(ਰਜਨੀਸ਼ ਰਵੀ) ਜਲਾਲਾਬਾਦ। ਓ.ਬੀ.ਸੀ ਸੈੱਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਸਣੇ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਦੇ ਨਾਲ ਮਿਲ ਕੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਤੋਂ ਆਪਣੇ ਕੋਲੋਂ ਲਗਭਗ 300 ਕੁਵਿੰਟਲ ਪਸ਼ੂ ਚਾਰੇ ਦੀਆਂ 25 ਗੱਡੀਆਂ ( ਛੋਟੇ ਹਾਥੀ) ਵਾਹਨ ਰਵਾਨਾ ਕੀਤੇ ਗਏ। ਇਸ ਮੌਕੇ ਓ.ਬੀ.ਸੀ ਸੈਂਲ ਦੇ ਚੇਅਰਮੈਨ ਰਾਜ ਬਖਸ਼ ਕੰਬੋਜ ਨੇ ਕਿਹਾ ਕਿ ਇਸ ਕੁਦਰਤੀ ਆਫਤ ’ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ (Flood ) ਹੜ੍ਹ ਪੀੜਤ ਖੇਤਰਾਂ ’ਚ ਮੱਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰੂਹਰਸਹਾਏ ਦੇ ਖੇਤੀਬਾੜੀ ਵਿਕਾਸ ਅਫਸਰ ਦਾ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤਾ ਰੱਦ
ਉਨ੍ਹਾਂ ਕਿਹਾ ਕਿ ਲੋਕਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਅੱਜ ਹਲਕੇ ਦੇ ਪਿੰਡਾਂ ‘ਚ ਆਪਣੇ ਨਿੱਜੀ ਖਰਚ ’ਤੇ 300 ਕੁਵਿੰਟਲ ਪਸ਼ੂ ਚਾਰਾ ਭੇਜਿਆ ਜਾ ਰਿਹਾ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਹੜ੍ਹ (Flood ) ਪੀੜਤ ਲੋਕਾਂ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੂਹਰੀ ਵਾਰ ਹੜ੍ਹ ਦੀ ਮਾਰ ਸਹਿਨ ਕਰਨੀ ਪਈ ਹੈ ਪਰ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਸਿਰਫ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ।
ਇਸ ਮੌਕੇ ਬਲਾਕ ਕਾਗਰਸ ਪ੍ਰਧਾਨ ਬੰਟੀ ਵਾਟਸ, ਕੌਂਸਲਰ ਬਲਵਿੰਦਰ ਸਿੰਘ ਪੱਪੂ, ਬਲਵਿੰਦਰ ਸਿੰਘ ਬਿੱਟੂ ਸਰਪੰਚ ਟਿਵਾਣਾ ਕਲਾਂ, ਬਿੱਟੂ ਜਮਾਲ ਕੇ, ਸਜਵਾਰ ਸਿੰਘ ਸਰਪੰਚ , ਜਰਨੈਲ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਰਾਜ ਸਿੰਘ ਆਤੂ ਵਾਲਾ, ਜਗਦੀਸ਼ ਚੇਅਰਮੈਨ, ਸੁਰਜੀਤ ਸਿੰਘ ਸਾਬਕਾ ਸਰਪੰਚ, ਦੇਸਾ ਸਿੰਘ ਸਾਬਕਾ ਸਰਪੰਚ, ਅਸ਼ੀਸ਼ ਵਾਇਸ ਪ੍ਰਧਾਨ, ਸੁਮਿਤ ਛਾਬੜਾ, ਅਮਿਤ ਕੁਮਾਰ, ਸੁਖਦੇਵ ਰਾਜ ਸਰਪੰਚ, ਬਲਵੀਰ ਸਰਪੰਚ, ਸੰਦੀਪ ਕਮਰਾ, ਪਨਵੀਤ ਅਰੋੜਾ, ਗੌਰਵ ਕੰਬੋਜ, ਲਵਿਸ਼ ਕੰਬੋਜ, ਜਸ਼ਨ ਕੰਬੋਜ, ਸ਼ੇਰ ਸਿੰਘ ਮੈਂਬਰ, ਚੇਅਰਮੈਨ ਜ਼ਿਲ੍ਹਾ ਫ਼ਿਰੋਜ਼ਪੁਰ ਜਗਦੀਸ਼ ਚੰਦ ਬੂਰ ਵਾਲਾ ਆਦਿ ਹਾਜ਼ਰ ਸਨ।