Lok Sabha Speaker Election Live: ਓਮ ਬਿਰਲਾ ਫਿਰ ਚੁਣੇ ਗਏ 18ਵੀਂ ਲੋਕ ਸਭਾ ਦੇ ਸਪੀਕਰ

Lok Sabha Speaker Election Live

Lok Sabha Speaker Election Live : ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ’ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੇ ਉਮੀਦਵਾਰ ਓਮ ਬਿਰਲਾ ਨੂੰ 18ਵੀਂ ਲੋਕ ਸਭਾ ਦਾ ਸਪੀਕਰ ਚੁਣਿਆ ਗਿਆ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਰਲਾ ਨੂੰ ਲੋਕ ਸਭਾ ਦਾ ਸਪੀਕਰ ਬਣਾਉਣ ਦਾ ਸੱਦਾ ਪੇਸ਼ ਕੀਤਾ, ਜਿਸ ਦਾ ਭਾਜਪਾ ਨੇਤਾ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਮਰਥਨ ਕੀਤਾ। ਉਸ ਤੋਂ ਬਾਅਦ ਗਠਜੋੜ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਬਿਰਲਾ ਨੂੰ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ।

ਇਹ ਵੀ ਪੜ੍ਹੋ : MPs of Punjab: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ

ਵਿਰੋਧੀ ਧਿਰ ਇੰਡੀਆ ਅਲਾਇੰਸ ਨੇ ਪ੍ਰਧਾਨ ਦੇ ਅਹੁਦੇ ਲਈ ਕਾਂਗਰਸ ਨੇਤਾ ਕੇ ਸੁਰੇਸ਼ ਦੇ ਨਾਂਅ ਦਾ ਪ੍ਰਸਤਾਵ ਰੱਖਿਆ, ਜਿਸ ਦਾ ਤਾਰਿਕ ਅਨਵਰ ਨੇ ਸਮਰਥਨ ਕੀਤਾ। ਪ੍ਰੋਟੈਮ ਸਪੀਕਰ ਭਤਰੀਹਰੀ ਮਹਿਤਾਬ ਨੇ ਦੋਵੇਂ ਪ੍ਰਸਤਾਵ ਸਦਨ ਸਾਹਮਣੇ ਰੱਖੇ ਤੇ ਓਮ ਬਿਰਲਾ ਨੂੰ ਸਦਨ ਦਾ ਸਪੀਕਰ ਨਿਯੁਕਤ ਕਰਨ ਦਾ ਐਲਾਨ ਕੀਤਾ। ਬਾਅਦ ਵਿੱਚ, ਮੋਦੀ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਬਿਰਲਾ ਨੂੰ ਸਪੀਕਰ ਦੇ ਮੰਚ ’ਤੇ ਲੈ ਗਏ ਤੇ ਉਨ੍ਹਾਂ ਨੇ 18ਵੀਂ ਲੋਕ ਸਭਾ ਦੀ ਪ੍ਰਧਾਨਗੀ ਕਰਨੀ ਸ਼ੁਰੂ ਕਰ ਦਿੱਤੀ। ਬਿਰਲਾ ਪਿਛਲੀ ਲੋਕ ਸਭਾ ਵਿੱਚ ਸਦਨ ਦੇ ਸਪੀਕਰ ਵੀ ਸਨ। (Lok Sabha Speaker Election Live)