ਨਵੀਂ ਦਿੱਲੀ (ਏਜੰਸੀ)। ਪਹਿਲੀ ਜਨਵਰੀ ਤੋਂ ਸਟੇਟ ਬੈਂਕ ਆਫ਼ ਇੰਡੀਆ ਐਸਬੀਆਈ ਦੇ ਖਾਤਾ ਹੋਲਡਰਾਂ ਦੇ ਲਈ ਨਵੇਂ ਨਿਯਮ ਲਾਗੂ ਹੋ ਜਾਣਗੇ ਜਿਨ੍ਹਾਂ ਲੋਕਾਂ ਕੋਲ ਐਸਬੀਆਈ ‘ਚ ਮਰਜ਼ ਹੋ ਚੁੱਕੇ ਬੈਂਕਾਂ ਦੀ ਚੈੱਕਬੁੱਕ ਹਨ, ਉਹ ਇਨ੍ਹਾਂ ਨੂੰ ਬਦਲਾ ਲੈਣ ਇਨ੍ਹਾਂ ਬੈਂਕਾਂ ਦੀ ਪੁਰਾਣੀ ਚੈੱਕਬੁੱਕ ਤੇ ਆਈਐਫਐਸਸੀ ਕੋਡ 31 ਦਸੰਬਰ ਤੋਂ ਬਾਅਦ ਨਹੀਂ ਚੱਲੇਗਾ ਪਹਿਲੀ ਜਨਵਰੀ ਤੋਂ ਐਸਬੀਆਈ ਦੇ ਐਸੋਸੀਏਟ ਬੈਂਕਾਂ ਦੇ ਪੁਰਾਣੇ ਚੈੱਕ ਬੰਦ ਹੋ ਜਾਣਗੇ ਭਾਵ ਉਹ ਬੈਂਕ ਜਿਨ੍ਹਾਂ ਦਾ ਐਸਬੀਆਈ ‘ਚ ਰਲੇਵਾਂ ਹੋ ਚੁੱਕਾ ਹੈ ਉਸਦੀ ਚੈੱਕਬੁੱਕ ਹੁਣ ਕਿਸੇ ਕੰਮ ਦੀ ਨਹੀਂ ਰਹੇਗੀ ਐਸਬੀਆਈ ਦੇ ਆਦੇਸ਼ ਅਨੁਸਾਰ, ਸਟੇਟ ਬੈਂਕ ਆਫ਼ ਪਟਿਆਲਾ। (SBI)
ਸਟੇਟ ਬੈਂਕ ਆਫ਼ ਬੀਕਾਨੇਰ ਤੇ ਜੈਪੁਰ, ਸਟੇਟ ਬੈਂਕ ਆਫ਼ ਰਾਏਪੁਰ, ਸਟੇਟ ਬੈਂਕ ਆਫ਼ ਤਰਾਵਣਕੋਰ, ਸਟੇਟ ਬੈਂਕ ਆਫ਼ ਹੈਦਰਾਬਾਦ ਤੇ ਭਾਰਤੀ ਮਹਿਲਾ ਬੈਂਕ ਦੇ ਖਾਤਾ ਹੋਲਡਰਾਂ ਨੂੰ ਨਵੀਂ ਚੈੱਕ ਬੁੱਕ ਲਈ ਬਿਨੈ ਕਰਨਾ ਪਵੇਗਾ ਨਵੀਂ ਚੈੱਕਬੁੱਕ ਲਈ ਤੁਸੀਂ ਐਸਬੀਆਈ ਦੀ ਬ੍ਰਾਂਚ, ਐਸਬੀਆਈ ਏਟੀਐੱਮ ਜਾਂ ਮੋਬਾਇਲ ਐਪ ‘ਤੇ ਜਾ ਕੇ ਬਿਨੈ ਕਰ ਸਕਦੇ ਹੋ ਐਸਬੀਆਈ ਨੇ ਵੱਡੇ ਸ਼ਹਿਰਾਂ ਦੀਆਂ ਕੁਝ ਬ੍ਰਾਂਚਾਂ ਦੇ ਨਾਂਅ, ਬ੍ਰਾਂਚ ਕੋਡ ਤੇ ਆਈਐਫਐਸਸੀ ਕੋਡ ਵੀ ਬਦਲ ਦਿੱਤੇ ਹਨ ਇਸ ਲਈ ਕਿਤੇ ਵੀ ਆਈਐਫਐਸਸੀ ਕੋਡ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਇੱਕ ਵਾਰ ਆਪਣੇ ਬੈਂਕ ਦਾ ਆਈਐਫਐਸਸੀ ਕੋਡ ਫਿਰ ਤੋਂ ਜਾਂਚ ਲਵੋ। (SBI)