ਵਿੱਚ ਘੱਟ ਹੈ।’’

ਏਜੰਸੀ ਨੇ ਕਿਹਾ ਕਿ ਕੁੱਲ ਮਿਲਾ ਕੇ 17 ਨਵੰਬਰ ਤੋ 40 ਦੇਸ਼ਾਂ ਨੇ ਗਲੋਬਲ ਇਨੀਸ਼ੇਇਟਿਵ ਆਨ ਸ਼ੇਅਰਿੰਗ ਆਲ ਇਨਫਲੂਏਜ਼ਾ ਡੇਟਾ (ਜੀਆਈਐਸਏਆਈਡੀ) ਵਿੱਚ 8,040 ਸੈਂਪਲ ਦਰਜ ਕੀਤੇ ਹਨ ਜਿੰਨਾਂ ਵਿੱਚ ਬੀਏ2 ਦਾ ਪ੍ਰਸਾਰ ਦੇਖਿਆ ਗਿਆ। ਇਸ ਸਮੇਂ ਇਹ ਨਿਰਧਾਰਤ ਕਰਨਾ ਸੰਭਵ ਨਹੀਂ ਕਿ ਉਪ-ਵੰਸ਼ ਦੀ ਸ਼ੁਰੁਆਤ ਕਿੱਥੋਂ ਹੋਈ। ਏਜੰਸੀ ਨੇ ਕਿਹਾ ਕਿ ਪਹਿਲਾ ਕੇਸ ਫਿਲੀਪੀਨਜ਼ ਤੋਂ ਸਾਹਮਣੇ ਆਇਆ ਸੀ, ਅਤੇ ਜ਼ਿਆਦਾਤਰ ਨਮੂਨੇ ਡੈਨਮਾਰਕ (6411) ਤੋਂ ਅਪਲੋਡ ਕੀਤੇ ਗਏ, ਜਦੋਂ ਕਿ 100 ਤੋਂ ਵੱਧ ਨਮੂਨੇ ਅਪਲੋਡ ਕਰਨ ਵਾਲੇ ਦੂਜੇ ਦੇਸ਼ਾਂ ਵਿੱਚ ਭਾਰਤ (530), ਸਵੀਡਨ 181 ਅਤੇ ਸਿੰਗਾਪੁਰ ਦੇ 127 ਹਨ।

ਏਜੰਸੀ ਦੇ ਡਾਇਰੈਕਟਰ ਮੀਰਾ ਚੰਦ ਨੇ ਕਿਹਾ ਕਿ ਮਹਾਂਮਾਰੀ ਅਜੇ ਵੀ ਜਾਰੀ ਹੈ ਅਤੇ ਅਜਿਹੀ ਸਥਿਤੀ ਵਿੱਚ ਵਾਇਰਸ ਵਿੱਚ ਪਰਿਵਰਤਨ ਤੋਂ ਬਾਅਦ ਨਵੇਂ ਰੂਪਾਂ ਦਾ ਸਾਹਮਣੇ ਆਉਣਾ ਸੁਭਾਵਕ ਹੈ। ਇਹ ਨਿਰਧਾਰਤ ਕਰਨ ਲਈ ਵਰਤਮਾਨ ਵਿੱਚ ਨਾਕਾਫ਼ੀ ਸਬੂਤ ਹਨ ਕਿ (Omicron) ਓਮੀਕਰੋਨ ਦਾ ਬੀਏ2 ਰੂਪ ਓਮੀਕਰੋਨ ਵੀਏ1 ਦੀ ਤੁਲਨਾ ਵਿੱਚ ਜ਼ਿਆਦਾ ਗੰਭੀਰ ਬਿਮਾਰੀ ਦਾ ਕਾਰਨ ਬਣਦਾ ਹੈ, ਹਾਲਾਂਕਿ ਡੇਟਾ ਸੀਮਤ ਹੈ ਅਤੇ ਯੂਕੇਐਚਐਸਏ ਇਸਦੀ ਜਾਂਚ ਜਾਰੀ ਹੈ। ਸ਼ੁੱਕਰਵਾਰ ਨੂੰ ਸਾਹਮਣੇ ਆਏ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਕੇ ਵਿੱਚ 95,787 ਕੋਵਿਡ-19 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਉੱਥੇ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 15,709,059 ਹੋ ਗਈ ਅਤੇ 288 ਹੋਰ ਮੌਤਾ ਹੋ ਗਈਆਂ। ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 153, 490 ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ