ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਓਲੰਪਿਕ ਟੋਕੀਓ ...

    ਓਲੰਪਿਕ ਟੋਕੀਓ : ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ ਹਰਾਇਆ

    1-0 ਨਾਲ ਪ੍ਰਾਪਤ ਕੀਤੀ ਜਿੱਤ, ਅਗਲਾ ਮੁਕਾਬਲੇ ਦੱਖਣੀ ਅਫ਼ਰੀਕਾ ਨਾਲ ਹੋਵੇਗਾ

    ਟੋਕੀਓ। ਟੋਕੀਓ ਓਲੰਪਿਕ ’ਚ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਆਇਰਲੈਂਡ ਨੂੰ 1-0 ਨਾਲ ਹਰਾ ਦਿੱਤਾ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਆਰਟਰ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਭਾਰਤ ਨੂੰ ਮੈਚ ਦੌਰਾਨ 14 ਪੈਨਲਟੀ ਕਾਰਨਰ ਮਿਲੇ ਪਰ ਉਸ ਨੂੰ ਭਾਰਤੀ ਖਿਡਾਰਨਾਂ ਗੋਲ ’ਚ ਨਹੀਂ ਬਦਲ ਸਕੀਆਂ । ਭਾਰਤ ਵੱਲੋਂ ਇੱਕੋ-ਇੱਕ ਗੋਲ ਨਵਨੀਤ ਕੌਰ ਨੇ ਕੀਤਾ ਇਸ ਤੋਂ ਪਹਿਲਾਂ ਭਾਰਤੀ ਟੀਮ ਆਪਣੇ ਗਰੁੱਪ ਦੇ ਤਿੰਨ ਮੈਚਾਂ ’ਚ ਲਗਾਤਾਰ ਹਾਰ ਚੁੱਕੀ ਸੀ ਇਸ ਜਿੱਤ ਨਾਲ ਭਾਰਤੀ ਟੀਮ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਹਨ ਹੁਣ ਭਾਰਤੀ ਖਿਡਾਰਨਾਂ ਦਾ ਅਗਲਾ ਮੁਕਾਬਲਾ ਦੱਖਣੀ ਅਫ਼ਰੀਕਾ ਨਾਲ ਹੋਵੇਗਾ ਇਸ ਮੁਕਾਬਲੇ ’ਚ ਕੜੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ