ਬਾਇਓਮੈਟ੍ਰਿਕ ਹਾਜ਼ਰੀ ਤੋਂ ਘਬਰਾਏ ਆਈਏਐਸ ਅਧਿਕਾਰੀ, ਮਸ਼ੀਨਾਂ ਲਾਉਣ ਤੋਂ ਟਾਲ-ਮਟੋਲ

IAS officer, Confused, Punjab, Biometric, Attendance

ਪਿਛਲੇ 1 ਮਹੀਨੇ ਤੋਂ ਕਰਮਚਾਰੀ ਕਰ ਰਹੇ ਨੇ ਬੇਨਤੀ ਪਰ ਹਰ ਵਾਰ ਲਗਾਇਆ ਜਾ ਰਿਹਾ ਐ ਬਹਾਨਾ | Chandigarh News

  • ਆਮ ਅਤੇ ਰਾਜ ਪ੍ਰਬੰਧ ਵਿਭਾਗ ਕੱਢਣ ਜਾ ਰਿਹਾ ਐ ਪੱਤਰ, ਹਰ ਹਾਲਤ ਵਿੱਚ ਲਗਾਉਣੀ ਪਏਗੀ ਮਸ਼ੀਨ
  • 35 ਤੋਂ ਜ਼ਿਆਦਾ ਅੰਡਰ ਸੈਕਟਰੀ ਤੋਂ ਲੈ ਕੇ ਆਈ.ਏ.ਐਸ. ਅਧਿਕਾਰੀ ਹਨ ਲਿਸਟ ‘ਚ ਸ਼ਾਮਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਲੇਟ ਲਤੀਫ਼ੀ ਦੇ ਕਾਰਨ ਹੇਠਲੇ ਪੱਧਰ ‘ਤੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਝਾੜ ਪਾਉਣ ਵਾਲੇ ਪੀ.ਸੀ.ਐਸ. ਅਤੇ ਆਈ.ਏ.ਐਸ. ਖ਼ੁਦ ਹੀ ਆਪਣੇ ਦਫ਼ਤਰਾਂ ਵਿੱਚ ਬਾਇਓਮੈਟ੍ਰਿਕ ਮਸ਼ੀਨ ਲਗਾਉਣ ਤੋਂ ਨਾਂਹ-ਨੁੱਕਰ ਕਰ ਰਹੇ ਹਨ ਹਾਲਾਂਕਿ ਇਸ ਸਬੰਧੀ ਕੋਈ ਲਿਖਤੀ ਇਨਕਾਰੀ ਨਹੀਂ ਕੀਤੀ ਹੋਈ ਹੈ ਪਰ ਹਰ ਵਾਰ ਬਾਂਿÂਓਮੈਟ੍ਰਿਕ ਮਸ਼ੀਨ ਲਗਾਉਣ ਲਈ ਜਾਣ ਵਾਲੇ ਕਰਮਚਾਰੀ ਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਮਸ਼ੀਨਾਂ ਲਵਾਉਣ ਤੋਂ ਉੱਚ ਅਧਿਕਾਰੀ ਟਾਲ ਮਟੋਲ ਕਰ ਰਹੇ ਹਨ। ਹੁਣ ਆਮ ਅਤੇ ਰਾਜ ਪ੍ਰਬੰਧ ਵਿਭਾਗ ਪੱਤਰ ਕੱਢਣ ਜਾ ਰਿਹਾ ਹੈ ਤਾਂ ਕਿ ਆਖ਼ਰੀਵਾਰ ਇਨ੍ਹਾਂ ਅਧਿਕਾਰੀਆਂ ਨੂੰ ਇਸ ਪੱਤਰ ਰਾਹੀਂ ਮਸ਼ੀਨ ਲਗਾਉਣ ਲਈ ਬੇਨਤੀ ਕੀਤੀ ਜਾ ਸਕੇ ਨਹੀਂ ਤਾਂ ਇਸ ਮਾਮਲੇ ਵਿੱਚ ਮੁੱਖ ਸਕੱਤਰ ਵਲੋਂ ਕਾਰਵਾਈ ਲਈ ਆਦੇਸ਼ ਜਾਰੀ ਕਰਵਾਏ ਜਾਣਗੇ।

ਇਹ ਵੀ ਪੜ੍ਹੋ : ਸਰਕਾਰੀ ਨਸ਼ਾ ਛੁਡਾਊ ਕੇਂਦਰ ਤੋਂ ਵੱਡੀ ਗਿਣਤੀ ਨਸ਼ੇੜੀ ਪੁਲਿਸ ਤੇ ਮੈਡੀਕਲ ਸਟਾਫ ਤੇ ਹਮਲਾ ਕਰਕੇ ਫਰਾਰ

ਜਾਣਕਾਰੀ ਪੰਜਾਬ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਪੰਜਾਬ ਦੇ ਚੰਡੀਗੜ੍ਹ ਵਿਖੇ ਸਥਿਤ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਖੇ ਹਰ ਛੋਟੇ ਤੋਂ ਛੋਟੇ ਕਰਮਚਾਰੀ ਅਤੇ ਹਰ ਵੱਡੇ ਤੋਂ ਵੱਡੇ ਅਧਿਕਾਰੀ ਦੀ ਹਾਜ਼ਰੀ ਲਗਾਉਣ ਲਈ ਬਾਇਓਮੈਟ੍ਰਿਕ ਮਸ਼ੀਨਾ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ ਤਾਂ ਕਿ ਅਧਿਕਾਰੀ ਆਪਣੀਆਂ ਸੀਟਾਂ ‘ਤੇ ਠੀਕ ਸਮੇਂ ‘ਤੇ ਬੈਠਣ ਦੇ ਨਾਲ ਹੀ ਆਮ ਲੋਕਾਂ ਦਾ ਕੰਮ ਬਿਨਾਂ ਦੇਰੀ ਤੋਂ ਕਰ ਸਕਣ। ਬਾਇਓਮੈਟ੍ਰਿਕ ਮਸ਼ੀਨਾ ਉੱਚ ਅਧਿਕਾਰੀਆਂ ਅਤੇ ਬਾਬੂਆਂ ਲਈ ਹੋਣ ਦੇ ਕਾਰਨ ਪਹਿਲਾਂ ਤਾਂ ਬਾਬੂਆਂ ਨੇ ਫਾਈਲ ਨੂੰ ਦੱਬ ਕੇ ਰੱਖਿਆ ਅਤੇ ਬਾਅਦ ਵਿੱਚ ਉੱਚ ਅਧਿਕਾਰੀਆਂ ਕੋਲ ਫਾਈਲ ਫਸੀ ਰਹੀਂ। ਹੁਣ ਪਿਛਲੇ 1-2 ਸਾਲਾ ਤੋਂ ਫਾਈਲ ਪਾਸ ਕਰਨ ਵਿੱਚ ਤੇਜੀ ਆਈ ਤਾਂ ਪੀਸੀਐਸ ਅਧਿਕਾਰੀਆਂ ਤੋਂ ਲੈ ਕੇ ਆਈ.ਏ.ਐਸ. ਅਧਿਕਾਰੀਆਂ ਨੇ ਬਾਇਓਮੈਟ੍ਰਿਕ ਮਸ਼ੀਨਾ ਲਾਉਣ ਤੋਂ ਨਾਂਹ-ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਹੈ। (Chandigarh News)

ਪੰਜਾਬ ਸਿਵਲ ਸਕੱਤਰੇਤ ਵਿਖੇ 165 ਦੇ ਲਗਭਗ ਬਾਇਓਮੈਟ੍ਰਿਕ ਮਸ਼ੀਨਾ ਲੱਗਣੀਆਂ ਹਨ, ਜਿਨ੍ਹਾਂ ‘ਚੋਂ ਸਿਰਫ਼ 115 ਹੀ ਮਸ਼ੀਨਾ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਲਗਾਉਣ ਵਿੱਚ ਕਾਮਯਾਬ ਹੋਇਆ ਹੈ, ਜਦੋਂ ਕਿ ਬਾਕੀ ਰਹਿੰਦੀਆਂ 50 ਬਾਇਓਮੈਟ੍ਰਿਕ ਮਸ਼ੀਨਾ ਵਿੱਚ 35 ਬਾਇਓਮੈਟ੍ਰਿਕ ਮਸ਼ੀਨਾਂ ਅੰਡਰ ਸੈਕਟਰੀ ਤੋਂ ਲੈ ਕੇ ਪ੍ਰਿੰਸੀਪਲ ਸਕੱਤਰ ਤੱਕ ਦੇ ਆਈ.ਏ.ਐਸ. ਅਧਿਕਾਰੀ ਲਵਾਉਣ ਵਿੱਚ ਆਨੇ-ਬਹਾਨੇ ਕਰ ਰਹੇ ਹਨ। ਆਮ ਅਤੇ ਰਾਜ ਪ੍ਰਬੰਧ ਵਿਭਾਗ ਇਨ੍ਹਾਂ ਅਧਿਕਾਰੀਆਂ ਕੋਲ ਕਈ ਚੱਕਰ ਲਗਾਉਣ ਤੋਂ ਬਾਅਦ ਹੁਣ ਆਖਰੀ ਪੱਤਰ ਕੱਢਣ ਜਾ ਰਿਹਾ ਹੈ ਜੇਕਰ ਇਸ ਪੱਤਰ ਤੋਂ ਬਾਅਦ ਵੀ ਇਨ੍ਹਾਂ ਅਧਿਕਾਰੀਆਂ ਨੇ ਬਾਇਓਮੈਟ੍ਰਿਕ ਮਸ਼ੀਨਾ ਨਾਂ ਲਵਾਈਆਂ ਤਾਂ ਇਸ ਸਬੰਧੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਫਾਈਲ ਭੇਜ ਦਿੱਤੀ ਜਾਵੇਗੀ। (Chandigarh News)

ਸੀ.ਐਮ.ਓ. ਵਿੱਚ ਵੀ ਨਹੀਂ ਲੱਗੀ ਬਾਇਓਮੈਟ੍ਰਿਕ | Chandigarh News

ਸਿਵਲ ਸਕੱਤਰ ਵਿਖੇ ਮੁੱਖ ਮੰਤਰੀ ਦਫ਼ਤਰ ਵਿੱਚ ਵੀ ਅੱਜੇ ਤੱਕ ਆਮ ਅਤੇ ਰਾਜ ਪ੍ਰਬੰਧ ਵਿਭਾਗ ਬਾਇਓਮੈਟ੍ਰਿਕ ਮਸ਼ੀਨਾ ਲਗਾਉਣ ਵਿੱਚ ਕਾਮਯਾਬ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਮ ਅਤੇ ਰਾਜ ਪ੍ਰਬੰਧ ਵਿਭਾਗ ਮੁੱਖ ਮੰਤਰੀ ਦਫ਼ਤਰ ਵਿੱਚ ਸਭ ਤੋਂ ਆਖਰ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਲਗਾਉਣਾ ਚਾਹੁੰਦਾ ਹੈ (Chandigarh News)