ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ਨੇ ਚੁੱਕੀ ਅਹੁਦੇ ਦੇ ਗੁਪਤ ਭੇਤਾਂ ਦੀ ਸਹੁੰ

ਦੂਜੀ ਵਾਰ ਸਰਪੰਜ ਸਮੇਤ ਪੂਰੀ ਗ੍ਰਾਮ ਪੰਚਾਇਤ ਬਣੀ ਹੈ ਸਰਬਸੰਮਤੀ ਨਾਲ

  • ਪਿੰਡ ਦੇ ਸਰਪ੍ਰਸਤ ਸੁਰਜੀਤ ਕੌਸ਼ਿਕ ਨੇ ਨਵੀਂ ਚੁਣੀ ਪੰਚਾਇਤ ਨੂੰ ਸਹੁੰ ਚੁਕਵਾ ਕੇ ਵਧਾਈ ਦਿੱਤੀ

(ਸੱਚ ਕਹੂੰ ਨਿਊਜ਼) ਸਰਸਾ। ਸਰਬਸੰਮਤੀ ਨਾਲ ਚੁਣੀ ਗਈ ਸ਼ਾਹ ਸਤਿਨਾਮ ਜੀ ਪੂਰਾ ਗ੍ਰਾਮ ਪੰਚਾਇਤ (Shah Satnam Ji Pura Gram Panchayat) ਲਈ ਸ਼ਨਿੱਚਰਵਾਰ ਨੂੰ ਸਹੁੰ ਚੁੱਕ ਸਮਾਗਮ ਹੋਇਆ। ਜਿਸ ’ਚ ਨਵੇਂ ਚੁਣੇ ਸਰਪੰਚ ਤੇ ਪੰਚਾਂ ਨੂੰ ਭਾਰਤੀ ਸੰਵਿਧਾਨ ਪ੍ਰਤੀ ਕਰਤੱਬਾਂ ਦੀ ਪਾਲਣਾ ਕਰਦਿਆਂ ਅਹੁਦੇ ਅਤੇ ਗੁਪਤ ਭੇਤਾਂ ਦੀ ਸਹੁੰ ਚੁਕਾਈ ਗਈ। ਪਿੰਡ ਦੇ ਸਰਪ੍ਰਸਤ ਸੁਰਜੀਤ ਕੌਸ਼ਿਕ ਨੇ ਸਰਪੰਚ ਤੇ ਪੰਚ ਮੈਂਬਰਾਂ ਨੂੰ ਵੱਖ-ਵੱਖ ਸਹੁੰ ਚੁਕਾਈ। ਇਸ ਤੋਂ ਪਹਿਲਾਂ ਆਨਲਾਈਨ ਪ੍ਰੋਗਰਾਮ ’ਚ ਸੂਬੇ ਦੇ ਮੁੱਖ ਮੰਤਰੀ ਮਨਹੋਰ ਲਾਲ ਤੇ ਪੰਚਾਇਤੀ ਵਿਭਾਗ ਦੇ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਆਪਣੇ ਸੰਦੇਸ਼ ਰਾਹੀਂ ਨਵੀ ਚੁਣੀ ਗ੍ਰਾਮ ਪੰਚਾਇਤ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਆਪਣੇ ਸੰਬੋਧਨ ’ਚ ਪਿੰਡ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਪ੍ਰੇਰਿਤ ਕੀਤਾ। ਨਾਲ ਹੀ ਉਨ੍ਹਾਂ ਸਾਰੇ ਪੰਚਾਇਤੀ ਮੈਂਬਰਾਂ ਲਈ ਵਿਸ਼ੇਸ਼ ਸਿਖਲਾਈ ਦੇਣ ਦੀ ਗੱਲ ਕਹੀ।

ਪਿੰਡ ਦੇ ਸਰਪ੍ਰਸਤ ਸੁਰਜੀਤ ਕੌਸ਼ਿਕ ਨੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਇੰਸਾਂ ਨੂੰ ਅਹੁਦੇ ਦੇ ਗੁਪਤ ਭੇਤਾਂ ਦੀ ਸਹੁੰ ਚੁਕਾਈ। ਇਸ ਤੋਂ ਬਾਅਦ ਵਾਰਡ ਨੰਬਰ 1 ਤੋਂ ਗੁਲਾਬੂ ਮਲ, 2 ਤੋਂ ਕਲਾਵਤੀ, 3 ਤੋਂ ਗੁਰਲੀਨ ਇੰਸਾਂ, 4 ਤੋਂ ਖੁਸ਼ਪਾਲ ਇੰਸਾਂ, 5 ਤੋਂ ਗੁਰਚਰਨ ਸਿੰਘ, 6 ਤੋਂ ਬੇਅੰਤ ਕੌਰ, 7 ਤੋਂ ਡਾ. ਗੌਰਵ ਅਗਰਵਾਲ, 8 ਤੋਂ ਕ੍ਰਿਸ਼ਨ ਲਾਲ, 9 ਤੋਂ ਸੰਤੋਸ਼, 10 ਤੋਂ ਸਪਨਾ, 11 ਤੋਂ ਰਾਮਕੁਮਾਰ ਤੇ ਵਾਰਡ ਨੰਬਰ 12 ਤੋਂ ਮੀਨਾ ਕੁਮਾਰੀ ਨੂੰ ਪੰਚ ਅਹੁਦੇ ਦੀ ਸਹੁੰ ਚੁਕਾਈ। ਜਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਪੁਰਾ ਦੇ ਵਾਸੀਆਂ ਨੇ ਦੂਜੀ ਵਾਰੀ ਸਰਪੰਚ ਸਮੇਤ ਪੂਰੀ ਗ੍ਰਾਮ ਪੰਚਾਇਤ ਨੂੰ ਸਰਬਸੰਮਤੀ ਨਾਲ ਚੁਣਿਆ ਹੈ।

ਗ੍ਰਾਮ ਪੰਚਾਇਤ ਦੇ ਕੁੱਲ 12 ਵਾਰਡ (Shah Satnam Ji Pura Gram Panchayat)

ਸ਼ਾਹ ਸਤਿਨਾਮ ਜੀ ਪੁਰਾ ਗ੍ਰਾਮ ਪੰਚਾਇਤ ’ਚ ਕੁੱਲ 12 ਵਾਰਡ ਹਨ। ਜਿਨ੍ਹਾਂ ’ਚ ਸਾਰੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਜਿਕਰਯੋਗ ਹੈ ਕਿ ਪਿਛਲੇ ਪਲਾਨ ’ਚ ਸ਼ਾਹ ਸਤਿਨਾਮ ਜੀ ਪੁਰਾ ਪੰਚਾਇਤ ਹੋਂਦ ’ਚ ਆਈ ਸੀ। ਉਸ ਸਮੇਂ ਸਰਪੰਚ ਖੁਸ਼ਪਾਲ ਕੌਰ ਇੰਸਾਂ ਸਮੇਤ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ