ਲੋਕਾਂ ਨੂੰ ਹੁਣ ਨਹੀਂ ਹੋਣਾ ਪਵੇਗਾ ਖੱਜਲ-ਖੁਆਰ, ਘਰ ਬੈਠੇ ਵਟਸਐਪ ’ਤੇ ਮਿਲਣਗੇ ਸਰਕਾਰੀ ਸਰਟੀਫਿਕੇਟ

meet hair

ਸੇਵਾ ਕੇਂਦਰਾਂ ’ਚ ਹੋਲੋਗ੍ਰਾਮ ਤੇ ਫਿਜੀਕਲ ਸਾਈਨ ਦਾ ਝੰਜਟ ਖਤਮ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਇੱਕ ਹੋਰ ਵੱਡੀ ਪਹਿਲ ਕੀਤੀ ਹੈ। ਹੁਣ ਲੋਕਾਂ ਨੂੰ ਸਰਟੀਫਿਕੇਟ ਲਈ ਧੱਕੇ ਨਹੀਂ ਖਾਣੇ ਪੈਣਗੇ। ਘਰ ਬੈਠਿਆਂ ਨੂੰ ਵਟਸਐਪ ਰਾਹੀਂ ਹੀ ਸਰਟੀਫਿਕੇਟ ਮਿਲਣਗੇ। ਉਨ੍ਹਾਂ ਨੂੰ ਸਿਰਫ ਇਸ ਦਾ ਆਵੇਦਨ ਕਰਨ ਲਈ ਸੇਵਾ ਕੇਂਦਰ ਆਉਣਾ ਹੋਵੇਗਾ। ਇਸ ਤੋਂ ਬਾਅਦ ਸਰਟੀਫਿਕੇਟ ਡਿਜੀਟਲ ਸਾਈਨ ਦੇ ਨਾਲ ਉਨ੍ਹਾਂ ਨੂੰ ਵਟਸਐਪ ’ਤੇ ਭੇਜੇ ਜਾਣਗੇ। ਈ-ਮੇਲ ਨਾਲ ਇਹ ਵੀ ਸਹੂਲਤ ਮਿਲੇਗੀ। ਪਹਿਲਾਂ ਲੋਕਾਂ ਨੂੰ ਹੋਲੋਗ੍ਰਾਮ ਤੇ ਫਿਜੀਕਲ ਸਾਈਨ ਕਰਵਾਉਣੇ ਜ਼ਰੂਰੀ ਹੁੰਦੇ ਸਨ। ਜਿਸ ਨੂੰ ਹੁਣ ਖਤਮ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਜਾਤੀ ਜਾਂ ਰੈਜੀਡੈਂਸ ਸਰਟੀਫਿਕੇਟ ਤੋਂ ਇਲਾਵਾ ਡੈਥ-ਵਰਥ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਮੈਰਿਜ ਸਰਟੀਫਿਕੇਟ. ਆਰਮਸ ਲਾਈਸੈਂਸ ਰਿਨਿਊ, ਭਾਰ ਮੁਕਤ ਸਰਟੀਫਿਕੇਟ, ਬੀਸੀ ਸਰਟੀਫਿਕੇਟ ਸਮੇਤ ਸਾਰੀਆਂ ਸੇਵਾਵਾਂ ਦਾ ਲਾਭ ਹੁਣ ਘਰ ਬੈਠੇ ਆਨਲਾਈਨ ਮਿਲੇਗਾ। ਪੰਜਾਬ ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ ਚੰਡੀਗੜ੍ਹ ’ਚ ਅਫਸਰਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਾਰੀਆਂ ਯੂਨੀਵਰਸਿਟੀਆਂ, ਐਬੈਸੀ ਸਮੇਤ ਕੋਈ ਪ੍ਰਾਈਵੇਟ ਜਾਂ ਸਰਕਾਰੀ ਸੰਸਥਾ ’ਚ ਉਸ ਨੂੰ ਵੈਲਿਡ ਮੰਨਿਆ ਜਾਵੇਗਾ।

ਉਨ੍ਹਾਂ ਕਿਹਾ ਕਿ 283 ਸੇਵਾਵਾਂ ਆਨਲਾਈਨ ਕੀਤੀਆਂ ਜਾ ਰਹੀਆਂ ਹਨ। ਇਹ ਸਾਰੀਆਂ ਸਹੂਲਤਾਂ ਹੁਣ ਵਟਸਐਪ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਪਿਛਲੇ ਸਮੇਂ ’ਚ ਜੇਕਰ ਕਿਸੇ ਨੂੰ ਜਾਤੀ ਜਾਂ ਰੈਜੀਡੈਂਸ ਸਰਟੀਫਿਕੇਟ ਚਾਹੀਦਾ ਹੈ ਤਾਂ ਉਸ ਨੂੰ ਪਹਿਲਾਂ ਸੇਵਾ ਕੇਂਦਰ ’ਚ ਅਪਲਾਈ ਕਰਨਾ ਪੈਂਦਾ ਸੀ। ਫਿਰ ਉਸ ਨੂੰ ਸੇਵਾ ਕੇਂਦਰ ਹੋਲੋਗ੍ਰਾਮ ਲਗਵਾ ਕੇ ਸਾਈਨ ਕਰਵਾਉਣਾ ਪੈਂਦਾ ਸੀ। ਹਉ ਸਿਰਫ ਲੋਕਾਂ ਨੂੰ ਸੇਵਾ ਕੇਂਦਰ ਆ ਕੇ ਅਪਲਾਈ ਕਰਨਾ ਪਵੇਗਾ। ਇਸ ਬਾਅਦ ਵਟਸਐਪ ’ਤੇ ਉਨ੍ਹਾਂ ਨੂੰ ਸਰਟੀਫਿਕੇਟ ਮਿਲ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ